ਡਾਕਟਰ ਨਾਲ ਮਾਰ ਕੁੱਟ 'ਚ ਹਾਈ ਕੋਰਟ ਨੇ ਦਿਤੀ ਸਜਾ, ਹਸਪਤਾਲ 'ਚ ਕਰਨੀ ਹੋਵੇਗੀ ਮਰੀਜਾਂ ਦੀ ਸੇਵਾ
Published : Oct 7, 2018, 12:40 pm IST
Updated : Oct 7, 2018, 12:40 pm IST
SHARE ARTICLE
High Court
High Court

ਝਾਰਖੰਡ ਹਾਈ ਕੋਰਟ ਨੇ ਇਕ ਅਨੋਖਾ ਫੈਸਲਾ ਸੁਣਾਇਆ ਹੈ। ਇਕ ਮਜਦੂਰ ਜਵਾਨ ਨੂੰ ਸਜਾ ਦੇ ਬਦਲੇ ਵਿਚ ਮਹਾਤਮਾ ਗਾਂਧੀ ਮੈਮੋਰੀਅਲ (ਐਮਜੀਐਮ) ਮੈਡੀਕਲ ਕਾਲਜ ਹਸਪਤਾਲ ਵਿਚ ...

ਜਮਸ਼ੇਦਪੁਰ :- ਝਾਰਖੰਡ ਹਾਈ ਕੋਰਟ ਨੇ ਇਕ ਅਨੋਖਾ ਫੈਸਲਾ ਸੁਣਾਇਆ ਹੈ। ਇਕ ਮਜਦੂਰ ਜਵਾਨ ਨੂੰ ਸਜਾ ਦੇ ਬਦਲੇ ਵਿਚ ਮਹਾਤਮਾ ਗਾਂਧੀ ਮੈਮੋਰੀਅਲ (ਐਮਜੀਐਮ) ਮੈਡੀਕਲ ਕਾਲਜ ਹਸਪਤਾਲ ਵਿਚ ਹਫ਼ਤੇ ਵਿਚ ਦੋ ਦਿਨ ਕੰਮ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਸ਼ਨੀਵਾਰ ਨੂੰ ਆਰੋਪਿਤ ਜਵਾਨ ਅਜੀਤ ਕੁਮਾਰ ਤ੍ਰਿਪਾਠੀ ਨੇ ਐਮਜੀਐਮ ਹਸਪਤਾਲ ਪਹੁੰਚ ਕੇ ਆਪਣਾ ਕਾਰਜ ਸ਼ੁਰੂ ਕਰ ਦਿਤਾ।

PunishmentPunishment

ਹਸਪਤਾਲ ਪਰਬੰਧਨ ਨੇ ਉਸ ਨੂੰ ਵਾਰਡ ਬੁਆਏ ਦਾ ਕੰਮ ਸੌਂਪਿਆ ਹੈ। ਸਵੇਰੇ 10 ਤੋਂ ਸ਼ਾਮ ਪੰਜ ਵਜੇ ਤੱਕ ਉਸ ਨੇ ਕੰਮ ਕੀਤਾ। ਅਜੀਤ ਕੁਮਾਰ ਤ੍ਰਿਪਾਠੀ 64 ਦਿਨਾਂ ਤੱਕ ਜੇਲ੍ਹ ਵਿਚ ਰਿਹਾ। 13 ਜੂਨ, 2018 ਨੂੰ ਉਸ ਦੇ ਵੱਡੇ ਭਰਾ (ਵਿਕਰਮ ਤੀਵਾਰੀ) ਨੂੰ ਮਾਰ ਕੁੱਟ ਵਿਚ ਚੋਟ ਆਈ ਸੀ। ਇਸ ਤੋਂ ਬਾਅਦ ਅਜੀਤ ਸਹਿਤ ਹੋਰ ਲੋਕ ਉਸ ਨੂੰ ਖਾਸ ਮਹਲ ਸਥਿਤ ਸਦਰ ਹਸਪਤਾਲ ਵਿਚ ਇਲਾਜ ਕਰਾਉਣ ਪੁੱਜੇ ਸਨ। ਇਸ ਦੌਰਾਨ ਡਾਕਟਰ ਨੇ ਪੁਲਿਸ ਕੇਸ ਹੋਣ ਦੇ ਕਾਰਨ ਪਹਿਲਾਂ ਪਰਚੀ ਬਣਾ ਕੇ ਲਿਆਉਣ ਦੀ ਗੱਲ ਕਹੀ। ਇਸ ਨੂੰ ਲੈ ਕੇ ਦੋਨਾਂ ਦੇ ਵਿਚ ਬਹਿਸ ਹੋਈ ਅਤੇ ਮਾਮਲਾ ਮਾਰ ਕੁੱਟ ਤੱਕ ਜਾ ਪਹੁੰਚਿਆ ਸੀ।

ਉਸ ਸਮੇਂ ਐਮਰਜੈਂਸੀ ਡਿਊਟੀ ਵਿਚ ਡਾ. ਵਿਨੈ ਸ਼ੰਕਰ ਤੈਨਾਤ ਸਨ। ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ ਸੀ ਅਤੇ ਮੁਲਜ਼ਮ ਅਜੀਤ ਨੂੰ ਗ੍ਰਿਫ਼ਤਾਰ ਕਰ 14 ਜੂਨ ਨੂੰ ਜੇਲ੍ਹ ਭੇਜ ਦਿਤਾ ਗਿਆ ਸੀ। ਮਾਮਲੇ ਵਿਚ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਉਸ ਨੂੰ ਰਿਹਾਅ ਕੀਤਾ ਹੈ ਅਤੇ ਅਗਲੇ ਆਦੇਸ਼ ਤੱਕ ਹਫ਼ਤੇ ਵਿਚ ਦੋ ਦਿਨ ਹਸਪਤਾਲ ਵਿਚ ਕੰਮ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਦੀ ਰਿਪੋਰਟ ਪ੍ਰਤੀਮਾਹ ਹਾਈ ਕੋਰਟ ਨੂੰ ਦੇਣੀ ਹੈ। ਕੰਮ ਦੇ ਏਵਜ ਵਿਚ ਅਜੀਤ ਨੂੰ ਮਿਹਨਤਾਨਾ ਦਿਤਾ ਜਾਵੇਗਾ।

Location: India, Jharkhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement