ਵਾਈਟ ਹਾਊਸ ਦੀ ਚਿਤਾਵਨੀ, ਆਉਣ ਵਾਲੇ ਸਾਲ ਤਕ ਰਹਿ ਸਕਦੈ ਸ਼ਟਡਾਊਨ
Published : Dec 24, 2018, 12:38 pm IST
Updated : Apr 10, 2020, 10:49 am IST
SHARE ARTICLE
Donald Trump
Donald Trump

ਅਮਰੀਕਾ ਦੇ ਲਗਪਗ ਅੱਠ ਲੱਖ ਸਰਕਾਰੀ ਕਰਮਚਾਰੀਆਂ ਨੂੰ ਕ੍ਰਿਸਮਿਸ਼ ਤੋਂ ਬਾਅਦ ਨਵੇਂ ਸਾਲ ਦਾ ਸਵਾਗਤ ਵੀ ਬਿਨਾ ਤਨਖ਼ਾਹ ਦੇ ਹੀ ਕਰਨ ਨੂੰ....

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਲਗਪਗ ਅੱਠ ਲੱਖ ਸਰਕਾਰੀ ਕਰਮਚਾਰੀਆਂ ਨੂੰ ਕ੍ਰਿਸਮਿਸ਼ ਤੋਂ ਬਾਅਦ ਨਵੇਂ ਸਾਲ ਦਾ ਸਵਾਗਤ ਵੀ ਬਿਨਾ ਤਨਖ਼ਾਹ ਦੇ ਹੀ ਕਰਨ ਨੂੰ ਮਜ਼ਬੂਰ ਹੋਣ ਦੀ ਸੰਭਾਵਨਾ ਬਣ ਗਈ ਹੈ। ਅਰਥਵਿਵਸਥਾ ਦੇ ਸ਼ਟਡਾਊਨ ਦੇ ਦੂਜੇ ਦਿਨ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੀਨੇਟ ਦੇ ਵਿਚਕਾਰ ਸੁਲ੍ਹਾ ਨਹੀਂ ਹੋ ਸਕੀ ਅਤੇ ਬਾਅਦ ਵਿਚ ਵਾਈਟ ਹਾਊਸ ਵੱਲੋਂ ਇਸ ਦੇ ਸੰਕੇਤ ਦਿਤਾ ਗਏ। ਵਾਈਟ ਹਾਊਸ ਦੇ ਬਜਟ ਡਾਇਏਕਟਰ ਮਾਈਕ ਮੁਲਵਾਨੇ ਨੇ ਐਤਵਾਰ ਨੂੰ ਕਿਹਾ, ਕਿ ਸਰਕਾਰੀ ਸ਼ਟਡਾਊਨ ਨੂੰ ਨਵੇਂ ਸਾਲ ਅਤੇ ਅਗਲੀ ਕਾਂਗਰਸ ਮਤਲਬ 3 ਜਨਵਰੀ ਤਕ ਵਧਾਇਆ ਜਾ ਸਕਦਾ ਹੈ।

ਮੁਲਵਾਨੇ ਨੇ ਫਾਕਸ ਨਿਊਜ਼ ਸੰਡੇ ਨਾਲ ਗੱਲ ਕਰਦੇ ਹੋਏ ਕਿਹਾ, ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਸ਼ਟਡਾਊਨ 28 ਦਸੰਬਰ ਜਾਂ ਉਸ ਤੋਂ  ਬਾਅਦ ਅਗਲੀ ਕਾਂਗਰਸ ਤਕ ਖਿੱਚ ਜਾਣ। ਮਲਵਾਨੇ ਨੇ ਸ਼ਟਡਾਊਨ ਉਤੇ ਟਿਪਣੀ ਕਰਦੇ ਹੋਏ ਇਹ ਵੀ ਕਿਹਾ, ਜਦੋਂ ਤੁਸੀਂ ਰਾਸ਼ਟਰਪਤੀ ਦਾ ਸਾਥ ਦੇਣ ਤੋਂ ਮਨ੍ਹਾ ਕਰਦੇ ਹੋ ਤਾਂ ਵਾਸ਼ਿੰਗਟਨ ਅਜਿਹਾ ਹੀ ਦਿਖਦਾ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਟਰੰਪ ਪ੍ਰਸ਼ਾਸ਼ਨ ਅਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਵਿਚ ਅਮਰੀਕਾ-ਮੈਕਸੀਕੋ ਸਰਹੱਦ ਉਤੇ ਦੀਵਾਰ ਖੜੀ ਕਰਨ ਲਈ 5 ਅਰਬ ਡਾਲਰ ਦਾ ਫੰਡ ਜਾਰੀ ਕਰਨ ਉਤੇ ਸਹਿਮਤੀ ਨਾ ਬਣਾਉਣ ਨਾਲ ਫੰਡਿੰਗ ਬਿਲ ਪਾਸ ਨਾ ਹੋ ਸਕਿਆ ਸੀ।

ਇਸ ਤੋਂ ਬਾਅਦ ਕ੍ਰਿਸਮਸ ਦੀਆਂ ਛੁਟੀਆਂ ਦੇ ਕਾਰਨ ਕਾਂਗਰਸ ਮੁਲਤਵੀ ਹੋ ਜਾਣ ਦੇ ਕਾਰਨ ਸਰਕਾਰ ਨੂੰ ਸ਼ਟਡਾਊਨ ਦਾ ਐਲਾਨ ਕਰਨਾ ਪਿਆ ਸੀ। ਇਸ ਲਈ 4 ਲੱਖ ਕਰਮਚਾਰੀਆਂ ਨੂੰ ਘਰ ਬੈਠਣਾ ਪਿਆ ਹੈ, ਜਦੋਂਕਿ ਲੋੜੀਂਦੀਆਂ ਸੇਵਾਵਾਂ ਵਾਲੇ ਲਗਪਗ 4.20 ਲੱਖ ਕਰਮਚਾਰੀਆਂ  ਨੂੰ ਬਿਨ੍ਹਾ ਤਨਖ਼ਾਹ ਦੇ ਹੀ ਕੰਮ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ।

ਸ਼ਟਡਾਊਨ ਨੂੰ ਲੈ ਕੇ ਲੋਕਾਂ ‘ਚ ਗੁੱਸਾ :-

 ਕ੍ਰਿਸਮਿਸ ਤੋਂ ਪਹਿਲਾਂ ਇਹ ਸਾਰਾ ਕੁਝ ਹੋਣ ਨਾਲ ਲੋਕਾਂ ਵਿਚ ਗੱਸਾ ਹੈ। ਦੱਖਣੀ ਵਰਜ਼ੀਨੀਆ ਦੇ ਇਕ ਸਾਬਕਾ ਬਿਜਨੇਸਮੈਨ ਫਿਲਿਪ ਗਿਬਸ ਨੇ ਕਿਹਾ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਲ ਹੰਕਾਰੀ ਮੰਨਦਾ ਹਾਂ। ਸ਼ਟਡਾਊਨ ਗੈਰ ਜਰੂਰੀ ਸੀ। ਸਿਹਤ ਕਰਮਚਾਰੀ ਜੇਫਰੀ ਗ੍ਰੀਗਨ ਨੇ ਕਿਹਾ, ਨੇਤਾਵਾਂ ਨੂੰ ਬੱਚਿਆਂ ਦੀ ਤਰ੍ਹਾਂ ਐਕਟਿੰਗ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਜਿਸ ਕੰਮ ਲਈ ਚੁਣਿਆ ਗਿਆ ਹੈ ਉਹ ਕੰਮ ਕਰਨਾ ਚਾਹੀਦੈ।

ਪਹਿਲੀ ਵਾਰ ਇਕ ਸਾਲ ਵਿਚ ਤੀਜਾ ਸ਼ਟਡਾਊਨ :-

ਅਮਰੀਕਾ ਦੇ ਇਤਿਹਾਸ ਵਿਚ 42 ਸਾਲ ਬਾਅਦ ਇਕ ਤੋਂ ਜ਼ਿਆਦਾ ਸ਼ਟਡਾਊਨ ਹੋਏ ਹਨ। ਅਤੇ ਪਹਿਲੀ ਵਾਰ ਇਕ ਹੀ ਸਾਲ ਵਿਚ ਤੀਜ਼ੀ ਵਾਰ ਅਰਥਵਿਵਸਥਾ ਦੇ ਸ਼ਟਡਾਊਨ ਦਾ ਐਲਾਨ ਕਰਨਾ ਪਿਆ ਹੈ। ਦੱਸ ਦਈਏ ਕਿ 3 ਜਨਵਰੀ ਤੋਂ ਕਾਂਗਰਸ ਵਿਚ ਹਾਊਸ ਆਫ਼ ਰਿਪ੍ਰਜੈਂਟਟਿਵ ਅਤੇ ਸੀਨੇਟ ਉਤੇ ਡੈਮੋਕ੍ਰੇਟਿਕ ਪਾਰਟੀ ਦਾ ਕੰਟਰੋਲ ਹੋ ਜਾਵੇਗਾ। ਜਦੋਂ ਕਿ ਇਸ ਸਮੇਂ ਟਰੰਪ ਦੀ ਅਪਣੀ ਰਿਪਬਲਿਕਨ ਪਾਰਟੀ ਦੋਨਾਂ ਹਾਊਸ ਵਿਚ ਨਿਰਣਾਇਕ ਭੂਮਿਕਾ ਵਿਚ ਬੈਠੀ ਹੈ। ਇਸ ਦੇ ਬਾਵਜੂਦ ਟਰੰਪ ਪ੍ਰਸਾਸ਼ਨ ਨੂੰ ਇਸ ਸਾਲ ਤੀਜ਼ੀ ਵਾਰ ਸ਼ਟਡਾਊਨ ਕਰਨ ਦਾ ਐਲਾਨ ਕਰਨਾ ਪਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement