
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਨਿਚਰਵਾਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਾਸ਼ਿੰਗਟਨ ਨੇੜੇ ਸਥਿਤ ਇਕ ਮਿਲਟਰੀ ਕਬਰਸਤਾਨ ਦੇ ਦੌਰੇ...
ਵਾਸ਼ਿੰਗਟਨ, 17 ਦਸੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਨਿਚਰਵਾਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਾਸ਼ਿੰਗਟਨ ਨੇੜੇ ਸਥਿਤ ਇਕ ਮਿਲਟਰੀ ਕਬਰਸਤਾਨ ਦੇ ਦੌਰੇ 'ਤੇ ਪਹੁੰਚੇ। ਮੀਂਹ ਪੈਂਦਾ ਹੋਣ ਕਾਰਨ ਟਰੰਪ ਛਤਰੀ ਲੈ ਕੇ 'ਆਰਲਿੰਗਟੋਨ ਕੌਮੀ ਕਬਰਸਤਾਨ' ਪਹੁੰਚੇ। ਉਨ੍ਹਾਂ ਨੇ ਵੈਟਰਨਜ਼ ਡੇਅ ਜੋ ਕਿ 11 ਨਵੰਬਰ ਨੂੰ ਸੀ ਉਦੋਂ ਨਾ ਪਹੁੰਚ ਸਕਣ 'ਤੇ ਅਫਸੋਸ ਪ੍ਰਗਟ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਇਕ ਸਮਾਚਾਰ ਏਜੰਸੀ ਨੂੰ ਦਿਤੇ ਇੰਟਰਵਿਊ ਵਿਚ ਕਿਹਾ,''ਦੇਸ਼ ਲਈ ਕੰਮ ਕਰਨ ਵਿਚ ਬਿੱਜ਼ੀ ਸੀ। ਮੈਨੂੰ ਇਥੇ ਆਉਣਾ ਚਾਹੀਦਾ ਸੀ।''
ਟਰੰਪ ਨੇ ਨੇੜੇ ਜ਼ਮੀਨ ਖ਼ਰੀਦ ਕੇ ਆਰਲਿੰਗਟੋਨ ਦਾ ਵਿਸਥਾਰ ਕੀਤੇ ਜਾਣ ਦੀ ਜਾਣਕਾਰੀ ਦਿਤੀ। ਹਾਲੇ ਇਥੇ 4,00,000 ਪੁਰਸ਼ ਅਤੇ ਔਰਤਾਂ ਦਫਨ ਹਨ। ਉਨਾਂ ਨੇ ਕਿਹਾ,''ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।'' ਫਰਾਂਸ ਵਿਚ ਇਕ ਮਿਲਟਰੀ ਕਬਰਸਤਾਨ 'ਤੇ ਨਾ ਜਾਣ ਕਾਰਨ ਟਰੰਪ ਦੀ ਕਾਫ਼ੀ ਆਲੋਚਨਾ ਹੋਈ ਸੀ। ਉਸ ਕਬਰਸਤਾਨ ਵਿਚ ਅਮਰੀਕੀ ਫ਼ੌਜੀ ਦਫ਼ਨ ਹਨ। ਟਰੰਪ ਪਹਿਲੇ ਵਿਸ਼ਵ ਯੁੱਧ ਦੇ ਖਤਮ ਹੋਣ ਦੇ 100 ਸਾਲ ਪੂਰੇ ਹੋਣ 'ਤੇ ਆਯੋਜਿਤ ਸਮਾਗਮ ਵਿਚ ਸ਼ਿਰਕਤ ਕਰਨ ਲਈ ਬੀਤੇ ਮਹੀਨੇ ਫਰਾਂਸ ਗਏ ਸਨ। (ਪੀਟੀਆਈ)