12 ਸਾਲ ਦੀ ਕੁੜੀ ਨੇ ਦਿਤਾ ਬੱਚੇ ਨੂੰ ਜਨਮ, ਸਭ ਹੋ ਗਏ ਹੈਰਾਨ
Published : Jan 25, 2019, 12:04 pm IST
Updated : Jan 25, 2019, 12:04 pm IST
SHARE ARTICLE
Baby Born
Baby Born

ਦੁਨੀਆ ਵਿਚ ਕੁਝ ਨਾ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ....

ਸਿਡਨੀ : ਦੁਨੀਆ ਵਿਚ ਕੁਝ ਨਾ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ ਹੈ। ਆਸਟ੍ਰੇਲੀਆ ਦੇ ਇਕ ਸ਼ਹਿਰ ਪਰਥ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਇਕ ਹਸਪਤਾਲ ਵਿਚ ਇਕ 12 ਸਾਲ ਦੀ ਕੁੜੀ ਨੇ ਬੱਚੇ ਨੂੰ ਜਨਮ ਦਿਤਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਹੈ। ਰਾਜ ਸਰਕਾਰ ਦੀਆਂ ਕਈ ਏਜੰਸੀਆਂ ਇਸ ਨਾਬਾਲਗ ਕੁੜੀ ਦੀ ਮਦਦ ਲਈ ਅੱਗੇ ਆਈਆਂ ਹਨ।

BabyBaby Born

ਜੋ ਸਿਰਫ 11 ਸਾਲ ਦੀ ਉਮਰ ਵਿਚ ਗਰਭਵਤੀ ਹੋ ਗਈ ਸੀ। ਦੱਸ ਦਈਏ ਕਿ ਬੱਚੇ ਦਾ ਜਨਮ ਇਸ ਮਹੀਨੇ ਹੋਇਆ ਹੈ। ਕੁੜੀ ਦਾ ਨਾਮ ਪੱਛਮੀ ਆਸਟ੍ਰੇਲੀਆ ਵਿਚ ਸਭ ਤੋਂ ਛੋਟੀ ਉਮਰ ਵਿਚ ਮਾਂ ਬਣਨ ਦੇ ਤੌਰ ‘ਤੇ ਰਜਿਸਟਰਡ ਕੀਤਾ ਗਿਆ ਹੈ। ਕਮਿਊਨਿਟੀ ਵਿਭਾਗਾਂ ਨੇ ਇਸ ਮਾਮਲੇ ਵਿਚ ਕੋਈ ਖਾਸ ਟਿੱਪਣੀ ਨਹੀਂ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਇਕ ਨਾਬਾਲਗ ਕੁੜੀ ਦੇ ਅਜਿਹੇ ਮਾਮਲੇ ਨਾਲ ਨਜਿੱਠਣ ਲਈ ਪ੍ਰੋਟੋਕੋਲ ਮੌਜੂਦ ਹਨ।

Australia PoliceAustralia Police

ਦੱਸ ਦਈਏ ਕਿ ਵਿਭਾਗ ਮੁਤਾਬਕ ਲੋੜ ਮੁਤਾਬਕ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਪੱਛਮੀ ਆਸਟ੍ਰੇਲੀਆ ਪੁਲਿਸ ਕੋਲ ਭੇਜਿਆ ਜਾਵੇਗਾ। ਪੁਲਿਸ ਨੂੰ ਇਸ ਮਾਮਲੇ ਵਿਚ ਪੂਰੀ ਮਦਦ ਕੀਤੀ ਜਾਵੇਗੀ। ਪਰ ਕੁੜੀ ਦੇ ਨਾਮ ਦਾ ਕੁਝ ਕਾਰਨਾਂ ਕਰਕੇ ਖੁਲਾਸਾ ਨਹੀਂ ਕੀਤਾ ਗਿਆ ਹੈ। ਅਜਿਹਾ ਮਾਮਲਾ ਆਉਣ ਦੇ ਨਾਲ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਉਤੇ ਨੱਥ ਪਾਉਣ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement