Putin Trump Relation: 2020 ’ਚ ਟਰੰਪ ਨਾਲ ਨਾ ਹੁੰਦੀ ਬੇਇਨਸਾਫ਼ੀ ਤਾਂ ਟਲ ਜਾਂਦੀ ਰੂਸ-ਯੂਕਰੇਨ ਜੰਗ : ਪੁਤਿਨ

By : PARKASH

Published : Jan 25, 2025, 10:23 am IST
Updated : Jan 25, 2025, 10:45 am IST
SHARE ARTICLE
If Trump had not been unjust in 2020, Russia-Ukraine war would have been averted: Putin
If Trump had not been unjust in 2020, Russia-Ukraine war would have been averted: Putin

Putin Trump Relation: ਕਿਹਾ, ਟਰੰਪ ਇਕ ‘ਸਮਾਰਟ ਤੇ ਪ੍ਰੈਕਟਿਕਲ’ ਵਿਅਕਤੀ ਹਨ

 

Putin Trump Relation: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਸਮਾਰਟ ਤੇ ਪ੍ਰੈਕਟਿਲ’ ਵਿਅਕਤੀ ਦਸਿਆ ਹੈ। ਉਨ੍ਹਾਂ ਕਿਹਾ ਹੈ ਕਿ 2020 ਵਿਚ ਟਰੰਪ ਰਾਸ਼ਟਰਪਤੀ ਬਣ ਜਾਂਦੇ ਤਾਂ ਅੱਜ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿਚ ਨਾ ਹੁੰਦੇ। ਦਰਅਸਲ, ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਕ ਫ਼ੋਰਮ ਵਿਚ ਬੋਲਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਸਾਊਦੀ ਅਰਬ ਅਤੇ ਓਪੇਕ ਨੂੰ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਕਹਿਣਗੇ, ਜੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਰੂਸ-ਯੂਕਰੇਨ ਯੁੱਧ ਤੁਰਤ ਖ਼ਤਮ ਹੋ ਜਾਵੇਗਾ।

ਇਸ ਬਿਆਨ ਦੇ ਜਵਾਬ ’ਚ ਪੁਤਿਨ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋਣ ਨਾਲ ਰੂਸੀ ਅਤੇ ਅਮਰੀਕੀ ਅਰਥਵਿਵਸਥਾਵਾਂ ’ਤੇ ਮਾੜਾ ਅਸਰ ਪਵੇਗਾ। ਪੁਤਿਨ ਨੇ ਕਿਹਾ, ‘ਉਹ ਨਾ ਸਿਰਫ਼ ਇਕ ਬੁੱਧੀਮਾਨ ਵਿਅਕਤੀ ਹਨ, ਸਗੋਂ ਇਕ ਵਿਹਾਰਕ ਵਿਅਕਤੀ ਵੀ ਹਨ। ਮੈਨੂੰ ਇਹ ਕਲਪਨਾ ਕਰਨਾ ਮੁਸ਼ਕਲ ਲੱਗਦਾ ਹੈ ਕਿ ਅਜਿਹੇ ਫ਼ੈਸਲੇ ਲਏ ਜਾਣਗੇ ਜੋ ਅਮਰੀਕੀ ਅਰਥਵਿਵਸਥਾ ਲਈ ਨੁਕਸਾਨਦੇਹ ਹੋਣਗੇ।

ਪੁਤਿਨ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਜਦੋਂ 2022 ’ਚ ਤਣਾਅ ਵਧ ਰਿਹਾ ਸੀ, ਉਦੋਂ ਜੇਕਰ ਟਰੰਪ ਅਮਰੀਕਾ ਵਿਚ ਸੱਤਾ ’ਚ ਹੁੰਦੇ ਤਾਂ ਜੰਗ ਨੂੰ ਟਾਲਿਆ ਜਾ ਸਕਦਾ ਸੀ। ਪੁਤਿਨ ਨੇ ਇਕ ਸਰਕਾਰੀ ਟੀਵੀ ਰਿਪੋਰਟਰ ਨੂੰ ਕਿਹਾ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ, ਜੇਕਰ 2020 ਵਿਚ ਉਨ੍ਹਾਂ ਦੀ ਜਿੱਤ ਨੂੰ ਸਵੀਕਾਰ ਕਰ ਲਿਆ ਗਿਆ ਹੁੰਦਾ, ਤਾਂ ਸ਼ਾਇਦ ਯੂਕਰੇਨ ਵਿਚ 2022 ਜੋ ਸੰਕਟ ਪੈਦਾ ਹੋਇਆ, ਉਹ ਨਾ ਹੁੰਦਾ।’’

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਇਹ ਕਹਿੰਦੇ ਰਹੇ ਹਨ ਕਿ ਜੇਕਰ ਉਹ 2020 ’ਚ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਤਾਂ 2022 ’ਚ ਰੂਸ ਅਤੇ ਯੂਕਰੇਨ ਨੂੰ ਜੰਗ ਦੀ ਅੱਗ ’ਚ ਨਾ ਸੜਨ ਦਿੰਦੇ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement