ਸਾਊਦੀ ਅਰਬ ਨੇ ਸ਼ਹਿਜ਼ਾਦੀ ਰੀਮਾ ਬਿਨ ਸੁਲਤਾਨ ਨੂੰ ਪਹਿਲੀ ਵਾਰ ਬਣਾਇਆ ਰਾਜਦੂਤ
Published : Feb 25, 2019, 4:39 pm IST
Updated : Feb 25, 2019, 4:39 pm IST
SHARE ARTICLE
Rima Bin Sultan
Rima Bin Sultan

ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਵਿਚਕਾਰ ਸਾਊਦੀ ਅਰਬ ਨੇ ਅਮਰੀਕਾ 'ਚ ਆਪਣਾ ਰਾਜਦੂਤ ਬਦਲ ਦਿੱਤਾ ਹੈ...

ਰਿਆਧ : ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਵਿਚਕਾਰ ਸਾਊਦੀ ਅਰਬ ਨੇ ਅਮਰੀਕਾ 'ਚ ਆਪਣਾ ਰਾਜਦੂਤ ਬਦਲ ਦਿੱਤਾ ਹੈ ਸ਼ਹਿਜ਼ਾਦੀ ਰੀਮਾ ਬਿਨ ਸੁਲਤਾਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਪਹਿਲੀ ਵਾਰ ਕਿਸੇ ਸ਼ਹਿਜ਼ਾਦੀ ਨੂੰ ਇਹ ਅਹਿਮ ਅਹੁਦਾ ਮਿਲਿਆ ਹੈ ਹੁਣ ਤੱਕ ਰਾਜਦੂਤ ਰਹੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਭਰਾ ਪ੍ਰਿੰਸ ਖ਼ਾਲਿਦ ਨੂੰ ਉਪ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ ਸਾਬਕਾ ਪਾਇਲਟ ਪ੍ਰਿੰਸ ਖ਼ਾਲਿਦ ਕਰੀਬ ਦੋ ਸਾਲ ਤੋਂ ਅਮਰੀਕਾ 'ਚ ਸਾਊਦੀ ਅਰਬ ਦੇ ਰਾਜਦੂਤ ਸਨ।

Rima Bin Sultan Rima Bin Sultan

ਸ਼ਹਿਜ਼ਾਦੀ ਰੀਮਾ ਅਮਰੀਕਾ ਵਿਚ ਸਾਊਦੀ ਅਰਬ ਦੀ ਪਹਿਲੀ ਔਰਤ ਰਾਜਦੂਤ ਹੈ ਉਨ੍ਹਾਂ ਦੇ ਪਿਤਾ ਵੀ ਲੰਬੇ ਸਮੇਂ ਤਕ ਅਮਰੀਕਾ ਦੇ ਰਾਜਦੂਤ ਰਹੇ ਸਨ ਸਾਊਦੀ ਸਰਕਾਰ ਦੇ ਇਸ ਕਦਮ ਨੂੰ ਵੱਡੇ ਰਾਜਨੀਤਕ ਫੇਰਬਦਲ ਵਜੋਂ ਵੇਖਿਆ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਕਾਰਨ ਸਾਊਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਅਤੇ ਪ੍ਰਿੰਸ ਸਲਮਾਨ ਦੇ ਮੁੱਖ ਆਲੋਚਕ ਖਸ਼ੋਗੀ ਦੀ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ।

Rima Bin Sultan Rima Bin Sultan

ਸ਼ੁਰੂਆਤ ਵਿਚ ਨਕਾਰਨ ਪਿੱਛੋਂ ਸਾਊਦੀ ਅਰਬ ਨੇ ਆਪਣੇ ਦੂਤਘਰ ਵਿਚ ਪੱਤਰਕਾਰ ਦੀ ਹੱਤਿਆ ਹੋਣ ਦੀ ਗੱਲ ਸਵੀਕਾਰ ਕੀਤੀ ਸੀ ਅਮਰੀਕਾ ਦੀਆਂ ਕਈ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਹੱਤਿਆ ਕਰਾਊਨ ਪ੍ਰਿੰਸ ਦੇ ਇਸ਼ਾਰੇ 'ਤੇ ਕੀਤੀ ਗਈ ਸੀ ਸਾਊਦੀ ਸਰਕਾਰ ਹਾਲਾਂਕਿ ਇਸ ਤੋਂ ਇਨਕਾਰ ਕਰਦੀ ਰਹੀ ਹੈ ਇਸ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਿੰਸ ਦਾ ਸਮੱਰਥਨ ਕੀਤਾ ਹੈ।

Rima Bin Sultan Rima Bin Sultan

ਪ੍ਰੰਤੂ ਅਮਰੀਕੀ ਐੱਮਪੀਜ਼ ਨੇ ਸਾਊਦੀ ਅਰਬ 'ਤੇ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ ਹੈ ਹਾਲ ਹੀ 'ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਯਮਨ ਯੁੱਧ 'ਚ ਸਾਊਦੀ ਅਰਬ ਨੂੰ ਅਮਰੀਕਾ ਤੋਂ ਮਿਲ ਰਹੀ ਮਦਦ ਖਤਮ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement