ਅਤਿਵਾਦ ਵਿਰੁਧ ਜੰਗ ’ਚ ਸਾਊਦੀ ਅਰਬ ਵੀ ਭਾਰਤ ਨੂੰ ਸਹਿਯੋਗ ਦੇਣ ਲਈ ਆਇਆ ਅੱਗੇ
Published : Feb 20, 2019, 5:23 pm IST
Updated : Feb 20, 2019, 5:23 pm IST
SHARE ARTICLE
Saudi Arabia Crown Prince Says We Are With India To Fight Against Terror
Saudi Arabia Crown Prince Says We Are With India To Fight Against Terror

: ਪੁਲਵਾਮਾ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਦੁਨੀਆ ਭਰ ਦੇ ਅਹਿਮ ਦੇਸ਼ਾਂ ਵਲੋਂ ਭਾਰਤ ਨੂੰ ਸਹਿਯੋਗ ਦਾ ਭਰੋਸਾ ਦਿਤੇ...

ਨਵੀਂ ਦਿੱਲੀ : ਪੁਲਵਾਮਾ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਦੁਨੀਆ ਭਰ ਦੇ ਅਹਿਮ ਦੇਸ਼ਾਂ ਵਲੋਂ ਭਾਰਤ ਨੂੰ ਸਹਿਯੋਗ ਦਾ ਭਰੋਸਾ ਦਿਤੇ ਜਾਣ ਦੇ ਵਿਚ ਸਾਊਦੀ ਅਰਬ ਨੇ ਵੀ ਅਤਿਵਾਦ ਦੇ ਵਿਰੁਧ ਜੰਗ ਵਿਚ ਸਾਥ ਦੇਣ ਦਾ ਵਾਅਦਾ ਕੀਤਾ ਹੈ। ਸਾਊਦੀ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਤਿਵਾਦ ਦੇ ਮਸਲੇ ਉਤੇ ਕਿਹਾ ਕਿ ਅਸੀ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਸਲਮਾਨ ਨੇ ਕਿਹਾ ਕਿ ਅਸੀ ਇੰਟੈਲੀਜੈਂਸ ਤੋਂ ਲੈ ਕੇ ਹੋਰ ਚੀਜ਼ਾਂ ਤੱਕ ਭਾਰਤ ਦਾ ਸਾਥ ਦੇਣ ਨੂੰ ਤਿਆਰ ਹਾਂ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਹਮਲਾ ਦੁਨੀਆਂ ਵਿਚ ਫੈਲੇ ਅਤਿਵਾਦੀ ਖ਼ਤਰੇ ਦੀ ਨਿਸ਼ਾਨੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀ ਇਸ ਗੱਲ ਉਤੇ ਸਹਿਮਤ ਹਾਂ ਕਿ ਅਤਿਵਾਦ ਨੂੰ ਸਮਰਥਨ ਦੇ ਰਹੇ ਦੇਸ਼ਾਂ ਉਤੇ ਦਬਾਅ ਬਣਾਉਣਾ ਜ਼ਰੂਰੀ ਹੈ। ਅਤਿਵਾਦ ਦੇ ਵਿਰੁਧ ਮਜ਼ਬੂਤ ਕਾਰਜ ਯੋਜਨਾ ਦੀ ਜ਼ਰੂਰਤ ਹੈ ਤਾਂ ਜੋ ਅਤਿਵਾਦੀ ਤਾਕਤਾਂ ਨੌਜਵਾਨਾਂ ਨੂੰ ਗੁੰਮਰਾਹ ਨਾ ਕਰ ਸਕਣ।

ਪੀਐਮ ਮੋਦੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਸਾਊਦੀ ਅਰਬ ਅਤੇ ਅਸੀ ਇਸ ਸਬੰਧ ਵਿਚ ਸਾਂਝੇ ਵਿਚਾਰ ਰੱਖਦੇ ਹਾਂ। ਅਸੀ ਇਸ ਗੱਲ ਉਤੇ ਵੀ ਸਹਿਮਤ ਹਾਂ ਕਿ ਕਾਊਂਟਰ ਟੈਰਰਿਜ਼ਮ, ਸਮੁੰਦਰੀ ਸੁਰੱਖਿਆ ਅਤੇ ਸਾਇਬਰ ਸਿਕਓਰਿਟੀ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਦੇ ਵਿਚ ਸਬੰਧ ਹੋਰ ਮਜ਼ਬੂਤ ਹੋਣਗੇ। ਸਾਡੇ ਸੱਦੇ ਨੂੰ ਸਵੀਕਾਰ ਕਰਨ ਲਈ ਮੈਂ ਕਰਾਉਨ ਪ੍ਰਿੰਸ ਨੂੰ ਧੰਨਵਾਦ ਦਿੰਦਾ ਹਾਂ।”

ਕਰਾਉਨ ਪ੍ਰਿੰਸ ਨੇ ਕਿਹਾ, “ਇਹ ਮੇਰੀ ਪਹਿਲੀ ਵਿਜ਼ਿਟ ਹੈ। ਮੈਂ ਭਾਰਤ ਆ ਚੁੱਕਿਆ ਹਾਂ ਪਰ ਪ੍ਰਤੀਨਿਧੀਮੰਡਲ ਦੇ ਨਾਲ ਪਹਿਲਾ ਦੌਰਾ ਹੈ। ਸਾਡੇ ਰਿਸ਼ਤੇ ਖ਼ੂਨ ਵਿਚ ਸ਼ਾਮਲ ਹਨ ਅਤੇ ਹਜ਼ਾਰਾਂ ਸਾਲ ਪੁਰਾਣੇ ਹਨ। ਬੀਤੇ 50 ਸਾਲਾਂ ਵਿਚ ਇਨ੍ਹਾਂ ਸਬੰਧਾਂ ਨੇ ਹੋਰ ਮਜ਼ਬੂਤੀ ਹਾਸਲ ਕੀਤੀ ਹੈ।” ਮੁਹੰਮਦ ਬਿਨ ਸਲਮਾਨ ਨੇ ਕਿਹਾ, “ਸਾਊਦੀ ਅਰਬ ਵਿਚ ਤੁਸੀ 2016 ਵਿਚ ਆਏ ਸੀ। ਉਦੋਂ ਤੋਂ ਹੁਣ ਤੱਕ ਅਸੀਂ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਕੀਤੀ ਹਨ। ਅਸੀਂ 44 ਬਿਲੀਅਨ ਡਾਲਰ ਦੇ ਨਿਵੇਸ਼ ਉਤੇ ਸਹਿਮਤੀ ਜਤਾਈ ਹੈ।”

ਸਲਮਾਨ ਨੇ ਕਿਹਾ, “ਅਸੀ ਡਾਇਵਰਸੀਫਿਕੇਸ਼ਨ ਉਤੇ ਕੰਮ ਕਰ ਰਹੇ ਹਾਂ ਅਤੇ ਭਾਰਤ ਦੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਾਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਯਾਤਰਾ ਵਿਚ ਸਾਊਦੀ ਕਰਾਉਨ ਪ੍ਰਿੰਸ ਨੇ ਉੱਥੇ 20 ਅਰਬ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement