ਨਿਊਜਰਸੀ: ਤਲਾਅ ਵਿਚ ਡੁੱਬਣ ਕਾਰਨ ਗਈ ਭਾਰਤੀ ਵਿਦਿਆਰਥੀ ਦੀ ਜਾਨ
Published : Apr 25, 2022, 5:13 pm IST
Updated : Apr 25, 2022, 5:13 pm IST
SHARE ARTICLE
An Indian student drowns in a pond in the US
An Indian student drowns in a pond in the US

ਮੀਡੀਆ ਰਿਪੋਰਟਾਂ ਮੁਤਾਬਕ ਕੁਝ ਬੱਚਿਆਂ ਦੀ ਫੁੱਟਬਾਲ ਤਲਾਅ ਵਿਚ ਡਿੱਗ ਗਈ, ਜਿਸ ਨੂੰ ਕੱਢਣ ਲਈ ਵਿਦਿਆਰਥੀ ਉਸ 'ਚ ਉਤਰਿਆ ਸੀ।

 

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਵਿਚ ਇਕ ਭਾਰਤੀ ਵਿਦਿਆਰਥੀ ਦੀ ਤਲਾਅ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਬੱਚਿਆਂ ਦੀ ਫੁੱਟਬਾਲ ਤਲਾਅ ਵਿਚ ਡਿੱਗ ਗਈ, ਜਿਸ ਨੂੰ ਕੱਢਣ ਲਈ ਵਿਦਿਆਰਥੀ ਉਸ 'ਚ ਉਤਰਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਕੇਰਲਾ ਨਾਲ ਸਬੰਧ ਰੱਖਣ ਵਾਲਾ 18 ਸਾਲਾ ਕਲਿੰਟਨ ਜੀ ਅਜੀਤ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਨਿਊ ਮਿਲਫੋਰਡ ਦੇ ਹਾਰਡਕੈਸਲ ਤਲਾਅ ਵਿਚ ਫੁੱਟਬਾਲ ਲੈਣ ਉਤਰਿਆ ਸੀ, ਇਸ ਦੌਰਾਨ ਉਹ ਅਚਾਨਕ ਵਿਚ ਡੁੱਬ ਗਿਆ।

DeathDeath

ਇਕ ਹੋਰ ਡਿਜੀਟਲ ਅਖਬਾਰ  ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਸ਼ਾਮ 7.15 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਤਲਾਅ 'ਚ ਤੈਰਾਕੀ ਲਈ ਗਿਆ ਹੈ ਅਤੇ ਵਾਪਸ ਨਹੀਂ ਆਇਆ। ਇਸ ਦੇ ਤਿੰਨ ਘੰਟੇ ਤੋਂ ਅੰਦਰ ਅਜੀਤ ਦੀ ਲਾਸ਼ ਬਰਾਮਦ ਕਰ ਲਈ ਗਈ। ਘਟਨਾ ਦੇ ਸਮੇਂ ਉੱਥੇ 10 ਸਾਲਾ ਸੈਮ ਰੂਈਡਾ ਮੌਜੂਦ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਅਜੀਤ ਡੂੰਘੇ ਪਾਣੀ ਵਿਚ ਚਲਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement