ਪਾਕਿਸਤਾਨੀ ਫ਼ੌਜ ਨਹੀਂ ਕਰ ਸਕਦੀ ਭਾਰਤੀ ਫ਼ੌਜ ਦਾ ਮੁਕਾਬਲਾ : ਜਨਰਲ ਕਮਰ ਜਾਵੇਦ ਬਾਜਵਾ 

By : KOMALJEET

Published : Apr 25, 2023, 11:50 am IST
Updated : Apr 25, 2023, 11:50 am IST
SHARE ARTICLE
General Qamar Javed Bajwa
General Qamar Javed Bajwa

ਇੱਕ ਇੰਟਰਵਿਊ ਦੌਰਾਨ ਕੀਤਾ ਸੀ ਖ਼ੁਲਾਸਾ - ਪਾਕਿਸਤਾਨੀ ਫ਼ੌਜ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਘਾਟ ਹੈ

ਇਸਲਾਮਾਬਾਦ : ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਦੇ ਸਾਹਮਣੇ ਨਹੀਂ ਟਿਕਦੀ। ਇਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਘਾਟ ਹੈ। ਇਹ ਗੱਲਾਂ ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਹੀਆਂ ਹਨ। ਉਨ੍ਹਾਂ ਵਲੋਂ ਇਸ ਗੱਲ ਦਾ ਜ਼ਿਕਰ ਬ੍ਰਿਟੇਨ ਸਥਿਤ ਪਾਕਿਸਤਾਨੀ ਮੀਡੀਆ 'ਯੂਕੇ 44' ਦੇ ਦੋ ਸੀਨੀਅਰ ਪੱਤਰਕਾਰਾਂ ਹਾਮਿਦ ਮੀਰ ਅਤੇ ਨਸੀਮ ਜ਼ਾਹਰਾ ਦੇ ਸ਼ੋਅ 'ਚ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਅੰਧਵਿਸ਼ਵਾਸ ਦਾ ਬੋਲਬਾਲਾ! ਰੱਬ ਨੂੰ ਮਿਲਣ ਦੇ ਚੱਕਰ 'ਚ ਰੱਖੇ ਵਰਤ ਨੇ ਲਈ ਦਰਜਨਾਂ ਦੀ ਜਾਨ

ਮੀਰ ਅਨੁਸਾਰ ਜਨਰਲ ਬਾਜਵਾ ਨੇ ਸਵੀਕਾਰ ਕੀਤਾ ਕਿ ਪਾਕਿਸਤਾਨ ਭਾਰਤ ਨਾਲ ਜੰਗ ਨਹੀਂ ਕਰ ਸਕਦਾ। ਕਮਾਂਡਰਾਂ ਦੀ ਕਾਨਫ਼ਰੰਸ ਦੌਰਾਨ ਬਾਜਵਾ ਨੇ ਇਹ ਵੀ ਮੰਨਿਆ ਸੀ ਕਿ ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਨਾਲ ਕੋਈ ਮੇਲ ਨਹੀਂ ਖਾਂਦੀ। ਇਸ ਮੀਡਿਆ ਰਿਪੋਰਟ ਮੁਤਾਬਕ ਜਨਰਲ ਬਾਜਵਾ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਨਾਲ ਲੜਨ ਦੇ ਅਯੋਗ ਹੈ।ਹਾਲਾਂਕਿ, ਬਾਜਵਾ ਨੇ ਪਹਿਲਾਂ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਟੈਂਕ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਨ। ਤੋਪਾਂ ਦੀ ਆਵਾਜਾਈ ਲਈ ਡੀਜ਼ਲ ਦੀ ਵੀ ਘਾਟ ਹੈ।

ਪਾਕਿਸਤਾਨੀ ਪੱਤਰਕਾਰਾਂ ਮੁਤਾਬਕ ਜਨਰਲ ਬਾਜਵਾ ਨੇ 2021 ਵਿੱਚ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੁਪਤ ਗੱਲਬਾਤ ਕਰ ਰਹੇ ਹਨ। ਦੋਹਾਂ ਦੀ ਗਲਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਯਾਤਰਾ ਦੀ ਸੰਭਾਵਨਾ ਬਾਰੇ ਗੱਲ ਹੋ ਰਹੀ ਸੀ। ਦੋਵਾਂ ਦੇਸ਼ਾਂ ਵਿਚਾਲੇ 2021 ਵਿਚ ਐਲਾਨੀ ਜੰਗਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਹੋ ਸਕਦੀ ਸੀ।

ਇਹ ਵੀ ਪੜ੍ਹੋ: ਪਾਕਿਸਤਾਨ : ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ

ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਇਲਮ ਹੋਇਆ ਤਾਂ ਉਹ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਪਹੁੰਚੇ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਲੇ ਚੱਲ ਰਹੀ ਗਲਬਾਤ ਤੋਂ ਖੁਦ ਨੂੰ ਬੇਖਬਰ ਦੱਸਿਆ। ਇਸ 'ਤੇ ਇਮਰਾਨ ਖਾਨ ਨੇ ਕਿਹਾ ਕਿ ਉਹ ਇਸ ਬਾਰੇ ਜਾਣਦੇ ਹਨ। ਇਸ ਸਬੰਧ ਵਿੱਚ NSA ਅਜੀਤ ਡੋਭਾਲ ਨਾਲ ਗੱਲਬਾਤ ਚੱਲ ਰਹੀ ਹੈ, ਪਰ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪਾਕਿਸਤਾਨ ਦੌਰੇ ਬਾਰੇ ਕੋਈ ਪੁਸ਼ਟੀ ਨਹੀਂ ਹੈ।

ਆਪਣੀ ਇੰਟਰਵਿਊ ਦੌਰਾਨ ਪਾਕਿਸਤਾਨੀ ਪੱਤਰਕਾਰਾਂ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੀ ਮੀਟਿੰਗ 'ਚ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫ਼ੌਜ ਨਾਲ ਕੋਈ ਮੁਕਾਬਲਾ ਨਹੀਂ ਹੈ। ਪੁਰਾਣੇ ਟੈਂਕ ਜੰਗ 'ਚ ਵਰਤੋਂ ਲਾਇਕ ਨਹੀਂ ਹਨ ਅਤੇ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਡੀਜ਼ਲ ਵੀ ਨਹੀਂ ਹੈ। ਉਨ੍ਹਾਂ ਅਨੁਸਾਰ, ਬਾਜਵਾ ਦਾ ਕਹਿਣਾ ਸੀ ਕਿ ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਸ ਕਾਰਨ ਪਾਕਿਸਤਾਨ ਨੂੰ ਭਾਰਤ ਨਾਲ ਟਕਰਾਅ ਦਾ ਰਸਤਾ ਛੱਡ ਡਾ ਚਾਹੀਦਾ ਹੈ।
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement