
ਕਿਹਾ - ਸਿੱਖ ਕੌਮ ਉਤੇ ਜਬਰ-ਜ਼ੁਲਮ ਕਰਨ ਵਾਲਿਆਂ ਨੂੰ ਅਕਸਰ ਹੀ ਸਿੱਖ ਵਿਰੋਧੀ ਜਮਾਤਾਂ ਸਨਮਾਨ ਦਿੰਦੀਆਂ ਆ ਰਹੀਆਂ ਹਨ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਮੁਲਕ ਦੀ ਹਕੂਮਤ ਉਤੇ ਭਾਵੇਂ ਕਾਂਗਰਸ ਹੋਵੇ, ਬੀਜੇਪੀ ਜਾਂ ਕੋਈ ਹੋਰ, ਸਿੱਖ ਕੌਮ ਉਤੇ ਜਬਰ-ਜ਼ੁਲਮ ਕਰਨ ਵਾਲਿਆਂ ਅਤੇ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਬੇਇਨਸਾਫ਼ੀਆਂ ਕਰਨ ਵਾਲਿਆਂ ਨੂੰ ਅਕਸਰ ਹੀ ਸਿੱਖ ਵਿਰੋਧੀ ਜਮਾਤਾਂ ਸਨਮਾਨ ਦਿੰਦੀਆਂ ਆ ਰਹੀਆਂ ਹਨ ਜੋ ਸਿੱਖ ਮਨਾਂ ਨੂੰ ਹੋਰ ਦਰਦ ਦੇਣ ਦੀ ਕਾਰਵਾਈ ਹੈ।
Kamal Nath (Chief minister of Madhya pradesh)
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖ ਕੌਮ ਦੇ ਕਾਤਲ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਪਹਿਲੋਂ ਹੀ ਜ਼ਖ਼ਮੀ ਹੋਏ ਸਿੱਖਾਂ ਦੇ ਜ਼ਖ਼ਮਾਂ 'ਤੇ ਜੋ ਲੂਣ ਛਿੜਕਣ ਦੀ ਕਾਰਵਾਈ ਕੀਤੀ ਹੈ, ਇਹ ਸਿੱਖ ਕੌਮ ਲਈ ਅਸਹਿ ਹੈ। ਇਹ ਹੋਰ ਵੀ ਦੁਖਦਾਇਕ ਅਮਲ ਹਨ ਕਿ ਜਦ ਉਪਰੋਕਤ ਸਿੱਖ ਕੌਮ ਦੇ ਕਾਤਲ ਨੂੰ ਕਾਂਗਰਸ ਜਮਾਤ ਵਲੋਂ ਇਹ ਸਨਮਾਨ ਦਿਤਾ ਜਾ ਰਿਹਾ ਸੀ, ਨਾ ਤਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਵਲੋਂ ਅਤੇ ਨਾ ਹੀ ਅਪਣੇ-ਆਪ ਨੂੰ ਬਾਦਲ ਦਲ ਕਹਾਉਣ ਵਾਲੇ ਕਿਸੇ ਆਗੂ ਨੇ ਇਸ ਸਿੱਖ ਵਿਰੋਧੀ ਕਾਰਵਾਈ ਵਿਰੁਧ ਕੋਈ ਅਮਲ ਕੀਤਾ।
1984 Sikh Genocide
ਜ਼ਿਕਰਯੋਗ ਹੈ ਕਿ 1984 ਵਿਚ ਫਿਰਕੂਆਂ ਵਲੋਂ ਸਿੱਖ ਕੌਮ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤਾਂ ਕਮਲਨਾਥ ਇਨ੍ਹਾਂ ਹਮਲਾਵਰ ਟੋਲੀਆਂ ਦੀ ਅਗਵਾਈ ਕਰ ਰਹੇ ਸਨ। ਜੋ ਸਿੱਖ ਕੌਮ ਦੇ ਕਾਤਲ ਹਨ, ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਕਰ ਕੇ ਕਾਂਗਰਸ ਨੇ ਸਿੱਖ ਕੌਮ ਨਾਲ ਇਕ ਹੋਰ ਭਾਜੀ ਪਾ ਦਿਤੀ ਹੈ ਜਿਸ ਦਾ ਸਿੱਖ ਕੌਮ ਆਉਣ ਵਾਲੇ ਸਮੇਂ ਵਿਚ ਦੁਗਣਾ ਕਰ ਕੇ ਮੋੜੇਗੀ।