
ਹਾਲ ਹੀ ਵਿਚ ਹਾਂਗਕਾਂਗ ’ਚ 15.81 ਕੈਰੇਟ ਦਾ ਪਰਪਲ ਪਿੰਕ ਹੀਰਾ ਨਿਲਾਮ ਹੋਇਆ ਹੈ
ਹਾਂਗਕਾਂਗ: ਹਾਲ ਹੀ ਵਿਚ ਹਾਂਗਕਾਂਗ ’ਚ 15.81 ਕੈਰੇਟ ਦਾ ਪਰਪਲ ਪਿੰਕ ਹੀਰਾ ਨਿਲਾਮ ਹੋਇਆ ਹੈ, ਇਸ ਦੀ ਵਿਕਰੀ 29.3 ਮਿਲੀਅਨ ਡਾਲਰ (ਕਰੀਬ 213 ਕਰੋੜ ਰੁਪਏ) ਵਿਚ ਹੋਈ ਹੈ। ਹੀਰੇ ਦਾ ਨਾਂਅ ‘ਦ ਸਾਕੁਰਾ’ ਰੱਖਿਆ ਗਿਆ ਹੈ ਜੋ ਕਿ ਇਕ ਜਪਾਨੀ ਸ਼ਬਦ ਹੈ। ਇਸ ਦਾ ਮਤਲਬ ਹੁੰਦਾ ਹੈ ਚੇਰੀ ਬਲੌਸਮ (Cherry blossom)।
Purple-pink diamond
ਇਸ ਹੀਰੇ ਦੀ ਖ਼ਾਸੀਅਤ ਇਹ ਹੈ ਕਿ ਉਹ ਨਿਲਾਮੀ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਪਰਪਲ ਪਿੰਕ ਹੀਰਾ (Purple Pink Diamond) ਹੈ। ਇਸ ਦੇ ਨਾਲ ਹੀ ਇਹ ਸਭ ਤੋਂ ਜ਼ਿਆਦਾ ਕੀਮਤ ’ਤੇ ਵਿਕਣ ਵਾਲਾ ਪਰਪਲ ਪਿੰਕ ਹੀਰਾ ਵੀ ਬਣ ਗਿਆ ਹੈ। ਹੀਰੇ ਨੂੰ ਪਲੈਟੀਨਮ ਦੀ ਇਕ ਅੰਗੂਠੀ ਵਿਚ ਜੜ ਕਰਕੇ ਨਿਲਾਮ ਕੀਤਾ ਗਿਆ। ਇਸ ਦੀ ਸਫ਼ਲ ਬੋਲੀ ਇਕ ਏਸ਼ੀਆਈ ਨਿੱਜੀ ਖਰੀਦਦਾਰ ਨੇ ਲਗਾਈ ਹੈ।
Purple-pink diamond
ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਹੀਰੇ ਦੀ ਬੋਲੀ 279 ਕਰੋੜ ਰੁਪਏ ਤੱਕ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਪਰਪਲ ਪਿੰਕ ਰੰਗ ਦਾ 14.8 ਕੈਰੇਟ ਦਾ ਹੀਰਾ ਬੀਤੇ ਸਾਲ 196 ਕਰੋੜ ਰੁਪਏ ਵਿਚ ਨਿਲਾਮ ਹੋਇਆ ਸੀ। ਸਾਕੁਰਾ ਨੇ ਇਸ ਦਾ ਰਿਕਾਰਡ ਵੀ ਤੋੜ ਦਿੱਤਾ ਹੈ।