London News: 1918 ’ਚ ਡੁੱਬੇ ਜਹਾਜ਼ ਦੇ ਮਲਬੇ ਚੋਂ ਬਰਾਮਦ ਦੁਰਲੱਭ ਭਾਰਤੀ ਕਰੰਸੀ ਨੋਟਾਂ ਦੀ ਲੰਡਨ 'ਚ ਹੋਵੇਗੀ ਨਿਲਾਮੀ
Published : May 25, 2024, 11:07 am IST
Updated : May 25, 2024, 11:07 am IST
SHARE ARTICLE
Rare Indian currency notes recovered from shipwreck in 1918 to be auctioned in London
Rare Indian currency notes recovered from shipwreck in 1918 to be auctioned in London

London News: ਇਨ੍ਹਾਂ ਦੀ ਕੀਮਤ 2,000 ਤੋਂ 2,600 ਪੌਂਡ ਦੇ ਵਿਚਕਾਰ ਹੋਵੇਗੀ।

Rare Indian currency notes recovered from shipwreck in 1918 to be auctioned in London: 1918 ’ਚ ਲੰਡਨ ਤੋਂ ਬੰਬਈ ਜਾਂਦੇ ਸਮੇਂ ਡੁੱਬ ਗਏ ਇਕ ਜਹਾਜ਼ ਦੇ ਮਲਬੇ ’ਚੋਂ ਮਿਲੇ 10 ਰੁਪਏ ਦੇ ਦੋ ਦੁਰਲੱਭ ਭਾਰਤੀ ਕਰੰਸੀ ਨੋਟਾਂ ਦੀ ਅਗਲੇ ਬੁਧਵਾਰ ਨੂੰ ਨਿਲਾਮੀ ਕੀਤੀ ਜਾਵੇਗੀ।  2 ਜੁਲਾਈ, 1918 ਨੂੰ ਜਰਮਨ ਯੂ-ਕਿਸ਼ਤੀ ਵਲੋਂ ਡੋਬੇ ਗਏ ਜਹਾਜ਼ ਐਸ.ਐਸ. ਸ਼ਿਰਾਲਾ ਦੇ ਮਲਬੇ ’ਚੋਂ 10 ਰੁਪਏ ਦੇ ਦੋ ਨੋਟ ਬਰਾਮਦ ਕੀਤੇ ਗਏ ਸਨ। ਇਨ੍ਹਾਂ ਨੋਟਾਂ ’ਤੇ 25 ਮਈ 1918 ਦੀ ਤਰੀਕ ਲਿਖੀ ਹੋਈ ਹੈ। 

ਇਹ ਵੀ ਪੜ੍ਹੋ: Barjinder Singh Hamdard : ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਦੇ ਦਫ਼ਤਰ ਬਾਹਰ ਚਿਪਕਾਇਆ ਨੋਟਿਸ , ਪੇਸ਼ ਹੋਣ ਦੇ ਦਿੱਤੇ ਹੁਕਮ 

ਇਨ੍ਹਾਂ ਨੋਟਾਂ ਨੂੰ ਲੰਡਨ ’ਚ ਨੂਨੰਸ ਦੇ ਮੇਫੇਅਰ ਨਿਲਾਮੀ ਘਰ ਵਲੋਂ ਅਪਣੀ ‘ਵਰਲਡ ਬੈਂਕਨੋਟ’ ਵਿਕਰੀ ਦੇ ਹਿੱਸੇ ਵਜੋਂ ਨਿਲਾਮੀ ਲਈ ਰੱਖਿਆ ਜਾਵੇਗਾ ਅਤੇ ਅਨੁਮਾਨ ਹੈ ਕਿ ਇਨ੍ਹਾਂ ਦੀ ਕੀਮਤ 2,000 ਤੋਂ 2,600 ਪੌਂਡ ਦੇ ਵਿਚਕਾਰ ਹੋਵੇਗੀ।  ਨੂਨੰਸ ’ਚ ਮੁਦਰਾ ਸ਼ਾਸਤਰ ਦੀ ਗਲੋਬਲ ਮੁਖੀ ਥਾਮਸੀਨਾ ਸਮਿਥ ਨੇ ਕਿਹਾ, ‘‘ਮੁਰਬਲੇ ਤੋਂ ਲੈ ਕੇ ਗੋਲਾ-ਬਾਰੂਦ ਤਕ ਨੋਟਾਂ ਦੀ ਪੂਰੀ ਖੇਪ ਲੰਡਨ ਤੋਂ ਬੰਬਈ ਲਿਜਾਈ ਜਾ ਰਹੀ ਸੀ, ਜਦੋਂ ਜਰਮਨ ਯੂ-ਕਿਸ਼ਤੀ ਨੇ ਜਹਾਜ਼ ਨੂੰ ਡੋਬ ਦਿਤਾ।’’ 
ਉਨ੍ਹਾਂ ਕਿਹਾ, ‘‘5 ਅਤੇ 10 ਰੁਪਏ ਦੇ ਕਈ ਨੋਟ ਬਿਨਾਂ ਦਸਤਖਤ ਦੇ ਅਤੇ ਇਕ ਰੁਪਏ ਦੇ ਦਸਤਖਤ ਕੀਤੇ ਨੋਟ ਕਿਨਾਰੇ ’ਤੇ ਤੈਰਦੇ ਹੋਏ ਮਿਲੇ। ਇਸ ਨਿਲਾਮੀ ’ਚ ਇਕ ਰੁਪਏ ਦਾ ਇਕ ਨੋਟ ਵੀ ਸ਼ਾਮਲ ਹੈ। ਜ਼ਿਆਦਾਤਰ ਨੋਟ ਬਰਾਮਦ ਕਰ ਲਏ ਗਏ ਸਨ ਅਤੇ ਬਾਅਦ ’ਚ ਸਰਕਾਰ ਵਲੋਂ ਨਸ਼ਟ ਕਰ ਦਿਤੇ ਗਏ ਸਨ ਅਤੇ ਉਨ੍ਹਾਂ ਦੀ ਥਾਂ ਨਵੇਂ ਨੋਟਾਂ ਨੇ ਲੈ ਲਈ ਸੀ। ਪਰ ਕੁੱਝ ਨੋਟ ਨਿੱਜੀ ਲੋਕਾਂ ਕੋਲ ਹੀ ਰਹੇ।’’ 

ਇਹ ਵੀ ਪੜ੍ਹੋ: TarnTaran News: BSF ਨੂੰ ਮਿਲੀ ਕਾਮਯਾਬੀ, ਤਰਨਤਾਰਨ ਬਾਰਡਰ 'ਤੇ 1 ਪਾਕਿਸਤਾਨੀ ਘੁਸਪੈਠੀਆ ਨੂੰ ਕੀਤਾ ਕਾਬੂ

ਸਮਿਥ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਅਜਿਹੇ ਨੋਟ ਨਹੀਂ ਦੇਖੇ ਸਨ ਅਤੇ ਇਹ ਉਦੋਂ ਸਾਹਮਣੇ ਆਏ ਜਦੋਂ ਬੈਂਕ ਆਫ ਇੰਗਲੈਂਡ ਨੇ 1918 ਵਿਚ ਜਹਾਜ਼ ਨੂੰ ਢਾਹੁਣ ਦਾ ਜ਼ਿਕਰ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਇਹ ਨੋਟ ਬਹੁਤ ਚੰਗੀ ਹਾਲਤ ’ਚ ਹਨ ਅਤੇ ਇਹ ਨੋਟ ਯਕੀਨੀ ਤੌਰ ’ਤੇ ਨੋਟਾਂ ਦੀ ਦੱਥੀ ਦੇ ਵਿਚਕਾਰ ਹੋਣਗੇ ਜਿਸ ਕਾਰਨ ਇਹ ਸਮੁੰਦਰ ਦੇ ਪਾਣੀ ’ਚ ਗਿੱਲੇ ਨਹੀਂ ਹੋਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੋਟਾਂ ’ਤੇ ਛਪੇ ਨੰਬਰ ਦੋ ਲੜੀਆਂ ਦੇ ਹਨ। 

ਬ੍ਰਿਟਿਸ਼ ਬਸਤੀਵਾਦ ਦੌਰਾਨ ਤਤਕਾਲੀ ਭਾਰਤ ਸਰਕਾਰ ਵਲੋਂ 100 ਰੁਪਏ ਦਾ ਇਕ ਦੁਰਲੱਭ ਨੋਟ ਵੀ ਨਿਲਾਮੀ ਵਿਚ ਵਿਕਰੀ ਲਈ ਉਪਲੱਬਧ ਹੋਵੇਗਾ ਅਤੇ ਇਸ ਦੀ ਕੀਮਤ 4,400 ਤੋਂ 5,000 ਪੌਂਡ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਇਸ ਨੋਟ ਦੇ ਉਲਟ ਪਾਸੇ ਬੰਗਾਲੀ ਅਤੇ ਹਿੰਦੀ ਸਮੇਤ ਕਈ ਭਾਰਤੀ ਭਾਸ਼ਾਵਾਂ ’ਚ 100 ਰੁਪਏ ਛਪਿਆ ਹੋਇਆ ਹੈ।     
(ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement