ਬੰਗਾਲ ਵਿਚ ਦੋ ਮਾਲ ਗੱਡੀਆਂ ਦੀ ਆਪਸ ਚ ਹੋਈ ਟੱਕਰ, 12 ਡੱਬੇ ਪਟੜੀ ਤੋਂ ਉਤਰੇ
Published : Jun 25, 2023, 2:28 pm IST
Updated : Jun 25, 2023, 2:28 pm IST
SHARE ARTICLE
PHOTO
PHOTO

ਬਾਲਾਸੋਰ ਹਾਦਸੇ ਦੇ 22 ਦਿਨਾਂ ਬਾਅਦ ਦੂਜਾ ਰੇਲ ਹਾਦਸਾ

 

ਬਾਂਕੁਰਾ : ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਦੋ ਮਾਲ ਗੱਡੀਆਂ ਦੀ ਟੱਕਰ ਵਿਚ 12 ਡੱਬੇ ਪਟੜੀ ਤੋਂ ਉਤਰ ਗਏ।

ਇੱਕ ਨਿਊਜ਼ ਏਜੰਸੀ ਮੁਤਾਬਕ ਟੱਕਰ ਦੀ ਜ਼ੋਰਦਾਰ ਆਵਾਜ਼ ਨੇ ਰੇਲਵੇ ਸਟੇਸ਼ਨ ਦੇ ਆਸਪਾਸ ਲੋਕਾਂ ਨੂੰ ਜਗਾਇਆ ਅਤੇ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਹੀ ਮਾਲ ਗੱਡੀ ਦੇ ਲੋਕੋ ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਓਡੀਸ਼ਾ ਦੇ ਬਾਲਾਸੋਰ 'ਚ 2 ਜੂਨ ਨੂੰ ਤਿੰਨ ਟਰੇਨਾਂ ਦੀ ਟੱਕਰ ਤੋਂ ਬਾਅਦ 23 ਦਿਨਾਂ 'ਚ ਇਹ ਦੂਜਾ ਰੇਲ ਹਾਦਸਾ ਹੈ। ਹਾਲਾਂਕਿ ਇਸ 'ਚ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।

ਰੇਲਵੇ ਸੂਤਰਾਂ ਨੇ ਦਸਿਆ ਕਿ ਲੋਕੋ ਪਾਇਲਟ ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਹਾਦਸੇ ਕਾਰਨ ਓਵਰਹੈੱਡ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਆਦਰਾ-ਖੜਗਪੁਰ ਸੈਕਸ਼ਨ 'ਚ ਟਰੇਨ ਦੀ ਆਵਾਜਾਈ ਕਰੀਬ 3 ਘੰਟੇ ਪ੍ਰਭਾਵਿਤ ਰਹੀ।

ਮੌਕੇ 'ਤੇ ਪਹੁੰਚੇ ਦੱਖਣ ਪੂਰਬੀ ਰੇਲਵੇ ਦੇ ਡਿਵੀਜ਼ਨਲ ਸੇਫਟੀ ਅਫਸਰ ਦਿਵਾਕਰ ਮਾਝੀ ਨੇ ਪੱਤਰਕਾਰਾਂ ਨੂੰ ਦਸਿਆ - ਓਂਡਾ ਰੇਲਵੇ ਸਟੇਸ਼ਨ 'ਤੇ ਪਹਿਲਾਂ ਹੀ ਇਕ ਮਾਲ ਗੱਡੀ ਖੜ੍ਹੀ ਸੀ। ਪਿੱਛੇ ਤੋਂ ਆ ਰਹੀ ਇੱਕ ਹੋਰ ਮਾਲ ਗੱਡੀ ਨੇ ਟੱਕਰ ਮਾਰ ਦਿਤੀ। ਆਖ਼ਰ ਇਹ ਹਾਦਸਾ ਕਿਵੇਂ ਵਾਪਰਿਆ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲਗੇਗਾ। ਹੋ ਸਕਦਾ ਹੈ ਕਿ ਕੋਈ ਸਿਗਨਲ ਗੜਬੜ ਹੋ ਗਈ ਹੋਵੇ।

ਇਕ ਹੋਰ ਰੇਲਵੇ ਅਧਿਕਾਰੀ ਨੇ ਦਸਿਆ ਕਿ ਬਾਂਕੁਰਾ ਤੋਂ ਵਿਸ਼ਨੂੰਪੁਰ ਜਾ ਰਹੀ ਇਕ ਮਾਲ ਗੱਡੀ ਓਂਡਾ ਸਟੇਸ਼ਨ ਦੀ ਲੂਪ ਲਾਈਨ 'ਤੇ ਖੜ੍ਹੀ ਸੀ। ਇਸੇ ਰੂਟ 'ਤੇ ਪਿੱਛੇ ਤੋਂ ਆ ਰਹੀ ਇਕ ਹੋਰ ਮਾਲ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਛੇ ਵਾਲੀ ਟਰੇਨ ਦਾ ਇੰਜਣ ਸਾਹਮਣੇ ਵਾਲੀ ਮਾਲ ਗੱਡੀ 'ਤੇ ਚੜ੍ਹ ਗਿਆ।

ਦੱਖਣ ਪੂਰਬੀ ਰੇਲਵੇ ਦੇ ਸੀਪੀਆਰਓ ਆਦਿਤਿਆ ਕੁਮਾਰ ਚੌਧਰੀ ਨੇ ਦਸਿਆ ਕਿ ਇੱਕ ਮਾਲ ਗੱਡੀ ਲੂਪ ਲਾਈਨ ਵਿਚ ਖੜ੍ਹੀ ਸੀ ਅਤੇ ਦੂਜੀ ਟਰੇਨ ਨੇ ਸਿਗਨਲ 'ਤੇ ਰੁਕਣਾ ਸੀ, ਪਰ ਉਹ ਲਾਲ ਸਿਗਨਲ ਤੋਂ ਅੱਗੇ ਚਲੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮੁਰੰਮਤ ਦਾ ਕੰਮ ਸਵੇਰੇ 7.30 ਵਜੇ ਦੇ ਕਰੀਬ ਪੂਰਾ ਕੀਤਾ ਗਿਆ। ਹਾਦਸੇ ਤੋਂ ਬਾਅਦ ਸਵੇਰੇ ਕਰੀਬ 8.30 ਵਜੇ ਪਹਿਲੀ ਰੇਲਗੱਡੀ ਇਸ ਰੂਟ 'ਤੇ ਚੱਲੀ। ਹੁਣ ਤੱਕ 11 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।

2 ਜੂਨ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਸਿਗਨਲ ਖਰਾਬ ਹੋਣ ਕਾਰਨ ਤਿੰਨ ਟਰੇਨਾਂ ਆਪਸ ਵਿਚ ਟਕਰਾ ਗਈਆਂ ਸਨ। ਇਸ ਹਾਦਸੇ 'ਚ ਹੁਣ ਤੱਕ 292 ਲੋਕਾਂ ਦੀ ਮੌਤ ਹੋ ਚੁਕੀ ਹੈ। 1 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕਈ ਲੋਕ ਅਜੇ ਵੀ ਇਲਾਜ ਅਧੀਨ ਹਨ।

2 ਜੂਨ ਨੂੰ ਕੋਰੋਮੰਡਲ ਹਾਦਸੇ ਦੀ ਤਰਜ਼ 'ਤੇ ਅੱਜ ਦਾ ਹਾਦਸਾ ਵੀ ਵਾਪਰਿਆ ਹੈ। ਉਸ ਵਿਚ ਵੀ ਕੋਰੋਮੰਡਲ ਨੇ ਤੇਜ਼ ਰਫ਼ਤਾਰ ਨਾਲ ਲੂਪ ਲਾਈਨ 'ਤੇ ਖੜ੍ਹੀ ਇਕ ਮਾਲ ਗੱਡੀ ਨੂੰ ਟੱਕਰ ਮਾਰ ਦਿਤੀ। ਇਸ ਕਾਰਨ ਕੋਰੋਮੰਡਲ ਦਾ ਇੰਜਣ ਅਤੇ ਕਈ ਡੱਬੇ ਮਾਲ ਗੱਡੀ ਵਿਚ ਚੜ੍ਹ ਗਏ।

5 ਜੂਨ ਨੂੰ ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਇੱਕ ਮਾਨਵ ਰਹਿਤ ਰੇਲਵੇ ਕਰਾਸਿੰਗ 'ਤੇ ਇੱਕ ਟਰੇਨ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਇਹ ਘਟਨਾ ਗੋਲਾਘਾਟ ਜ਼ਿਲ੍ਹੇ ਦੇ ਚੁੰਗਜਨ ਰੇਲਵੇ ਸਟੇਸ਼ਨ ਨੇੜੇ ਵਾਪਰੀ। ਹਾਲਾਂਕਿ ਇਸ 'ਚ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਲਾਕੇ 'ਚ ਲੈਵਲ ਕਰਾਸਿੰਗ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement