
ਵੋਟਿੰਗ ਦੌਰਾਨ ਪਾਕਿਸਤਾਨ ਦੇ ਕਵੇਟਾ ਵਿਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ
ਕਵੇਟਾ, ਵੋਟਿੰਗ ਦੌਰਾਨ ਪਾਕਿਸਤਾਨ ਦੇ ਕਵੇਟਾ ਵਿਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਕਵੇਟਾ ਵਿਚ ਵੋਟਿੰਗ ਦੇ ਦੌਰਾਨ ਇੱਕ ਵੋਟਿੰਗ ਕੇਂਦਰ ਦੇ ਕੋਲ ਬੁੱਧਵਾਰ ਨੂੰ ਹੋਏ ਧਮਾਕੇ ਵਿਚ ਪੰਜ ਪੁਲਿਸ ਅਧਿਕਾਰੀਆਂ ਸਮੇਤ ਘੱਟ ਤੋਂ ਘੱਟ 31 ਲੋਕ ਮਾਰੇ ਗਏ ਹਨ ਅਤੇ 15 ਜਖ਼ਮੀ ਹੋਏ ਹਨ। ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਸਵੇਰੇ 11 ਵਜੇ ਹੋਏ ਇਸ ਵਿਸਫੋਟ ਵਿਚ 28 ਲੋਕ ਮਾਰੇ ਗਏ ਹਨ। ਦੱਸ ਦਈਏ ਇਹ ਧਮਾਕਾ ਕਵੇਟਾ ਦੇ ਭੋਸਾ ਮੰਡੀ ਇਲਾਕੇ ਵਿਚ ਪੂਰਬੀ ਬਾਈਪਾਸ ਉੱਤੇ ਬਣਾਏ ਗਏ ਵੋਟਿੰਗ ਕੇਂਦਰ ਦੇ ਨੇੜੇ ਹੋਇਆ ਹੈ।
Pakistan, Quetta bomb blastਧਮਾਕਾ ਇੰਨਾ ਭਿਆਨਕ ਸੀ ਨੇੜੇ ਤੇੜੇ ਦੇ ਇਲਾਕੇ ਦੀ ਧਰਤੀ ਤੱਕ ਦਹਿਲ ਗਈ। ਇਸ ਧਮਾਕੇ ਵਿਚ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਬਚਾਅ ਕਰਮੀਆਂ ਵੱਲੋਂ ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਿਸ ਉੱਚ ਅਧਿਕਾਰੀ ਅਬਦੁਲ ਰਜ਼ਾਕ ਚੀਮਾ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਕੇ ਵਿਸਫੋਟ ਕੀਤਾ ਗਿਆ। ਦੱਸ ਦਈਏ ਕਿ ਇਸ ਧਮਾਕੇ ਵਿਚ ਭੋਸਾ ਮੰਡੀ ਪੁਲਿਸ ਸਟੇਸ਼ਨ ਦੇ ਐਸਐਚਓ ਦੀ ਮੌਤ ਹੋ ਗਈ।
Pakistan, Quetta bomb blastਧਿਆਨ ਯੋਗ ਹੈ ਕਿ ਪਾਕਿਸਤਾਨ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਆਮ ਚੋਣ ਦਾ ਕੰਮ ਚਲ ਰਿਹਾ ਹੈ। ਸ਼ਾਮ 6 ਵਜੇ ਵੋਟਿੰਗ ਖ਼ਤਮ ਹੁੰਦੇ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਉਥੇ ਹੀ ਇਮਰਾਨ ਖਾਨ ਨੇ ਟਵਿਟ ਕਰਦੇ ਹੋਏ ਕਵੇਟਾ ਵਿਚ ਹੋਏ ਬੰਬ ਧਮਾਕੇ ਦੀ ਨਿੰਦਿਆ ਕੀਤੀ ਹੈ। ਦੱਸ ਦਈਏ ਕਿ ਨੈਸ਼ਨਲ ਅਸੈਂਬਲੀ ਦੀ 272 ਅਤੇ ਚਾਰ ਰਾਜਸੀ ਵਿਧਾਨ ਸਭਾਵਾਂ ਦੀਆਂ 577 ਸੀਟਾਂ ਲਈ ਚੋਣ ਲੜੀ ਜਾ ਰਹੀ ਹੈ।
Pakistan, Quetta bomb blastਤਕਰੀਬਨ ਸਾਢੇ 10 ਕਰੋੜ ਵੋਟਰ ਨਵੀਂ ਸਰਕਾਰ ਚੁਣਨ ਲਈ ਵੋਟ ਕਰ ਰਹੇ ਹਨ। ਪਾਕਿਸਤਾਨ ਵਿਚ ਆਮ ਚੋਣ ਲਈ ਵੋਟਿੰਗ ਜਾਰੀ ਹੈ। ਦੱਸ ਦਈਏ ਕਿ ਸਥਾਨਕ ਸਮੇਂ ਅਨੁਸਾਰ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਰ ਬੈਲਟ ਪੇਪਰ ਦੇ ਜ਼ਰੀਏ ਵੋਟਿੰਗ ਕਰ ਰਹੇ ਹਨ। ਇੱਥੇ ਭਾਰਤ ਦੀ ਤਰ੍ਹਾਂ ਇਲੇਕਟਰਾਨਿਕ ਵੋਟਿੰਗ ਮਸ਼ੀਨ (EVM) ਨਾਲ ਵੋਟਿੰਗ ਦੀ ਸਹੂਲਤ ਉਪਲਬਧ ਨਹੀਂ ਹੈ।ਫਿਲਹਾਲ ਮਾਰਨ ਵਾਲਿਆਂ ਦੀ ਗਿਣਤੀ ਦੀ ਪੱਕੀ ਪੁਸ਼ਟੀ ਹਲੇ ਕਿਸੇ ਅਧਿਕਾਰੀ ਵਲੋਂ ਨਹੀਂ ਕੀਤੀ ਗਈ ਹੈ।
Pakistan, Quetta bomb blast