
ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡਅਨ ਕਾਰੋਬਾਰੀ ਤਹਿਵੁਰ ਰਾਣਾ ਦੀ ਡੇਢ ਮਿਲੀਅਨ ਡਾਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ
ਵਾਸ਼ਿੰਗਟਨ- ਅਮਰੀਕੀ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡਅਨ ਕਾਰੋਬਾਰੀ ਤਹਿਵੁਰ ਰਾਣਾ ਦੀ ਡੇਢ ਮਿਲੀਅਨ ਡਾਲਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਣਾ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ 'ਚ ਉਸ ਦੀ ਸ਼ਮੂਲੀਅਤ ਲਈ ਭਾਰਤ ਵੱਲੋਂ ਭਗੌੜਾ ਐਲਾਨਿਆ ਹੋਇਆ ਹੈ।
File Photo
ਹੈਡਲੀ ਦੇ ਬਚਪਨ ਦੇ ਦੋਸਤ 59 ਸਾਲਾਂ ਰਾਣਾ ਨੂੰ ਭਾਰਤ ਦੀ ਅਪੀਲ 'ਤੇ 10 ਜੂਨ ਨੂੰ ਲਾਸ ਏਂਜਲਸ 'ਚ ਫਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਨੇ ਮੁੰਬਈ ਹਮਲਿਆਂ 'ਚ ਰਾਣਾ ਦੀ ਸ਼ਮੂਲੀਅਤ ਲਈ ਉਸ ਦੀ ਹਵਾਲਗੀ ਲਈ ਬੇਨਤੀ ਕੀਤੀ ਸੀ।
File Photo
ਸੰਘੀ ਵਕੀਲ ਮੁਤਾਬਕ 2006 ਤੋਂ ਨਵੰਬਰ, 2008 'ਚ ਰਾਣਾ ਨੇ 'ਦਾਊਦ ਗਿਲਾਨੀ' ਦੇ ਨਾਂਅ ਤੋਂ ਪਛਾਣੇ ਜਾਣ ਵਾਲੇ ਹੈਡਲੀ ‘ਤੇ ਪਾਕਿਸਤਾਨ 'ਚ ਕੁਝ ਸੂਬਿਆਂ ਨਾਲ ਮਿਲ ਕੇ ਲਸ਼ਕਰ-ਏ-ਤਾਇਬਾ ਅਤੇ ਹਰਕਤ-ਉਲ-ਜਿਹਾਦ-ਏ ਇਸਲਾਮੀ ਨੂੰ ਮੁੰਬਈ 'ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਹਮਲਿਆਂ ਨੂੰ ਅੰਜ਼ਾਮ ਦੇਣ 'ਚ ਮਦਦ ਕੀਤੀ ਸੀ।
File Photo
ਪਾਕਿਸਤਾਨੀ ਮੂਲ ਦਾ ਅਮਰੀਕੀ ਹੈਡਲੀ ਲਸ਼ਕਰ ਦਾ ਅੱਤਵਾਦੀ ਹੈ। ਉਹ 2008 ਦੇ ਮੁੰਬਈ ਹਮਲਿਆਂ ਦੇ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ। ਉਹ ਹਮਲੇ 'ਚ ਭੂਮਿਕਾ ਲਈ ਅਮਰੀਕਾ 'ਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੁੰਬਈ ਹਮਲੇ 'ਚ ਛੇ ਅਮਰੀਕੀਆਂ ਸਣੇ 166 ਲੋਕ ਮਾਰੇ ਗਏ ਸੀ।
File Photo
ਲਾਸ ਏਂਜਲਸ 'ਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਜੈਕਲਿਨ ਚੂਲਜਿਆਨ ਨੇ 21 ਜੁਲਾਈ ਨੂੰ ਦਿੱਤੇ ਗਏ 24 ਪੰਨਿਆਂ ਦੇ ਆਪਣੇ ਆਦੇਸ਼ 'ਚ ਰਾਣਾ ਨੂੰ ਜ਼ਮਾਨਤ ਦੇਣ ਤੋਂ ਮਨ੍ਹਾਂ ਕਰਦਿਆਂ ਕਿਹਾ ਕਿ ਉਸ ਦੇ ਫਰਾਰ ਹੋਣ ਦਾ ਖਤਰਾ ਹੈ। ਅਮਰੀਕਾ ਸਰਕਾਰ ਨੇ ਜ਼ਮਾਨਤ 'ਤੇ ਉਸ ਦੀ ਹਾਈ ਦਾ ਵਿਰੋਧ ਕੀਤਾ। ਇਹ ਤਰਕ ਦਿੱਤਾ ਗਿਆ ਕਿ ਜੇਕਰ ਉਹ ਕੈਨੇਡਾ ਭੱਜ ਗਿਆ ਤਾਂ ਉਹ ਭਾਰਤ 'ਚ ਮੌਤ ਦੀ ਸਜ਼ਾ ਦੀ ਸੰਭਾਵਨਾ ਤੋਂ ਬਚ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।