
ਮੁਹਿੰਮ ਚਲਾਉਣ ਵਾਲੇ ਸਮੂਹਾਂ ਮੁਤਾਬਕ ਇਸ ਸੰਬਧ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਨੇ ਇਕ ਮੁਆਵਜ਼ਾ ਨੀਤੀ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਸੈਮਸੰਗ ਕੰਪਨੀ ਨੇ ਅਪਣੇ ਸਾਰੇ ਕੈਂਸਰ ਪੀੜਤ ਕਰਮਚਾਰੀਆਂ ਨੂੰ 95 ਲੱਖ ਰੁਪਏ ਬਤੌਰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ ਕੰਪਨੀ ਨੇ ਅਪਣੇ ਸੈਮੀਕੰਡਕਟਰ ਦੇ ਕਾਰਖਾਨਿਆਂ ਵਿਚ ਕੰਮ ਕਰਨ ਨਾਲ ਕੈਂਸਰ ਤੋਂ ਪੀੜਤ ਹੋਏ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਕੋਲੋਂ ਮੁਆਫੀ ਮੰਗੀ ਹੈ। ਖ਼ਬਰਾਂ ਮੁਤਾਬਕ ਸੈਮਸੰਗ ਦੇ ਇਸ ਐਲਾਨ ਦੇ ਨਾਲ ਹੀ ਇਕ ਦਹਾਕੇ ਤੋਂ ਚਲਿਆ ਆ ਰਿਹਾ ਵਿਵਾਦ ਖਤਮ ਹੋ ਗਿਆ ਹੈ।
Samsung Electronics co-president Kim Ki-nam
ਇਸ ਨੂੰ ਲੈ ਕੇ ਕੰਪਨੀ ਦੇ ਉਪ-ਮੁਖੀ ਕਿਮ-ਕੀ-ਨੈਮ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਤੋਂ ਦਿਲ ਤੋਂ ਮੁਆਫੀ ਮੰਗਦੇ ਹਾਂ ਜੋ ਕੈਂਸਰ ਤੋਂ ਪੀੜਤ ਹੋਏ। ਕਿਮ ਨੇ ਹੋਰ ਕਿਹਾ ਕਿ ਅਸੀਂ ਅਪਣੇ ਸੈਮੀਕੰਡਕਟਰ ਅਤੇ ਐਲਸੀਡੀ ਕਾਰਖਾਨਿਆਂ ਵਿਚ ਸਿਹਤ ਸਬੰਧੀ ਖਤਰਿਆਂ ਦਾ ਠੀਕ ਤੋਂ ਪ੍ਰਬੰਧਨ ਕਰਨ ਵਿਚ ਨਾਕਾਮਯਾਬ ਰਹੇ। ਦੱਸ ਦਈਏ ਕਿ ਸੈਮਸੰਗ ਦੁਨੀਆ ਦੀ ਸੱਭ ਤੋਂ ਵੱਡੀ ਮੋਬਾਈਲ ਫੋਨ ਅਤੇ ਚਿਪ ਬਣਾਉਣ ਵਾਲੀ ਕੰਪਨੀ ਹੈ।
Relatives of victims of work-related diseases
ਇਸ ਦੇ ਸੈਮੀਕੰਡਕਟਰ ਅਤੇ ਡਿਸਪਲੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਲਗਭਗ 240 ਕਰਮਚਾਰੀ ਕੰਮ ਦੌਰਾਨ ਬੀਮਾਰ ਪੈ ਗਏ ਸਨ। ਇਹ ਕਮਰਚਾਰੀ 16 ਤਰ੍ਹਾਂ ਦੇ ਕੈਂਸਰ ਨਾਲ ਪੀੜਤ ਹਨ। ਇਨ੍ਹਾਂ ਵਿਚੋਂ 80 ਕਰਮਚਾਰੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਕੁਝ ਦੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਬੀਮਾਰੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 80 ਕਰਮਚਾਰੀਆਂ ਦੀ ਮੌਤ ਹੋ ਗਈ।
ਇਹ ਮਾਮਲਾ ਸਾਲ 1984 ਨਾਲ ਜੁੜਿਆ ਹੋਇਆ ਹੈ, ਪਰ ਇਸ ਦਾ ਪਹਿਲੀ ਵਾਰ ਖੁਲਾਸਾ ਸਾਲ 2007 ਵਿਚ ਹੋਇਆ ਸੀ। ਇਸ ਦੇ ਵੁਰਧ ਮੁਹਿੰਮ ਚਲਾਉਣ ਵਾਲੇ ਸਮੂਹਾਂ ਮੁਤਾਬਕ ਇਸ ਸੰਬਧ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਨੇ ਇਕ ਮੁਆਵਜ਼ਾ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ਮੁਤਾਬਕ ਸੈਮਸੰਗ ਹਰ ਪੀੜਤ ਕਰਮਚਾਰੀ ਨੂੰ 15 ਕਰੋੜ ਵਾਨ ( 1,33,000 ਡਾਲਰ ) ਦਾ ਮੁਆਵਜ਼ਾ ਦੇਵੇਗੀ।