ਪੰਜਾਬੀ ਕੁੜੀ ਨੇ ਵਿਦੇਸ਼ 'ਚ ਕੀਤਾ ਅਜਿਹਾ ਕੰਮ ਕੇ ਮਾਣ ਨਾਲ ਉੱਚਾ ਹੋ ਗਿਆ ਪੰਜਾਬੀ ਭਾਈਚਾਰਾ
Published : Nov 25, 2019, 11:11 am IST
Updated : Nov 25, 2019, 11:11 am IST
SHARE ARTICLE
first sikh
first sikh

ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋਂ- ਦਿਨ ਸਖ਼ਤ ਮਿਹਨਤਾਂ ਅਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਫਤਿਹ ਕਰਦੇ ਜਾ ਰਹੇ ਹਨ

ਰੋਮ :  ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋਂ- ਦਿਨ ਸਖ਼ਤ ਮਿਹਨਤਾਂ ਅਤੇ ਦ੍ਰਿੜ ਇਰਾਦਿਆਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਫਤਿਹ ਕਰਦੇ ਜਾ ਰਹੇ ਹਨ ਤੇ ਇਨ੍ਹਾਂ ਵਿੱਦਿਅਕ ਖੇਤਰਾਂ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਦੀ ਪਹਿਲ ਕਦਮੀ ਹੈ।ਜਿਸ ਨਾਲ ਇਟਲੀ ਰਹਿਣ ਵਾਲਾ ਹਰ ਭਾਰਤੀ ਆਪਣੀਆਂ ਲਾਡਲੀਆਂ ਬੇਟੀਆਂ ਨੂੰ ਪੜ੍ਹਾਉਣ ਲਈ ਕਾਫ਼ੀ ਸੰਜੀਦਗੀ ਦਿਖਾ ਰਹੇ ਹਨ। ਅੱਜ ਜਿਸ ਕੁੜੀ ਨੂੰ ਅਸੀਂ ਆਪਣੇ ਪਾਠਕਾਂ ਦੇ ਰੂ-ਬ -ਰੂ ਕਰਨ ਜਾ ਰਹੇ ਹਾਂ ਉਹ ਹੈ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਫਗਲਾਣਾ ਨਾਲ ਸਬੰਧਿਤ ਸਿੱਖ ਪਰਿਵਾਰ ਦੀ ਵਕੀਲ ਬਣੀ ਜੋਤੀ ਸਿੰਘ ਤੰਬਰ ਜਿਨ੍ਹਾਂ ਦਾ ਜਨਮ ਇਟਲੀ ਦਾ ਹੈ। ਜੋਤੀ ਸਿੰਘ ਤੰਬਰ ਦੇ ਪਿਤਾ ਕਰਮਜੀਤ ਸਿੰਘ ਸੰਨ 1985 ਵਿੱਚ ਇਟਲੀ ਆ ਗਏ ਸਨ ।

first sikhfirst sikh

ਇਟਲੀ ਦੇ ਸ਼ਹਿਰ ਕੰਪਾ ਨਿਉਲਾ (ਰਿਜੋ ਇਮਿਲੀਆ) ਦੀ ਵਸਨੀਕ ਜੋਤੀ ਸਿੰਘ ਤੰਬਰ ਇਟਲੀ ਦੀ ਪਹਿਲੀ ਭਾਰਤੀ ਮੂਲ ਦੀ ਸਿੱਖ ਕੁੜੀ ਜਿਸਨੇ ਇਟਲੀ ਦੇ ਬਲੋਨੀਆਂ ਸ਼ਹਿਰ ਦੀ ਵੱਡੀ ਅਦਾਲਤ ਵਿਚ ਵਕੀਲ ਬਨਣ ਲਈ ਰਾਜ ਪੱਧਰ ਦੀ ਪ੍ਰੀਖਿਆ ਪਾਸ ਕੀਤੀ । ਉਸ ਨੇ ਇਹ ਰਾਜ ਪੱਧਰੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿਚ ਹੀ ਪਾਸ ਕੀਤੀ ਜਿਸ ਨਾਲ ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਬੱਲੇ-ਬੱਲੇ ਕਰਵਾ ਦਿੱਤੀ ।ਪ੍ਰੈੱਸ ਨੂੰ ਆਪਣੀ ਇਸ ਕਾਮਯਾਬੀ ਸੰਬਧੀ ਜਾਣਕਾਰੀ ਦਿੰਦਿਆਂ ਵਕੀਲ ਜੋਤੀ ਸਿੰਘ ਤੰਬਰ ਨੇ ਦੱਸਿਆ ਕਿ ਉਹ ਅੱਜ ਜਿਸ ਮੁਕਾਮ ਉੱਤੇ ਵੀ ਪਹੁੰਚੀ ਹੈ, ਉਸ ਲਈ ਉਸ ਦੇ ਪਰਿਵਾਰ ਮਾਤਾ ਜਤਿੰਦਰ ਕੌਰ ,ਪਿਤਾ ਕਰਮਜੀਤ ਸਿੰਘ ,ਪਤੀ ਸੰਦੀਪ ਸੈਣੀ ਅਤੇ ਸਹੁਰੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ ਪਰ ਕੁਝ ਘਰੇਲੂ ਰੁਝੇਵਿਆਂ ਕਾਰਨ ਵਕਾਲਤ ਦਾ ਕੰਮ ਥੋੜੀ ਦੇਰ ਨਾਲ ਸ਼ੁਰੂ ਕਰ ਰਹੀ ਹੈ।

first sikhfirst sikh

ਜੋਤੀ ਸਿੰਘ ਤੰਬਰ ਇਟਲੀ ਵਿੱਚ ਜਨਮੀ ਜ਼ਰੂਰ ਹੈ ਪਰ ਸਦਾ ਹੀ ਪੰਜਾਬੀਅਤ ਨਾਲ ਜੁੜੀ ਰਹੀ ਹੈ ਤੇ ਇਟਲੀ ਦੇ ਸਕੂਲ ਵਿੱਚ ਉਸ ਦਾ ਪਹਿਲਾਂ ਤੋਂ ਪੜ੍ਹਾਈ ਵਿੱਚ ਚੰਗਾ ਰੁਝਾਨ ਰਿਹਾ ਹੈ।ਜੋਤੀ ਸਿੰਘ ਤੰਬਰ ਨੇ ਹਾਈ ਸਕੂਲ ਦੀ ਪੜ੍ਹਾਈ ਇਟਲੀ ਦੇ ਸ਼ਹਿਰ ਕੋਰੇਜਿਓ (ਰਿਜੋ ਇਮਿਲੀਆ) ਤੋਂ ਪਹਿਲੇ ਦਰਜੇ ਵਿੱਚ ਕੀਤੀ । ਉਸ ਦਾ ਨਾਮ ਇਟਲੀ ਦੇ ਹੋਣਹਾਰ ਵਿਦਿਆਰਥੀ ਦੀ ਸੂਚੀ ਵਿਚ ਅੱਜ ਵੀ ਸਕੂਲ ਰਿਕਾਰਡ ਵਿੱਚ ਮੌਜੂਦ ਹੈ। ਸਕੂਲ ਤੋਂ ਬਾਅਦ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਮੋਦੇਨਾ ਸ਼ਹਿਰ ਦੀ ਯੂਨੀਵਰਸਿਟੀ ਵਿਚ ਦਾਖਲਾ ਲਿਆ ਤੇ ਪੰਜ ਸਾਲ ਦੀ ਡਿਗਰੀ ਪਾਸ ਕੀਤੀ ।ਪਾਠਕਾਂ ਨੂੰ ਹੈਰਾਨੀ ਹੋਵੇਗੀ ਇਹ ਜਾਣਕੇ ਕਿ ਜੋਤੀ ਸਿੰਘ ਨੇ ਡਿਗਰੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਸੀ ਜਿਸ ਨਾਲ ਭਾਰਤੀ ਭਾਈਚਾਰੇ ਦੇ ਨਾਲ ਇਟਾਲੀਅਨ ਲੋਕ ਵੀ ਕਾਫ਼ੀ ਰਹਿ ਗਏ ਸਨ। ਜੋਤੀ ਸਿੰਘ ਤੰਬਰ ਇਮਿਲੀਆ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਸੀ।

first sikhfirst sikh

ਜਿਸ ਨੂੰ ਨੰਬਰਾਂ ਦੇ ਅਧਾਰ 'ਤੇ , ਰਿਜੋ ਇਮਿਲੀਆ ਦੀ ਕੋਰਟ ਦੇ ਸਿਵਿਲ ਸੈਕਸ਼ਨ ਵਿਚ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ, ਅਤੇ ਨਾਲ-ਨਾਲ ਆਪਣੀ ਵਕਾਲਤ ਦਾ ਅਭਿਆਸ ਵੀ ਕੀਤਾ। ਇਸ ਸਮੇਂ ਜੋਤੀ ਸਿੰਘ ਤੰਬਰ ਨੇ ਇਟਲੀ ਦੀ ਇਕ ਸੰਸਥਾ ਦੇ ਜ਼ਰੀਏ, ਰਿਜੋਇਮਿਲੀਆ ਕੋਰਟ ਵਿਚ ਬਤੌਰ ਜੁਡੀਸ਼ੀਅਲ ਸਹਿਯੋਗੀ ਕੰਮ ਕੀਤਾ। ਜੋਤੀ ਸਿੰਘ ਤੰਬਰ ਇਟਲੀ ਦੀ ਭਾਰਤੀ ਨਵੀਂ ਪੀੜ੍ਹੀ ਲਈ ਇਕ ਮਿਸਾਲ ਬਣ ਗਈ , ਉਨ੍ਹਾਂ ਨੇ ਜ਼ਿੰਦਗ਼ੀ ਦੇ ਉੱਚੇ ਮੁਕਾਮ ਹਾਸਿਲ ਕਰਕੇ ਸਾਰੀ ਸਿੱਖ  ਜਗਤ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ।ਜੋਤੀ ਸਿੰਘ ਤੰਬਰ ਅਨੁਸਾਰ ਇਟਲੀ ਦੇ ਸਮੁੱਚੇ ਭਾਰਤੀ ਨੂੰ ਇਟਾਲੀਅਨ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਸਦਾ ਹੀ ਇਸ ਦੇ ਮਾਣ-ਸਨਮਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ ।ਉਹ ਇਟਲੀ ਦੇ ਭਾਰਤੀਆਂ ਨੂੰ ਆਉਣ ਸਮੇਂ ਵਿੱਚ ਇਟਲੀ ਦੇ ਕਾਨੂੰਨ ਦੀਆਂ ਬਾਰੀਕੀਆਂ ਸੰਬਧੀ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement