
ਦੁਨੀਆ ਵਿਚ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਦੇ ਫ਼ੈਨਜ਼ ਦੀ ਕਮੀ ਨਹੀਂ ਹੈ। ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ...
ਨਵੀਂ ਦਿੱਲੀ (ਭਾਸ਼ਾ) : ਦੁਨੀਆ ਵਿਚ ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਦੇ ਫ਼ੈਨਜ਼ ਦੀ ਕਮੀ ਨਹੀਂ ਹੈ। ਉਨ੍ਹਾਂ ਦੇ ਗੀਤਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਬੇਹੱਦ ਦਿਲਚਸਪ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨਾਲ ਸ਼ਾਹਰੁਖ਼ ਖ਼ਾਨ ਦੀ ਵਿਦੇਸ਼ਾਂ ਵਿਚ ਲੋਕਪ੍ਰਿਯਤਾ ਦਾ ਪਤਾ ਚਲਦਾ ਹੈ।
ਨਾਇਜ਼ੀਰੀਅਨ
ਇਸ ਵੀਡੀਓ ਵਿਚ ਕੁੱਝ ਨਾਈਜ਼ੀਰੀਅਨ ਨੌਜਵਾਨ ਕਿੰਗ ਖ਼ਾਨ ਦਾ ਮਸ਼ਹੂਰ ਗੀਤ 'ਕੱਲ੍ਹ ਹੋ ਨਾ ਹੋ' ਗਾ ਰਹੇ ਹਨ। ਤੁਸੀਂ ਵੀ ਸੁਣੋ ਨਾਈਜ਼ੀਰੀਅਨ ਨੌਜਵਾਨਾਂ ਦੇ ਮੂੰਹੋਂ ਇਹ ਗੀਤ। ਇਹ ਵੀਡੀਓ ਅਲੀ ਗੁਲ ਖ਼ਾਨ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ, ਦਸ ਦਈਏ ਕਿ ਸ਼ਾਹਰੁਖ਼ ਖ਼ਾਨ ਦੀ ਫਿਲਮ ਦਾ ਇਹ ਗੀਤ ਸੋਨੂੰ ਨਿਗਮ ਨੇ ਗਾਇਆ ਹੈ।