ਜਾਪਾਨ ‘ਚ ਇਕ ਸਾਲ ਵਿਚ ਨਵ-ਜੰਮੇ ਨੌ ਲੱਖ ਤੋਂ ਘੱਟ
Published : Dec 25, 2019, 1:32 pm IST
Updated : Dec 25, 2019, 1:32 pm IST
SHARE ARTICLE
Japan Baby
Japan Baby

ਘਟਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਜਾਪਾਨ ਵਿਚ ਇਸ ਸਾਲ ਨੌਂ ਲੱਖ ਤੋਂ ਘੱਟ ਬੱਚਿਆਂ ਦਾ ਜਨਮ ਹੋਇਆ...

ਟੋਕੀਓ: ਘਟਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਜਾਪਾਨ ਵਿਚ ਇਸ ਸਾਲ ਨੌਂ ਲੱਖ ਤੋਂ ਘੱਟ ਬੱਚਿਆਂ ਦਾ ਜਨਮ ਹੋਇਆ। ਜਾਪਾਨ ਦੇ ਜਨ ਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 2019 'ਚ ਦੇਸ਼ ਵਿਚ ਸਿਰਫ਼ ਅੱਠ ਲੱਖ 64 ਹਜ਼ਾਰ ਬੱਚਿਆਂ ਨੇ ਜਨਮ ਲਿਆ।

New BabyNew Baby

ਦੇਸ਼ ਵਿਚ 1899 ਤੋਂ ਜਨਸੰਖਿਆ ਸਬੰਧੀ ਅੰਕੜੇ ਇਕੱਠੇ ਕਰਨ ਦੀ ਵਿਵਸਥਾ ਸ਼ੁਰੂ ਹੋਈ ਸੀ ਤਦ ਤੋਂ ਇਹ ਬੱਚਿਆਂ ਦੇ ਜਨਮ ਦਾ ਸਭ ਤੋਂ ਘੱਟ ਅੰਕੜਾ ਹੈ। ਸਾਲ 2018 ਵਿਚ ਦੇਸ਼ ਵਿਚ ਨੌਂ ਲੱਖ 18 ਹਜ਼ਾਰ ਚਾਰ ਸੌ ਬੱਚਿਆਂ ਦਾ ਜਨਮ ਹੋਇਆ ਸੀ।

JapanJapan

ਤਾਜ਼ਾ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਜਾਪਾਨ ਵਿਚ ਇਸ ਸਾਲ ਜਨਮ ਦੀ ਤੁਲਨਾ ਵਿਚ ਮੌਤ ਦਾ ਅੰਕੜਾ ਪੰਜ ਲੱਖ 12 ਹਜ਼ਾਰ ਜ਼ਿਆਦਾ ਰਿਹਾ। ਇਹ ਵੀ ਜਨਮ ਅਤੇ ਮੌਤ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਅੰਤਰ ਹੈ।

Babies in prams exposed to 60% more pollution than parentsBabies

ਘੱਟਦੀ ਜਨਸੰਖਿਆ ਦੀ ਚਿੰਤਾ ਵਿਚਕਾਰ ਜਾਪਾਨ ਸਰਕਾਰ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਸਾਲ ਜਨਮ ਦਰ ਪਿਛਲੇ ਸਾਲ ਦੇ 1.42 ਫ਼ੀਸਦੀ ਤੋਂ ਕੁਝ ਜ਼ਿਆਦਾ 1.8 ਫ਼ੀਸਦੀ ਰਹੇਗੀ। ਜਾਪਾਨ ਦੀ ਮੌਜੂਦਾ ਆਬਾਦੀ ਕਰੀਬ 12.68 ਕਰੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement