
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਛੇਤੀ ਹੀ 15 ਫਰਵਰੀ ਤੱਕ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਬਿੱਲ 'ਤੇ ਹਸਤਾਖ਼ਰ ਕਰਾਂਗਾ।
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 35 ਦਿਨ ਬਾਅਦ ਸ਼ਟਡਾਊਨ ਖਤਮ ਕਰਨ ਦਾ ਐਲਾਨ ਕੀਤਾ। ਅਮਰੀਕੀ ਇਤਿਹਾਸ ਦੀ ਹੁਣ ਤੱਕ ਦੀ ਸੱਭ ਤੋਂ ਵੱਡੀ ਹੜਤਾਲ ਨੂੰ ਖਤਮ ਕਰਨ ਲਈ ਟੰਰਪ ਨੇ ਅਮਰੀਕੀ ਸੰਸਦ ਮੰਤਰੀਆਂ ਨਾਲ ਤਿੰਨ ਹਫਤੇ ਦੇ ਲਈ ਸਮਝੌਤਾ ਕੀਤਾ ਹੈ। ਹੁਣ 8 ਲੱਖ ਸਰਕਾਰੀ ਕਰਮਚਾਰੀ ਫਿਰ ਤੋਂ ਕੰਮ 'ਤੇ ਵਾਪਸ ਆ ਸਕਣਗੇ। 22 ਦਸੰਬਰ ਨੂੰ ਫੈਡਰਲ ਕਰਮਚਾਰੀ ਅਧੂਰੇ ਤੌਰ ਹੜਤਾਲ 'ਤੇ ਚਲੇ ਗਏ ਸਨ।
USA Government Shutdown
ਟਰੰਪ ਨੇ ਕਿਹਾ ਕਿ ਮੈਂ ਇਹ ਐਲਾਨ ਕਰਦੇ ਹੋਏ ਖੁਸ਼ ਹਾਂ ਕਿ ਕਿ ਸ਼ਟਡਾਊਨ ਖਤਮ ਕਰਨ ਅਤੇ ਸਰਕਾਰ ਦੇ ਕੰਮ 'ਤੇ ਵਾਪਸ ਆਉਣ ਵਿਚ ਸਮਝੌਤਾ ਹੋ ਗਿਆ ਹੈ। 35 ਦਿਨਾਂ ਦੀ ਬਹਿਸ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਮੈਂ ਵਿਰੋਧੀ ਧਿਰ ਅਤੇ ਅਪਣੀ ਪਾਰਟੀ ਦੇ ਸੰਸਦ ਮੰਤਰੀਆਂ ਤੋਂ ਸੁਣਿਆ ਕਿ ਉਹਨਾਂ ਨੇ ਆਪਸੀ ਮਤਭੇਦਾਂ ਨੂੰ ਇਕ ਪਾਸੇ ਰੱਖਦੇ ਹੋਏ ਅਮਰੀਕੀਆਂ ਦੀ ਸੁਰੱਖਿਆ ਨੂੰ ਮਹੱਤਵ ਦਿਤਾ।
USA Congress
ਮੈਕੀਸਕੋ ਸਰਹੱਦ 'ਤੇ ਕੰਧ ਬਣਾਉਣ ਲਈ ਅਮਰੀਕੀ ਸੰਸਦ ਕਾਂਗਰਸ ਤੋਂ ਫ਼ੰਡ ਮੁਹੱਈਆ ਨਾ ਕਰਵਾਏ ਜਾਣ ਤੋਂ ਬਾਅਦ 22 ਦਸੰਬਰ ਨੂੰ ਅਮਰੀਕੀ ਸਰਕਾਰ ਅਧੂਰੇ ਤੌਰ 'ਤੇ ਹੜਤਾਲ 'ਤੇ ਚਲੀ ਗਈ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਛੇਤੀ ਹੀ 15 ਫਰਵਰੀ ਤੱਕ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਬਿੱਲ 'ਤੇ ਹਸਤਾਖ਼ਰ ਕਰਾਂਗਾ। ਹਾਲਾਂਕਿ ਉਹਨਾਂ ਕਿਹਾ ਕਿ ਕਾਂਗਰਸ ਨਾਲ ਸਹੀ ਸ਼ਰਤਾਂ ਦੇ ਸਮਝੌਤਾ ਨਾ ਹੋਣ ਦੀ ਹਾਲਤ ਵਿਚ ਕੰਮਕਾਜ ਫਿਰ ਤੋਂ ਬੰਦ ਹੋ ਸਕਦਾ ਹੈ।
Mexican border wall funding
ਫਿਰ ਉਹ ਇਸ ਹਾਲਤ ਨਾਲ ਨਿਪਟਣ ਲਈ ਰਾਸ਼ਟਰਪਤੀ ਨੂੰ ਮਿਲੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ। ਟਰੰਪ ਨੇ ਇਕ ਵਾਰ ਫਿਰ ਤੋਂ ਕੰਧ ਬਣਾਉਣ 'ਤੇ ਜ਼ੋਰ ਦਿਤਾ। ਉਹਨਾਂ ਕਿਹਾ ਕਿ ਉਹ ਭਾਵੇਂ ਹੀ ਅਧੂਰੇ ਤੌਰ 'ਤੇ ਸਰਕਾਰੀ ਬੰਦ ਨੂੰ ਖਤਮ ਕਰਨ 'ਤੇ ਸਹਿਮਤ ਹੋ ਗਏ ਹਨ, ਪਰ ਕੰਧ ਨੂੰ ਲੈ ਕੇ ਸਮਝੌਤਾ ਨਹੀਂ ਕਰਨਗੇ। ਮੈਨੂੰ ਆਸ ਹੈ ਕਿ ਲੋਕ ਕੰਧ 'ਤੇ ਮੇਰੇ ਵਿਚਾਰਾਂ ਨੂੰ ਸੁਣਨਗੇ ਅਤੇ ਪੜ੍ਹਨਗੇ।
Democrat
ਡੈਮੋਕ੍ਰੈਟਸ ਨੇ ਪ੍ਰੌਜੈਕਟ ਲਈ 5 ਅਰਬ ਡਾਲਰ ਦਿਤੇ ਜਾਣ ਤੋਂ ਇਨਕਾਰ ਕਰ ਦਿਤਾ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਸਖਤ ਇਮਿਗ੍ਰੇਸ਼ਨ ਨੀਤੀਆਂ ਦੇਸ਼ ਲਈ ਸੀ ਨਹੀਂ ਹਨ। ਡੈਮੋਕ੍ਰੈਟਸ ਨੇ ਕਿਹਾ ਕਿ ਸਰਕਾਰ ਨੂੰ ਉਸ ਵੇਲ੍ਹੇ ਤੱਕ ਰਕਮ ਨਹੀਂ ਦਿਤੀ ਜਾ ਸਕਦੀ ਜਦ ਤੱਕ ਉਹਨਾਂ ਨੂੰ ਪੈਸਾ ਨਾ ਮਿਲ ਜਾਵੇ।