
ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੇਣ ਦੀ ਰੀਤ 1913 ਵਿਚ 28ਵੇਂ ਰਾਸ਼ਟਰਪਤੀ ਵੁਡਰੋ ਵਿਲਸਨ ਦੇ ਸਮੇਂ ਤੋਂ ਸ਼ੁਰੂ ਹੋਈ ਸੀ।
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਰਕਾਰ ਦਾ ਸ਼ਟਡਾਊਨ ਖਤਮ ਹੋਣ 'ਤੇ ਹੀ ਉਹ ਸਟੇਟ ਆਫ਼ ਯੂਨੀਅਨ ਭਾਸ਼ਣ ਦੇਣਗੇ। ਮੈਕੀਸਕੋ ਸਰਹੱਦ 'ਤੇ ਕੰਧ ਦੇ ਮੁੱਦੇ ਨੂੰ ਲੈ ਕੇ ਲਗਭਗ ਇਕ ਮਹੀਨੇ ਤੋਂ ਸਰਕਾਰ ਅਧੂਰੇ ਤੌਰ 'ਤੇ ਹੜਤਾਲ 'ਤੇ ਹੈ। ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਨੂੰ ਸ਼ਟਡਾਊਨ ਦੌਰਾਨ ਭਾਸ਼ਣ ਦੇਣ ਤੋਂ ਇਨਕਾਰ ਕਰ ਦਿਤਾ ਸੀ।
USA Government Shutdown
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸ਼ਟਡਾਊਡ ਅਜੇ ਜਾਰੀ ਹੈ, ਪੇਲੋਸੀ ਨੇ ਮੈਨੂੰ ਇਸ ਦੌਰਾਨ ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੇਣ ਲਈ ਕਿਹਾ। ਮੈਂ ਸਹਿਮਤ ਵੀ ਹੋ ਗਿਆ ਪਰ ਸ਼ਟਡਾਊਨ ਕਾਰਨ ਬਾਅਦ ਵਿਚ ਉਹਨਾਂ ਨੇ ਅਪਣਾ ਫ਼ੈਸਲਾ ਬਦਲ ਲਿਆ ਅਤੇ ਕਿਸੇ ਹੋਰ ਦਿਨ ਭਾਸ਼ਣ ਦੇਣ ਦੀ ਗੱਲ ਕੀਤੀ। ਟਰੰਪ ਨੇ ਇਹ ਵੀ ਕਿਹਾ ਕਿ ਉਹ ਭਾਸ਼ਣ ਲਈ ਕਾਂਗਰਸ ਦੀ ਬਜਾਏ ਕਿਸੇ ਹੋਰ ਥਾਂ ਦੀ ਗੱਲ ਸੋਚ ਹੀ ਨਹੀਂ ਰਹੇ ਕਿਉਂਕਿ ਇਹ ਇਤਿਹਾਸ, ਰਵਾਇਤ
Nancy Pelosi
ਅਤੇ ਸਦਨ ਦੀ ਸ਼ਾਨ ਨਾਲ ਜੁੜਿਆ ਮਾਮਲਾ ਹੈ। ਅਮਰੀਕੀ ਰਾਸ਼ਟਰਪਤੀ ਹਰ ਸਾਲ ਜਨਵਰੀ ਵਿਚ ਸਟੇਟ ਆਫ ਦਿ ਯੂਨੀਅਨ ਭਾਸ਼ਣ ਦਿੰਦੇ ਹਨ। ਇਸ ਦੌਰਾਨ ਕਾਂਗਰਸ ਦੇ ਦੋਹਾਂ ਸਦਨਾਂ ਦੇ ਸੰਸਦੀ ਮੰਤਰੀ ਮੂਜਦ ਰਹਿੰਦੇ ਹਨ। ਇਕ ਤਰ੍ਹਾਂ ਨਾਲ ਭਾਸ਼ਣ ਵਿਚ ਰਾਸ਼ਟਰਪਤੀ ਦੀਆਂ ਆਰਥਿਕ ਸਮੇਤ ਹੋਰਨਾਂ ਸਾਰੀਆਂ ਰਾਸ਼ਟਰੀ ਨੀਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
28th President Woodrow Wilson
ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੇਣ ਦੀ ਰੀਤ 1913 ਵਿਚ 28ਵੇਂ ਰਾਸ਼ਟਰਪਤੀ ਵੁਡਰੋ ਵਿਲਸਨ ਦੇ ਸਮੇਂ ਤੋਂ ਸ਼ੁਰੂ ਹੋਈ ਸੀ। ਉਹਨਾਂ ਦਾ ਮੰਨਣਾ ਸੀ ਕਿ ਰਾਸ਼ਰਪਤੀ ਨੂੰ ਕਾਂਗਰਸ ਦੇ ਸਾਹਮਣੇ ਅਪਣਾ ਵਿਧਾਨਕ ਏਜੰਡਾ ਰੱਖਣਾ ਚਾਹੀਦਾ ਹੈ। ਟਰੰਪ ਨੇ ਸ਼ਟਡਾਊਨ ਖਤਮ ਕਰਨ ਲਈ ਇਕ ਮਤਾ ਦਿਤਾ ਸੀ ਜਿਸ ਦੇ ਅਧੀਨ ਰਾਸ਼ਟਰਪਤੀ ਨੇ 7 ਲੱਖ ਗ਼ੈਰ ਕਾਨੂੰਨੀ ਇਮਿਗ੍ਰੈਂਟਸ ਦੀ ਸੁਰੱਖਿਆ ਦੀ ਗੱਲ ਕੀਤੀ ਸੀ।
State of the Union address
ਇਸ ਦੇ ਬਦਲੇ ਵਿਚ ਉਹ ਚਾਹੁੰਦੇ ਹਨ ਕਿ ਅਮਰੀਕੀ ਮੈਕੀਸਕੋ ਸਰਹੱਦ 'ਤੇ ਕੰਧ ਬਣਾਉਣ ਲਈ 5.7 ਅਰਬ ਡਾਲਰ ਦਿਤੇ ਜਾਣ। ਡੈਮੋਕ੍ਰੇਟਸ ਨੇ ਟਰੰਪ ਦਾ ਇਹ ਮਤਾ ਇਹ ਕਹਿ ਕੇ ਖਾਰਜ ਕਰ ਦਿਤਾ ਕਿ ਇਹ ਕਾਮਯਾਬ ਹੋ ਹੀ ਨਹੀਂ ਸਕਦਾ। ਦੱਸ ਦਈਏ ਕਿ ਅਮਰੀਕੀ ਸਰਕਾਰ ਸ਼ਟਡਾਊਨ 'ਤੇ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਸੱਭ ਤੋਂ ਲੰਮਾ ਸ਼ਟਡਾਊਨ ਹੈ।