
ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ ਕਾਰਗੋ ਜਹਾਜ਼
US News: ਅਮਰੀਕਾ ਦੇ ਮੈਰੀਲੈਂਡ ਵਿਚ ਇਕ ਮਾਲਵਾਹਕ ਜਹਾਜ਼ ਦੇ ਨਾਲ ਟਕਰਾਉਣ ਤੋਂ ਬਾਅਦ ‘ਫ੍ਰਾਂਸਿਸ ਸਕਾਟ ਕੀ ਬ੍ਰਿਜ’ ਦਾ ਇਕ ਹਿੱਸਾ ਢਹਿ ਗਿਆ। ਨਿਊਯਾਰਕ ਟਾਈਮਜ਼ ਮੁਤਾਬਕ ਇਹ ਘਟਨਾ ਅਮਰੀਕੀ ਸਮੇਂ ਮੁਤਾਬਕ ਰਾਤ ਕਰੀਬ 1.30 ਵਜੇ ਵਾਪਰੀ। ਪੁਲ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਜਹਾਜ਼ ਡੁੱਬ ਗਿਆ।
Alternate angle on Francis Scott Key bridge shows a large explosion ? pic.twitter.com/sGkjffTRaS
— cackenbools U/G-t (@cackenbools) March 26, 2024
ਸਿੰਗਾਪੁਰ ਦੇ ਝੰਡੇ ਵਾਲਾ ਇਹ ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਦਾ ਨਾਂ ਡਾਲੀ ਦਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ 7 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲ ਡਿੱਗਣ ਕਾਰਨ ਇਸ 'ਤੇ ਮੌਜੂਦ ਕਈ ਵਾਹਨ ਵੀ ਪਾਣੀ 'ਚ ਰੁੜ੍ਹ ਗਏ।
ਬਲੂਮਬਰਗ ਦੀ ਰੀਪੋਰਟ ਮੁਤਾਬਕ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਕਿਹਾ ਕਿ ਪੁਲ 'ਤੇ ਹਾਦਸੇ ਤੋਂ ਬਾਅਦ ਸਾਰੀਆਂ ਲੇਨਾਂ ਨੂੰ ਬੰਦ ਕਰ ਦਿਤਾ ਗਿਆ ਹੈ ਅਤੇ ਆਵਾਜਾਈ ਰੋਕ ਦਿਤੀ ਗਈ ਹੈ। ਜਹਾਜ਼ 948 ਫੁੱਟ ਲੰਬਾ ਸੀ। ਫ੍ਰਾਂਸਿਸ ਸਕਾਟ ਕੀ ਬ੍ਰਿਜ 1977 ਵਿਚ ਪੈਟਾਪਸਕੋ ਨਦੀ ਉਤੇ ਬਣਾਇਆ ਗਿਆ ਸੀ। ਇਸ ਦਾ ਨਾਂ ਫਰਾਂਸਿਸ ਸਕਾਟ ਕੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਨੇ ਅਮਰੀਕਾ ਦਾ ਰਾਸ਼ਟਰੀ ਗੀਤ ਲਿਖਿਆ ਸੀ।
Breaking - A cargo ship has hit the Francis Scott Key bridge in Baltimore. It caught fire before sinking and causing multiple vehicles to fall into the water below.
— Sarah Fields (@SarahisCensored) March 26, 2024
pic.twitter.com/v24fuckDSC
ਮੈਰੀਲੈਂਡ ਸਰਕਾਰ ਦੀ ਵੈੱਬਸਾਈਟ ਦੇ ਅਨੁਸਾਰ, ਪਿਛਲੇ ਸਾਲ ਲਗਭਗ 5.2 ਕਰੋੜ ਟਨ ਅੰਤਰਰਾਸ਼ਟਰੀ ਮਾਲ ਬਾਲਟੀਮੋਰ ਬੰਦਰਗਾਹ ਤੋਂ ਲੰਘਿਆ ਸੀ। ਇਸ ਦੀ ਕੀਮਤ 6.67 ਲੱਖ ਕਰੋੜ ਰੁਪਏ ਸੀ। ਇਸ ਬੰਦਰਗਾਹ ਰਾਹੀਂ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਹੈ। ਇਸ ਕਾਰਨ ਮੈਰੀਲੈਂਡ ਵਿਚ ਵੀ ਕਰੀਬ 1.39 ਲੱਖ ਲੋਕਾਂ ਦਾ ਗੁਜ਼ਾਰਾ ਚੱਲਦਾ ਹੈ।