
ਜਾਣੋ, ਕੀ ਹੈ ਪੂਰਾ ਮਾਮਲਾ
ਕੇਨਿਆ: ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ। ਇਕੱਲਾ ਵਿਅਕਤੀ ਵੀ ਬਹੁਤ ਕੁਝ ਕਰਨ ਦੀ ਹਿੰਮਤ ਰੱਖਦਾ ਹੈ। ਸਭ ਤੋਂ ਵੱਡਾ ਹਥਿਆਰ ਸਾਡੀ ਮਿਹਨਤ ਹੁੰਦੀ ਹੈ। ਅਜਿਹਾ ਹੀ ਕੁਝ ਕੀਤਾ ਕੇਨਿਆ ਦੇ ਕੇਗਾਂਡਾ ਪਿੰਡ ਦੇ ਇਕ ਵਿਅਕਤੀ ਨੇ ਜਿਸ ਨੇ ਜੰਗਲਾਂ ਦੇ ਵਿਚ ਦੀ ਇਕੱਲੇ ਨੇ ਹੀ ਸੜਕ ਬਣਾਈ ਹੈ। 45 ਸਾਲ ਦੇ ਨਿਕੋਲਸ ਮੁਕਾਮੀ ਨਾਮ ਦੇ ਵਿਅਕਤੀ ਨੇ ਜੰਗਲ ਵਿਚ ਪੱਥਰਾਂ ਨੂੰ ਕੱਟ ਕੇ ਇਕ ਕਿਲੋਮੀਟਰ ਲੰਬੀ ਸੜਕ ਬਣਾ ਦਿੱਤੀ।
Nicholas muchami
ਮਿਲੀ ਜਾਣਕਾਰੀ ਮੁਤਾਬਕ ਇਸ ਰਸਤੇ ਤੋਂ ਲੋਕ ਸ਼ਾਪਿੰਗ ਸੈਂਟਰ ਅਤੇ ਚਰਚ ਜਾਂਦੇ ਹਨ। ਇਹ ਸੜਕ ਬਣਵਾਉਣ ਲਈ ਸਰਕਾਰ ਨੂੰ ਕਈ ਵਾਰ ਬੋਲਿਆ ਗਿਆ ਸੀ ਪਰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲੀ। ਨਿਕੋਲਸ ਨੇ ਅੱਗੇ ਦਸਿਆ ਕਿ ਸਾਲਾਂ ਤੋਂ ਕੀਤੀ ਜਾ ਰਹੀ ਅਪੀਲ ਦੀ ਸੁਣਵਾਈ ਨਾ ਕੀਤੇ ਜਾਣ ਤੋਂ ਬਾਅਦ ਮੈਂ ਆਪ ਹੀ ਇਸ ਦੀ ਜ਼ਿੰਮੇਵਾਰੀ ਲੈ ਲਈ। ਨਿਕੋਲਸ ਪੇਸ਼ੇ ਤੋਂ ਮਜ਼ਦੂਰ ਹੈ। ਉਹਨਾਂ ਨੇ ਇਸ ਸੜਕ ਨੂੰ ਬਣਾਉਣ ਲਈ ਹਫਤੇ ਤਕ ਅਪਣਾ ਕੰਮ ਛੱਡ ਦਿੱਤਾ।
ਉਸ ਨੇ ਸਥਾਨਕ ਆਗੂਆਂ ਨੂੰ ਵੀ ਇਸ ਰੋਡ ਨੂੰ ਬਣਵਾਉਣ ਦੀ ਅਪੀਲ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਇਕੱਲਾ ਹੀ ਇਹ ਸੜਕ ਬਣਾ ਦੇਵੇਗਾ। ਉਸ ਨੇ ਦਸਿਆ ਕਿ ਇਸ ਨਾਲ ਔਰਤਾਂ ਅਤੇ ਬੱਚਿਆਂ ਦਾ ਸਮਾਂ ਬਚੇਗਾ ਅਤੇ ਉਹ ਆਰਾਮ ਨਾਲ ਸਕੂਲ, ਮਾਰਕਿਟ ਅਤੇ ਚਰਚ ਜਾ ਸਕਣਗੇ।
ਪਿੰਡ ਦੇ ਲੋਕ ਨਿਕੋਲਸ ਦਾ ਬਹੁਤ ਅਹਿਸਾਨ ਮੰਨ ਰਹੇ ਹਨ ਤੇ ਉਸ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਪਿੰਡ ਦੀਆਂ ਔਰਤਾਂ ਨਿਕੋਲਸ ਲਈ ਭੋਜਨ ਲੈ ਕੇ ਜਾਂਦੀਆ ਹਨ ਤਾਂ ਕਿ ਉਹ ਬਾਕੀ ਕੰਮ ਭੇਟ ਭਰ ਕੇ ਕਰ ਸਕੇ। ਨਿਕੋਲਸ ਨੇ ਇਹ ਕੰਮ ਕਰਕੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ।