ਅਨੋਖਾ ਨਜ਼ਾਰਾ: 60 ਸਾਲ ਬਾਅਦ ਸੁਮੰਦਰੀ ਲਹਿਰਾਂ 'ਚੋਂ ਨਿਕਲਦੀ ਦਿਖਾਈ ਦਿੱਤੀ ਨੀਲੀ ਰੋਸ਼ਨੀ
Published : Apr 26, 2020, 6:14 pm IST
Updated : Apr 26, 2020, 6:16 pm IST
SHARE ARTICLE
Photo
Photo

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਕੁਦਰਤ ਦਾ ਇਕ ਤੋਂ ਬਾਅਦ ਇਕ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਕੁਦਰਤ ਦਾ ਇਕ ਤੋਂ ਬਾਅਦ ਇਕ ਹੈਰਾਨੀਜਨਕ ਨਜ਼ਾਰਾ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਦੀਆਂ ਵੱਖ-ਵੱਖ ਥਾਵਾਂ ਤੋਂ ਹਰ ਰੋਜ਼ ਕੁਦਰਤ ਦੇ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਹਨ।

Photo9-Photo

ਅਜਿਹਾ ਹੀ ਇਕ ਹੈਰਾਨੀਜਨਕ ਨਜ਼ਾਰਾ ਮੈਕਸੀਕੋ ਤੋਂ ਸਾਹਮਣੇ ਆਇਆ ਹੈ, ਜਿੱਥੇ ਅਕਾਪੁਲਕੋ ਦੇ ਸਮੁੰਦਰੀ ਤੱਟ 'ਤੇ ਸਮੁੰਦਰੀ ਲਹਿਰਾਂ ਵਿਚੋਂ ਨੀਲੀ ਰੋਸ਼ਨੀ ਨਿਕਲਦੀ ਦਿਖਾਈ ਦਿੱਤੀ। ਇਕ ਮੀਡੀਆ ਰਿਪੋਰਟ ਦੇ ਅਨੁਸਾਰ 60 ਸਾਲਾਂ ਵਿਚ ਪਹਿਲੀ ਵਾਰ ਇਹ ਇੱਕ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਹੈ।

PhotoPhoto

ਇਸ ਦੇ ਪਿੱਛੇ ਮੁੱਖ ਕਾਰਨ ਸਮੁੰਦਰੀ ਪਾਣੀ ਦਾ ਘੱਟ ਪ੍ਰਦੂਸ਼ਿਤ ਹੋਣਾ ਹੈ। ਨਤੀਜੇ ਵਜੋਂ ਸਮੁੰਦਰ ਦੀਆਂ ਲਹਿਰਾਂ ਨੇ ਰੰਗੀਨ ਰੋਸ਼ਨੀ ਕੱਢੀ। ਇਹ ਇਕ ਵਿਲੱਖਣ ਵਿਗਿਆਨਕ ਘਟਨਾ ਹੈ, ਜਿਸ ਨੂੰ ਬਾਇਓਲੂਮਨੇਸੈਂਟ ਕਿਹਾ ਜਾਂਦਾ ਹੈ। ਇਸ ਦਾ ਮਤਬਲ ਹੈ ਕਿਸੇ ਜੀਵ ਦੇ ਸਰੀਰ- ਵਿਚੋਂ ਰੋਸ਼ਨੀ ਨਿਕਲਣਾ।

PhotoPhoto

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੋਮਵਾਰ ਦੀ ਹੈ, ਪਰ ਇਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮਾਹਰਾਂ ਅਨੁਸਾਰ ਅਜਿਹੀਆਂ ਘਟਨਾਵਾਂ ਸਿਰਫ ਪਾਣੀ ਵਿਚਲੇ ਸੂਖਮ ਜੀਵ-ਜੰਤੂਆਂ ਦੇ ਜੀਵ-ਰਸਾਇਣਕ ਪ੍ਰਤੀਕਰਮ ਕਰਕੇ ਹੁੰਦੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement