
5 ਲੋਕਾਂ ਦੀ ਮੌਤ, 700 ਤੋਂ ਵੱਧ ਜ਼ਖ਼ਮੀ
ਤਹਿਰਾਨ: ਈਰਾਨ ਦੇ ਬੰਦਰਗਾਹ ਸ਼ਹਿਰ ‘ਬੰਦਰ ਅੱਬਾਸ’ ਵਿਚ ਸਨਿਚਰਵਾਰ ਨੂੰ ਇਕ ਵੱਡਾ ਧਮਾਕਾ ਹੋਇਆ, ਜਿਸ ਨਾਲ ਘਟਨਾ ਸਥਾਨ ’ਤੇ ਅੱਗ ਲੱਗ ਗਈ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਦਿਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਧਮਾਕਾ ਸ਼ਹਿਰ ਦੇ ਰਾਜਾਈ ਬੰਦਰਗਾਹ ’ਤੇ ਹੋਇਆ ਲਗਦਾ ਹੈ। ਧਮਾਕੇ ਵਿਚ ਹੁਣ ਤਕ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਕਾਲੇ ਧੂੰਏਂ ਦਾ ਬੱਦਲ ਦੇਖਿਆ ਗਿਆ। ਅਧਿਕਾਰੀਆਂ ਨੇ ਅਜੇ ਤਕ ਧਮਾਕੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿਤੀ। ਰਜਾਈ ਬੰਦਰਗਾਹ ਈਰਾਨ ਦੀ ਇਕ ਪ੍ਰਮੁੱਖ ਬੰਦਰਗਾਹ ਹੈ। ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਇਰਾਨ ਦੇ ਤੇਜ਼ੀ ਨਾਲ ਵਧਦੇ ਪਰਮਾਣੂ ਪ੍ਰੋਗਰਾਮ ’ਤੇ ਓਮਾਨ ਵਿਚ ਇਰਾਨ ਅਤੇ ਅਮਰੀਕਾ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਚੱਲ ਰਹੀ ਹੈ।