
ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ.......
ਰਿਓ ਡੀ ਜੀਨੇਰਿਓ, 26 ਮਈ (ਏਜੰਸੀ) : ਬ੍ਰਾਜ਼ੀਲ ਦੇ ਗੋਇਨਿਆ ਸ਼ਹਿਰ ਵਿਚ ਸਥਿਤ ਇਕ ਜੇਲ੍ਹ ਵਿਚ ਸ਼ਰਾਰਤੀ ਅਨਸਰਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿੱਤੀ| ਇਸਦੇ ਬਾਅਦ ਉੱਥੇ ਲੱਗੀ ਅੱਗ ਵਿਚ ਨੌਂ ਨਾਬਾਲਿਗਾਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਵਿਚ 13 ਤੋਂ 17 ਸਾਲਾਂ ਦੇ ਨਾਬਾਲਿਗਾਂ ਨੂੰ ਅਸਥਾਈ ਤੌਰ ਉੱਤੇ ਰੱਖਿਆ ਜਾਂਦਾ ਹੈ| ਗੋਏਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਕੀਲ ਗਿਲੀਸ ਸਬੈਸਟਿਅਨ ਗੋੰਮਜ ਨੇ ਦੱਸਿਆ ਕਿ ਇਹ ਦੰਗਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਧਿਕਾਰੀ ਕੁੱਝ ਕੈਦੀਆਂ ਨੂੰ ਇਕ ਕੋਠੜੀ ਤੋਂ ਦੂਜੀ ਕੋਠੜੀ ਵਿਚ ਤਬਾਦਲਾ ਕਰ ਰਹੇ ਸਨ |
Fireਗੌਮਜ ਨੇ ਦੱਸਿਆ ਕਿ ਇਸ ਜੇਲ੍ਹ ਦੀ ਸਮਰੱਥਾ ਕੇਵਲ 50 ਲੋਕਾਂ ਦੀ ਹੈ ਪਰ ਇਸ ਵਿਚ 80-90 ਲੋਕਾਂ ਨੂੰ ਰੱਖਿਆ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਕੋਠਰੀਆਂ ਛੋਟੀਆਂ ਹਨ, ਇਹਨਾਂ ਵਿਚ ਜ਼ਿਆਦਾ ਕੈਦੀਆਂ ਨੂੰ ਰੱਖਿਆ ਗਿਆ ਹੈ ਅਤੇ ਇੱਥੇ ਕਰਮਚਾਰੀਆਂ ਦੀ ਵੀ ਭਾਰੀ ਕਮੀ ਹੈ| ਗੋੰਮਜ ਨਾਬਾਲਿਗਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹਨ| ਸਰਕਾਰ ਨੇ ਮਾਮਲੇ ਦੀ ਜਾਂਚ ਕਰਾਉਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ|