ਖ਼ਬਰਾਂ |

ਤਾਜ਼ਾ |

ਜੇ ਮੁਸਲਮਾਨਾਂ ਨੇ ਮੈਨੂੰ ਵੋਟ ਨਾ ਪਾਈ ਤਾਂ ਮੈਂ ਵੀ ਉਨ੍ਹਾਂ ਦੇ ਕੰਮ ਨਹੀਂ ਕਰਾਂਗੀ : ਮੇਨਕਾ ਗਾਂਧੀ
Published : Apr 12, 2019, 6:04 pm IST
Updated : Apr 12, 2019, 6:04 pm IST
SHARE ARTICLE
Maneka Gandhi says if Muslims don’t vote for her she won’t work for them
Maneka Gandhi says if Muslims don’t vote for her she won’t work for them

ਸੁਲਤਾਨਪੁਰ ਜ਼ਿਲ੍ਹੇ ਦੇ ਮੁਸਲਿਮ ਇਲਾਕੇ 'ਚ ਨੁੱਕੜ ਮੀਟਿੰਗ ਦੀ ਵੀਡੀਓ ਵਾਇਰਲ

ਨਵੀਂ ਦਿੱਲੀ : ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਖੁਲੇਆਮ ਮੁਸਲਮਾਨਾਂ ਨੂੰ ਧਮਕੀਆਂ ਦੇ ਕੇ ਵੋਟਾਂ ਮੰਗ ਰਹੀ ਹੈ। ਮੇਨਕਾ ਗਾਂਧੀ ਨੇ ਮੁਸਲਿਮ ਇਲਾਕੇ 'ਚ ਇਕ ਨੁੱਕੜ ਮੀਟਿੰਗ ਵਿਚ ਧਮਕੀ ਦਿੰਦਿਆਂ ਕਿਹਾ, "ਮੈਂ ਤਾਂ ਚੋਣ ਜਿੱਤ ਰਹੀ ਹਾਂ। ਅਜਿਹੇ 'ਚ ਤੁਸੀ ਮੈਨੂੰ ਵੋਟ ਦਿਓ ਨਹੀਂ ਤਾਂ ਕਲ ਨੂੰ ਜਦੋਂ ਤੁਸੀ ਆਪਣੇ ਕੰਮ ਲਈ ਸਾਡੇ ਕੋਲ ਆਏ ਤਾਂ ਸਮਝ ਲਓ ਮੈਂ ਕੀ ਕਰਾਂਗੀ।"

 


 

ਮੇਨਕਾ ਗਾਂਧੀ ਨੇ ਸੁਲਤਾਨਪੁਰ ਜ਼ਿਲ੍ਹੇ ਦੇ ਮੁਸਲਿਮ ਬਹੁਗਿਣਤੀ ਪਿੰਡ ਤੁਰਾਬਖਾਨੀ ਇਲਾਕੇ 'ਚ ਇਕ ਨੁੱਕੜ ਮੀਟਿੰਗ ਕੀਤੀ। ਇਸ ਮੀਟਿੰਗ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਮੇਨਕਾ ਗਾਂਧੀ ਕਹਿ ਰਹੀ ਹੈ, "ਅਸੀ ਖੁਲ੍ਹੇ ਹੱਥ ਅਤੇ ਖੁਲ੍ਹੇ ਦਿਲ ਨਾਲ ਆਏ ਹਾਂ। ਤੁਹਾਨੂੰ ਕਲ੍ਹ ਨੂੰ ਮੇਰੀ ਜ਼ਰੂਰਤ ਪਵੇਗੀ। ਸਾਡੀ ਮਦਦ ਕਰਨ ਦਾ ਇਹੀ ਸਮਾਂ ਹੈ।"

Maneka Gandhi Maneka Gandhi

ਮੇਨਕਾ ਗਾਂਧੀ ਨੇ ਕਿਹਾ, "ਮੇਰੇ ਫ਼ਾਊਂਡੇਸ਼ਨ ਨੇ ਤੁਹਾਡੇ ਲਈ 1000 ਕਰੋੜ ਰੁਪਏ ਖ਼ਰਚ ਕੀਤੇ ਹਨ, ਪਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਤੁਸੀ ਕਹਿ ਦਿੰਦੇ ਹੋ ਕਿ ਅਸੀ ਭਾਜਪਾ ਨੂੰ ਵੋਟ ਕਿਉਂ ਦੇਈਏ। ਚੋਣਾਂ 'ਚ ਮੇਰੀ ਜਿੱਤ ਪੱਕੀ ਹੈ। ਇਹ ਜਿੱਤ ਤੁਹਾਡੇ ਬਗੈਰ ਹੋਈ ਤਾਂ ਥੋੜੀ ਖੱਟੀ ਹੋਵੇਗੀ। ਜਦੋਂ ਨਤੀਜਾ ਆਵੇਗਾ ਅਤੇ ਤੁਹਾਡੇ ਬੂਥ ਤੋਂ 50 ਜਾਂ 100 ਵੋਟਾਂ ਪੈਣਗੀਆਂ। ਅਜਿਹੇ 'ਚ ਤੁਸੀ ਮੇਰੇ ਕੋਲ ਆਓਗੇ ਤਾਂ ਸਮਝ ਲਓ ਅਸੀ ਕੀ ਕਰਾਂਗੇ?"

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM
Advertisement