ਪਾਕਿ ਚੋਣਾਂ : ਇਮਰਾਨ ਖ਼ਾਨ ਨੂੰ ਜਿਤਾਉਣ ਲਈ ਕੰਮ ਕਰ ਰਹੀ ਹੈ ਫ਼ੌਜ!
Published : Jul 24, 2018, 1:02 pm IST
Updated : Jul 24, 2018, 1:02 pm IST
SHARE ARTICLE
Imran Khan
Imran Khan

ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਲਈ ਵੋਟਿੰਗ ਹੈ ਪਰ ਉਸ ਤੋਂ ਪਹਿਲਾਂ ਹੀ ਇਕ ਨਵਾਂ ਰਾਜਨੀਤਕ ਤੂਫ਼ਾਨ ਖੜ੍ਹਾ ਹੋ ਗਿਆ ਹੈ। ਨਵਾਜ਼ ਸ਼ਰੀਫ਼ ਦੀ ਪਾਰਟੀ...

ਇਸਲਾਮਾਬਾਦ : ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਲਈ ਵੋਟਿੰਗ ਹੈ ਪਰ ਉਸ ਤੋਂ ਪਹਿਲਾਂ ਹੀ ਇਕ ਨਵਾਂ ਰਾਜਨੀਤਕ ਤੂਫ਼ਾਨ ਖੜ੍ਹਾ ਹੋ ਗਿਆ ਹੈ। ਨਵਾਜ਼ ਸ਼ਰੀਫ਼ ਦੀ ਪਾਰਟੀ (ਪੀਐਮਐਲ-ਐਨ) ਦਾ ਦੋਸ਼ ਹੈ ਕਿ ਪਾਕਿਸਤਾਨੀ ਫ਼ੌਜ ਇਮਰਾਨ ਖ਼ਾਨ ਨੂੰ ਜਿਤਾਉਣ ਵਿਚ ਲੱਗੀ ਹੈ। ਪਾਕਿਸਤਾਨ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਦੇ ਵਿਚਕਾਰ ਵੀ ਇਹ ਰਾਇ ਬੇਹੱਦ ਆਮ ਹੁੰਦੀ ਜਾ ਰਹੀ ਹੈ ਕਿ ਦੇਸ਼ ਦੀ ਫ਼ੌਜ ਇਸ ਚੋਣ ਵਿਚ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦਾ ਸਾਥ ਦੇ ਰਹੀ ਹੈ। 

Pakistan Peoples in Election RallyPakistan Peoples in Election Rallyਪਾਕਿਸਤਾਨੀ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਫ਼ੌਜ ਨੇ ਦੇਸ਼ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਖ਼ਾਸ ਤੌਰ 'ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ ਜਿਤਾਉਣ ਲਈ ਬਰਾਬਰ ਮੌਕੇ ਨਹੀਂ ਮਿਲਣ ਦਿਤੇ ਹਨ। ਅਜਿਹੇ ਵਿਚ ਸਵਾਲ ਇਹ ਹੈ ਕਿ ਇਮਰਾਨ ਖ਼ਾਨ ਦੇ ਜਿੱਤਣ ਨਾਲ ਅਜਿਹੇ ਕਿਹੜੇ ਹਿੱਤ ਪੂਰੇ ਹੋਣੇ ਹਨ, ਜਿਸ ਵਜ੍ਹਾ ਨਾਲ ਪਾਕਿਸਤਾਨੀ ਫ਼ੌਜ 'ਤੇ ਉਨ੍ਹਾਂ ਦਾ ਸਾਥ ਦੇਣ ਦਾ ਦੋਸ਼ ਲੱਗ ਰਿਹਾ ਹੈ? 

Pakistan ArmyPakistan Armyਮਾਹਿਰਾਂ ਅਤੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਦਾ ਜਵਾਬ ਭਾਰਤ ਨਾਲ ਪਾਕਿਸਤਾਨੀ ਫ਼ੌਜ ਦੀ ਨਫ਼ਰਤ ਅਤੇ ਨਵਾਜ਼ ਨਾਲ ਉਸ ਦੇ ਜਨਰਲਾਂ ਦੇ ਕੌੜੇ ਸਬੰਧ ਵਿਚ ਛੁਪੇ ਹਨ। ਜੇਲ੍ਹ ਵਿਚ ਬੰਦ ਨਵਾਜ਼ ਸ਼ਰੀਫ਼ ਲਗਾਤਾਰ ਇਹ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਰੁਧ ਸਾਜਿਸ਼ ਕੀਤੀ ਜਾ ਰਹੀ ਹੈ। ਦਰਅਸਲ ਇਹ ਮੰਨਿਆ ਜਾ ਰਿਹਾ ਹੈ ਕਿ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਦੀ ਰਾਜਨੀਤਕ ਇਕਾਈ ਮਿਲੀ ਮੁਸਲਿਮ ਲੀਗ ਅਤੇ ਫਾਇਰ ਬ੍ਰਾਂਡ ਮੌਲਵੀ ਖਾਦਿਮ ਹੁਸੈਨ ਰਿਜ਼ਵੀ ਦੇ ਤਹਿਰੀਕ ਏ ਲੱਬੈਕ ਵਰਗੀਆਂ ਕੱਟੜਪੰਥੀ ਪਾਰਟੀਆਂ ਨੂੰ ਚੋਣ ਲੜਵਾਉਣ ਪਿੱਛੇ ਪਾਕਿਸਤਾਨੀ ਫ਼ੌਜ ਦਾ ਹੱਕ ਹੈ ਤਾਕਿ ਪੰਜਾਬ ਵਿਚ ਪੀਐਮਐਲ-ਐਨ ਦੇ ਵੋਟ ਘੱਟ ਕੀਤੇ ਜਾ ਸਕਣ। 

Pakistan Peoples in Election RallyPakistan Peoples in Election Rallyਦਸ ਦਈਏ ਕਿ ਪੰਜਾਬ ਨੂੰ ਪਾਕਿਸਤਾਨ ਦੀ ਮੁੱਖ ਰਣਭੂਮੀ ਮੰਨਿਆ ਜਾਂਦਾ ਹੈ ਕਿਉਂਕਿ ਦੇਸ਼ ਦੀਆਂ 272 ਸੰਸਦੀ ਸੀਟਾਂ ਵਿਚੋਂ ਅੱਧੀਆਂ ਤੋਂ ਜ਼ਿਆਦਾ ਪੰਜਾਬ ਵਿਚ ਹਨ। ਟੀਐਲਪੀ ਅਤੇ ਐਮਐਮਐਲ ਦੋਵਾਂ ਨੇ ਹੀ ਪੂਰੇ ਦੇਸ਼ ਵਿਚ ਅਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇੰਨਾ ਹੀ ਨਹੀਂ, ਅਬਜ਼ਰਵਰ ਦਾ ਇਹ ਵੀ ਮੰਨਣਾ ਹੈ ਕਿ ਪਾਕਿਸਤਾਨੀ ਫ਼ੌਜ ਨੇ ਪੰਜਾਬ ਵਿਚ ਪੀਐਮਐਲ-ਐਨ ਦੇ ਮੈਂਬਰਾਂ 'ਤੇ ਪਾਰਟੀ ਬਦਲਣ ਦਾ ਵੀ ਦਬਾਅ ਬਣਾਇਆ ਹੈ। ਪੀਐਮਐਲ-ਐਨ ਛੱਡਣ ਵਾਲੇ 180 ਤੋਂ ਜ਼ਿਆਦਾ ਉਮੀਦਵਾਰ ਇਸ ਵਾਰ ਆਜ਼ਾਦ ਚੋਣ ਲੜ ਰਹੇ ਹਨ ਤਾਕਿ ਪੀਐਮਐਲ-ਐਲ ਉਮੀਦਵਾਰਾਂ ਨੂੰ ਹਰਾ ਸਕਣ। 

Imran Khan Election RallyImran Khan Election Rallyਸਿਆਸੀ ਮਾਹਿਰ ਆਮਿਰ ਜਲੀਲ ਬੋਬਰਾ ਦਾ ਕਹਿਣਾ ਹੈ ਕਿ ਹਾਲ ਦੇ ਸਾਲਾਂ ਵਿਚ ਫ਼ੌਜ ਨੇ ਮੀਡੀਆ ਸਮੇਤ ਹਰ ਖੇਤਰ ਵਿਚ ਅਪਣਾ ਦਬਦਬਾ ਵਧਾਇਆ ਹੈ। ਦੇਸ਼ ਦੀ ਲੋਕਤੰਤਰਿਕ ਸਰਕਾਰ ਇਸ ਨੂੰ ਲੈ ਕੇ ਕੁੱਝ ਨਹੀਂ ਕਰ ਸਕਦੀ ਕਿਉਂਕਿ ਫ਼ੌਜ ਰਣਨੀਤਕ ਤੌਰ 'ਤੇ ਅਪਣਾ ਏਜੰਡਾ ਚਲਾ ਰਹੀ ਹੈ ਅਤੇ ਇਸ ਦਾ ਕੋਈ ਰਿਕਾਰਡ ਵੀ ਨਹੀਂ ਹ ੈ। ਆਮਿਰ ਨੇ ਦਸਿਆ ਕਿ ਜੇਕਰ ਕੋਈ ਚੋਣ ਵਿਚ ਫ਼ੌਜ ਦੀ ਦਖ਼ਲਅੰਦਾਜ਼ੀ ਦਾ ਸਬੂਤ ਲੱਭਣ ਨਿਕਲੇ ਤਾਂ ਵੀ ਉਸ ਨੂੰ ਕੁੱਝ ਹੱਥ ਨਹੀਂ ਲੱਗੇਗਾ। 

Pakistan Peoples in Election RallyPakistan Peoples in Election Rallyਜਿੱਥੇ ਇਕ ਪਾਸੇ ਪੀਐਮਐਲ ਦੇ ਸੰਸਥਾਪਕ ਸਾਬਕਾ ਪੀਐਮ ਨਵਾਜ਼ ਸਰੀਫ਼ ਅਪਣੀ ਬੇਟੀ ਅਤੇ ਜਵਾਈ ਦੇ ਨਾਲ ਭ੍ਰਿਸ਼ਟਾਚਾਰ ਦੇ ਕੇਸ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਾਂ ਤਾਂ ਅਦਾਲਤ ਨੇ ਆਯੋਗ ਕਰਾਰ ਦੇ ਦਿਤਾ ਹੈ ਜਾਂ ਫਿਰ ਇਨ੍ਹਾਂ ਨੂੰ ਕਿਸੇ ਕਾਰਨਾਂ ਕਰਕੇ ਚੋਣ ਲੜਨ ਤੋਂ ਰੋਕਿਆ ਜਾ ਰਿਹਾ ਹੈ। ਸਵਾਲ ਇਹ ਵੀ ਉਠਦਾ ਹੈ ਕਿ ਆਖ਼ਰ ਫ਼ੌਜ ਚੋਣਾਂ ਵਿਚ ਇਮਰਾਨ ਨੂੰ ਕਿਉਂ ਜਿਤਾਉਣਾ ਚਾਹੁੰਦੀ ਹੈ? ਦਰਅਸਲ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਅਤੇ ਫ਼ੌਜ ਦੇ ਸੀਨੀਅਰ ਜਨਰਲਾਂ ਦੇ ਵਿਚਕਾਰ ਅਰਥਵਿਵਸਥਾ ਅਤੇ ਭਾਰਤ ਦੇ ਨਾਲ ਰਿਸ਼ਤਿਆਂ ਦੇ ਮੁੱਦੇ 'ਤੇ ਅਕਸਰ ਮਤਭੇਦ ਹੀ ਰਹੇ ਹਨ।

Imran Khan Imran Khanਨਵਾਜ਼ ਨੂੰ ਅਜਿਹਾ ਨੇਤਾ ਮੰਨਿਆ ਜਾਂਦਾ ਹੈ ਜੋ ਭਾਰਤ ਦੇ ਨਾਲ ਗੱਲਬਾਤ ਦੇ ਪੈਰੋਕਾਰ ਹਨ, ਜਦਕਿ ਪਾਕਿਸਤਾਨੀ ਫ਼ੌਜ ਇਸ ਦੇ ਵਿਰੁਧ ਹੈ। ਉਥੇ ਇਮਰਾਨ ਖ਼ਾਨ ਖੁੱਲ੍ਹੇ ਵਿਚ ਫ਼ੌਜ ਦੇ ਪ੍ਰਤੀ ਅਪਣਾ ਸਮਰਥਨ ਜ਼ਾਹਿਰ ਕਰ ਚੁੱਕੇ ਹਨ। ਨਿਊਯਾਰਕ ਟਾਈਮਜ਼ ਵਿਚ ਇੰਟਰਵਿਊ ਵਿਚ ਇਮਰਾਨ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਫ਼ੌਜ ਹੈ, ਦੁਸ਼ਮਣ ਫ਼ੌਜ ਨਹੀਂ। ਮੈਂ ਫ਼ੌਜ ਨੂੰ ਅਪਣੇ ਨਾਲ ਲੈ ਕੇ ਚੱਲਾਂਗਾ। ਉਥੇ ਹੀ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੇ ਬੇਟੇ ਬਿਲਾਵਲ ਭੁੱਟੋ ਨੇ ਚੋਣ ਮੁਹਿੰਮ ਦੌਰਾਨ ਕੋਈ ਵੀ ਖ਼ਾਸ ਕਮਾਲ ਨਹੀਂ ਕੀਤਾ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਦੀ ਜਾਨ 'ਤੇ ਖ਼ਤਰੇ ਦੇ ਕਈ ਅਲਰਟ ਜਾਰੀ ਕੀਤੇ ਗਏ ਸਨ।

Pak armyPak armyਦੂਜੇ ਪਾਸੇ ਫ਼ੌਜ ਦੀਆਂ ਅੱਖਾਂ ਦਾ ਤਾਰਾ ਮੰਨੇ ਜਾਣ ਵਾਲੇ ਇਮਰਾਨ ਖ਼ਾਨ ਪੂਰੇ ਦੇਸ਼ ਵਿਚ ਚੋਣ ਰੈਲੀਆਂ ਕਰ ਰਹੇ ਹਨ। ਉਨ੍ਹਾਂ ਨੇ ਜਨਤਾ ਨਾਲ 'ਨਵਾਂ ਪਾਕਿਸਤਾਨ' ਬਣਾਉਣ ਅਤੇ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦਾ ਵਾਅਦਾ ਕੀਤਾ ਹੈ। ਪਾਕਿਸਤਾਨ ਵਿਚ ਸੰਸਦ ਦੀਆਂ ਕੁੱਲ 342 ਸੀਟਾਂ ਹਨ, ਜਿਨ੍ਹਾਂ ਵਿਚੋਂ 70 ਸੀਟਾਂ ਰਾਖਵੀਆਂ ਹਨ। ਪਿਛਲੀਆਂ ਚੋਣਾਂ ਵਿਚ ਪੀਐਮਐਲ-ਐਨ ਨੇ ਇਕੱਲੇ 170 ਸੀਟਾਂ ਜਿੱਤੀਆਂ ਸਨ। ਜੇਕਰ ਸਹਿਯੋਗੀ ਪਾਰਟੀਆਂ ਦੀਆਂ ਸੀਟਾਂ ਮਿਲਾ ਦੇਈਏ ਤਾਂ ਪੀਐਮਐਲ-ਐਨ ਦੇ ਕੋਲ ਸੰਸਦ ਵਿਚ 189 ਸੀਟਾਂ ਸਨ। ਪੀਪੀਪੀ ਨੂੰ 45, ਪੀਟੀਆਈ ਨੂੰ 33 ਅਤੇ ਹੋਰ ਨੂੰ 94 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜਿਸ ਪਾਰਟੀ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਦੀਆਂ ਹਨ, ਉਹੀ ਪਾਰਟੀ ਕੇਂਦਰ ਵਿਚ ਸਰਕਾਰ ਬਣਾਉਂਦੀ ਹੈ। 

Election Electionਇਸ ਦੇ ਪਿਛੇ ਸਭ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਪੰਜਾਬ ਪਾਕਿਸਤਾਨ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ ਹੈ। ਇੱਥੇ ਸੰਸਦ ਦੀਆਂ ਕੁੱਲ 272 ਸੀਟਾਂ ਵਿਚੋਂ 147 ਪੰਜਾਬ ਵਿਚ ਹਨ। ਪੰਜਾਬ ਨੂੰ ਪੀਐਮਐਲ-ਐਨ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਇਸ ਵਾਰ ਪਾਰਟੀ ਦੇ ਕਈ ਮੈਂਬਰਾਂ ਦੇ ਆਜ਼ਾਦ ਚੋਣ ਲੜਨ ਦੀ ਵਜ੍ਹਾ ਨਾਲ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤੋਂ ਇਲਾਵਾ 61 ਸੀਟਾਂ ਸਿੰਧ ਸੂਬੇ, 35 ਸੀਟਾਂ ਖੈਬਰ ਪਖ਼ਤੂਨਖਵਾ, 14 ਸੀਟਾਂ ਬਲੋਚਿਸਤਾਨ ਸੂਬੇ ਵਿਚ, 3 ਸੀਟਾਂ ਰਾਜਧਾਨੀ ਇਸਲਾਮਬਾਦ ਵਿਚ, ਸੰਘੀ ਪ੍ਰਸ਼ਾਸਤ ਜਨਜਾਤੀ ਖੇਤਰਾਂ ਤੋਂ 12 ਸੀਟਾਂ ਅਤੇ 70 ਸੀਟਾਂ ਰਾਖਵੀਆਂ ਹਨ। 

Imran Khan Imran Khanਪਾਕਿਸਤਾਨ ਵਿਚ ਇਸ ਵਾਰ 10 ਕਰੋੜ 59 ਲੱਖ ਤੋਂ ਜ਼ਿਆਦਾ ਵੋਟਰ ਹਨ। ਇਨ੍ਹਾਂ ਵਿਚੋਂ 5 ਕਰੋੜ 92 ਲੱਖ ਮਰਦ ਹਨ ਅਤੇ 4 ਕਰੋੜ 67 ਲੱਖ ਔਰਤਾਂ ਹਨ। ਚੋਣਾਂ ਵਿਚ 7.5 ਲੱਖ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਕੁੱਲ 3 ਹਜ਼ਾਰ 459 ਉਮੀਦਵਾਰ ਇਸ ਸਮੇਂ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ ਸਿਰਫ਼ 171 ਔਰਤਾਂ ਹਨ। ਹੁਣ ਇਸ ਵਾਰ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਸੱਤਾ ਦਾ ਤਾਜ਼ ਕਿਸ ਦੇ ਸਿਰ ਸਜਦਾ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement