
ਸ੍ਰੀਨਗਰ : ਜੰਮੂ-ਕਸ਼ਮੀਰ ਪੁਲਿਸ ਹੁਣ ਉਨ੍ਹਾਂ ਲੋਕਾਂ 'ਤੇ ਕਾਰਵਾਈ ਕਰੇਗੀ ਜੋ ਅਤਿਵਾਦੀਆਂ ਦੀ ਮੌਤ 'ਤੇ ਉਸ ਦੇ ਕਸੀਦੇ ਪੜ੍ਹਦੇ ਹਨ ਅਤੇ ਭੜਕਾਊ ਭਾਸ਼ਣ...
ਸ੍ਰੀਨਗਰ : ਜੰਮੂ-ਕਸ਼ਮੀਰ ਪੁਲਿਸ ਹੁਣ ਉਨ੍ਹਾਂ ਲੋਕਾਂ 'ਤੇ ਕਾਰਵਾਈ ਕਰੇਗੀ ਜੋ ਅਤਿਵਾਦੀਆਂ ਦੀ ਮੌਤ 'ਤੇ ਉਸ ਦੇ ਕਸੀਦੇ ਪੜ੍ਹਦੇ ਹਨ ਅਤੇ ਭੜਕਾਊ ਭਾਸ਼ਣ ਦਿੰਦੇ ਹਨ। ਪੁਲਿਸ ਦਾ ਅਜਿਹਾ ਮੰਨਣਾ ਹੈ ਕਿ ਇਸ ਤਰ੍ਹਾਂ ਉਹ ਲੋਕ ਨੌਜਵਾਨਾਂ ਨੂੰ ਅਤਿਵਾਦੀ ਸੰਗਠਨਾਂ ਨਾਲ ਜੁੜਨ ਪ੍ਰਤੀ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹਨ। ਰਾਜ ਪੁਲਿਸ ਚੀਫ਼ ਐਸਪੀ ਵੈਦਿਆ ਨੇ ਦਸਿਆ ਕਿ ਅਸੀਂ ਇਕੱਠੀ ਹੋਣ ਵਾਲੀ ਭੀੜ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਰਣਨੀਤੀ ਬਣਾ ਰਹੇ ਹਨ। ਹਾਲਾਂਕਿ ਵੈਦ ਨੇ ਰਣਨੀਤੀ ਸਬੰਧੀ ਦੱਸਣ ਤੋਂ ਇਨਕਾਰ ਕਰ ਦਿਤਾ। ਸ੍ਰੀਨਗਰ ਸੁਰੱਖਿਆ ਬਲਾਂ ਦੇ ਸੂਤਰ ਨੇ ਦਸਿਆ ਕਿ ਰਾਜ ਪੁਲਿਸ ਨੂੰ ਇਹ ਕਿਹਾ ਗਿਆ ਹੈ ਕਿ ਉਹ ਅਜਿਹੇ ਲੋਕਾਂ ਦੀ ਪਛਾਣ ਕਰਨ ਜੋ ਅਤਿਵਾਦੀਆਂ ਦੀ ਮੌਤ 'ਤੇ ਭੜਕਾਊ ਭਾਸ਼ਣ ਦਿੰਦੇ ਹਨ। jammu-kashmirਉਨ੍ਹਾਂ ਦੀ ਮੌਤ ਨੂੰ ਸ਼ਹੀਦ ਵਾਂਗ ਵਧਾ ਚੜ੍ਹਾਅ ਕੇ ਪੇਸ਼ ਕਰਦੇ ਹਨ। ਜੰਮੂ-ਕਸ਼ਮੀਰ ਪੁਲਿਸ ਅਧਿਕਾਰੀ ਦੇ ਜਨਾਜ਼ੇ ਦੇ ਸਮੇਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਨਾ ਹੋ ਸਕੇ। ਉਨ੍ਹਾਂ ਦਸਿਆ ਕਿ ਅਸੀਂ ਉਨ੍ਹਾਂ ਇਲਾਕਿਆਂ ਦਾ ਸੰਪਰਕ ਕੱਟਣਾ ਚਾਹੁੰਦੇ ਹਾਂ ਤਾਕਿ ਲੋਕ ਵੱਡੀ ਗਿਣਤੀ ਵਿਚ ਉਥੇ ਨਾ ਪਹੁੰਚ ਸਕਣ ਪਰ ਸਾਡੀ ਸਫ਼ਲਤਾ ਉਸ ਖ਼ਾਸ ਇਲਾਕੇ ਦੀ ਭੂਗੋਲਿਕ ਸਥਿਤੀ 'ਤੇ ਨਿਰਭਰ ਕਰੇਗੀ। ਕਦੇ ਕਦੇ ਕਾਬੂ ਕਰਨ ਦੇ ਯਤਨ ਜ਼ਿਆਦਾ ਮੁਸ਼ਕਲ ਹੋ ਜਾਂਦੇ ਹਨ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ ਮੈਂਬਰ ਐਮ. ਵਾਈ ਤਾਰੀਗਾਮੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਾਫ਼ੀ ਸਾਵਧਾਨੀ ਨਾਲ ਇਸ ਮਾਮਲੇ ਨੂੰ ਦੇਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਜਾਨ ਜਾ ਰਹੀ ਹੈ।
jammu-kashmirਕੱਟੜਪੰਥੀ ਤੱਤਾਂ ਨੂੰ ਇਸ ਸਥਿਤੀ ਦਾ ਫ਼ਾਇਦਾ ਉਠਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਇਸ ਤੋਂ ਇਲਾਵਾ ਘਾਟੀ ਵਿਚੋਂ ਅਤਿਵਾਦੀਆਂ ਦੇ ਸਫ਼ਾਏ ਲਈ ਕੇਂਦਰੀ ਰੱਖਿਆ ਮੰਤਰਾਲੇ ਵਲੋਂ ਐਨਐਸਜੀ ਟੀਮ ਤਾਇਨਾਤ ਕੀਤੀ ਗਈ ਹੈ ਜੋ ਬੀਐਸਐਫ ਨਾਲ ਮਿਲ ਕੇ ਅਤਿਵਾਦੀਆਂ ਵਿਰੁਧ ਸਪੈਸ਼ਲ ਮੁਹਿੰਮ ਚਲਾਏਗੀ। ਇਸ ਟੀਮ ਵਲੋਂ ਅਤਿਵਾਦੀਆਂ ਨੂੰ ਲੱਭ-ਲੱਭ ਕੇ ਮਾਰਿਆ ਜਾਵੇਗਾ। ਕੇਂਦਰ ਸਰਕਾਰ ਨੇ ਇਹ ਫ਼ੈਸਲਾ ਭਾਜਪਾ-ਪੀਡੀਪੀ ਦੀ ਸਰਕਾਰ ਡਿਗਣ ਤੋਂ ਬਾਅਦ ਲਿਆ ਹੈ।
jammu-kashmirਭਾਜਪਾ ਨੇ ਪੀਡੀਪੀ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਹੈ, ਜਿਸ ਕਰਕੇ ਉਥੇ ਸਰਕਾਰ ਡਿਗ ਗਈ ਹੈ ਅਤੇ ਰਾਜਪਾਲ ਸਾਸ਼ਨ ਲਾਗੂ ਹੋ ਗਿਆ ਹੈ। ਦਸ ਦਈਏ ਕਿ ਕੇਂਦਰ ਸਰਕਾਰ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆਂ ਘਾਟੀ ਵਿਚ ਗੋਲੀਬੰਦੀ ਦਾ ਐਲਾਨ ਕੀਤਾ ਸੀ ਪਰ ਇਸ ਦੌਰਾਨ ਵੀ ਘਾਟੀ ਵਿਚ ਅਨੇਕਾਂ ਅਤਿਵਾਦੀ ਘਟਨਾਵਾਂ ਵਾਪਰੀਆਂ ਪਰ ਹੁਣ ਕੇਂਦਰ ਨੇ ਘਾਟੀ ਵਿਚੋਂ ਅਤਿਵਾਦ ਦੇ ਸਫ਼ਾਏ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।