ਬ੍ਰਿਟੇਨ 'ਚ ਸੱਭ ਤੋਂ ਪ੍ਰਭਾਵਸ਼ਾਲੀ 101 ਏਸ਼ੀਆਈ ਲੋਕਾਂ ਦੀ ਸੂਚੀ ਵਿਚ ਸਿੱਖ ਜੱਜ ਰਵਿੰਦਰ ਸਿੰਘ
Published : Oct 26, 2018, 11:29 pm IST
Updated : Oct 26, 2018, 11:29 pm IST
SHARE ARTICLE
Judge Rabinder Singh
Judge Rabinder Singh

ਬ੍ਰਿਟੇਨ 'ਚ ਸੱਭ ਤੋਂ ਪ੍ਰਭਾਵਸ਼ਾਲੀ 101 ਏਸ਼ੀਆਈ ਲੋਕਾਂ ਦੀ ਸੂਚੀ ਵਿਚ ਸਿੱਖ ਜੱਜ ਰਵਿੰਦਰ ਸਿੰਘ ਪਹਿਲੇ ਸਥਾਨ 'ਤੇ........

ਲੰਡਨ : ਬ੍ਰਿਟੇਨ 'ਚ 2019 ਦੇ ਸੱਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਬ੍ਰਿਟੇਨ ਦੇ ਪਹਿਲੇ ਸਿੱਖ ਜੱਜ ਸਰ ਰਵਿੰਦਰ ਸਿੰਘ ਅਤੇ ਮੈਟ੍ਰੋਪਾਲੀਟਨ ਪੁਲਿਸ ਦੇ ਅਤਿਵਾਦ-ਰੋਕੂ ਮੁਖੀ ਭਾਰਤੀ ਮੂਲ ਦੇ ਨੀਲ ਬਸੂ ਸ਼ਾਮਲ ਹਨ। ਜੱਜ ਰਵਿੰਦਰ ਸਿੰਘ ਤੇ ਬਾਸੂ ਦੋਵੇਂ ਪਹਿਲੇ ਨੰਬਰ ਤੇ ਆਏ ਹਨ। ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਤੇ ਲੰਡਨ ਦੇ ਮੇਅਰ ਸਾਦਿਕ ਖਾਨ ਵੀ ਸੂਚੀ 'ਚ ਸ਼ਾਮਲ ਹਨ।

'ਗਰਵੀ ਗੁਜਰਾਤ (ਜੀਜੀ2)' ਤੇ 'ਈਸਟਰਨ ਆਈ' ਨਾਂ ਦੀਆਂ ਪਬਲਿਸ਼ਿੰਗ ਕੰਪਨੀਆਂ ਦੇ ਪਬਲਿਸ਼ਰਾਂ ਦਾ ਸਮੂਹ 'ਏਸ਼ੀਅਨ ਮੀਡੀਆ ਗਰੁੱਪ' ਵਲੋਂ ਆਯੋਜਿਤ ਜੀਜੀ2 ਲੀਡਰਸ਼ਿਪ ਐਵਾਰਡਜ਼ 'ਚ 'ਈਸਟਰਨ ਆਈ ਜੀਜੀ2 ਲਿਸਟ' ਨਾਂ ਦੀ ਸੂਚੀ ਨੂੰ ਜਾਰੀ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਦੇ ਡਿਪਟੀ ਕਮਿਸ਼ਨਰ ਤੇ ਫਿਰ ਕਮਿਸ਼ਨਰ ਰਹੇ 50 ਸਾਲਾ ਬਸੂ ਨੂੰ ਇਸੇ ਸਾਲ ਮਾਰਚ 'ਚ ਉਥੋਂ ਦੀ ਅੱਤਵਾਦ-ਰੋਕੂ ਸੰਸਥਾ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ 'ਤੇ ਦੇਸ਼ ਦੀ ਸੁਰੱਖਿਆ ਦੀ ਬਹੁਤ ਮਹੱਤਵਪੂਰਨ ਜ਼ਿੰਮੇਦਾਰੀ ਹੈ।

ਉਥੇ ਦੂਜੇ ਪਾਸੇ ਸਿਰਫ 39 ਦੀ ਉਮਰ 'ਚ ਬ੍ਰਿਟੇਨ 'ਚ ਹਾਈ ਕੋਰਟ ਦੇ ਸਭ ਤੋਂ ਨੌਜਵਾਨ ਜੱਜ ਬਣਨ ਵਾਲੇ ਰਵਿੰਦਰ ਸਿੰਘ ਹੁਣ ਉਥੇ ਦੀ ਨਿਆਂਪਾਲਿਕਾ ਦੇ ਚੋਟੀ ਦੇ ਅਹੁਦੇ 'ਤੇ ਕਾਬਜ਼ ਹਨ। ਉਨ੍ਹਾਂ ਨੇ ਪਿਛਲੇ ਸਾਲ ਅਪੀਲ 'ਚ ਜੱਜ ਦੇ ਤੌਰ 'ਤੇ ਸਹੁੰ ਚੁੱਕੀ ਸੀ। 101 ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਹੋਰ ਮੁੱਖ ਸ਼ਖਸੀਅਤਾਂ 'ਚ ਸ਼੍ਰੀਤੀ ਵਡੇਰਾ, ਸਰ ਵੇਂਕਟਰਮਨ ਰਾਮ ਕ੍ਰਿਸ਼ਣਨ, ਲਕਸ਼ਮੀ ਮਿੱਤਲ, ਰਿਸ਼ੀ ਸੁਨਾਕ, ਰਾਮੀ ਰੇਂਜਰ, ਲਾਰਡ ਸਵਰਾਜਪਾਲ, ਕਰਤਾਰ ਸਿੰਘ ਲਾਲਵਾਨੀ, ਅਨੁਸ਼ਕਾ ਸ਼ੰਕਰ ਵਰਗੀਆਂ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement