Dove ਅਤੇ Tresemme ਨਾਲ ਕੈਂਸਰ ਦਾ ਖ਼ਤਰਾ! ਯੂਨੀਲੀਵਰ ਨੇ ਵਾਪਸ ਮੰਗਵਾਏ ਕਈ ਤਰ੍ਹਾਂ ਦੇ ਡ੍ਰਾਈ ਸ਼ੈਂਪੂ ਬ੍ਰਾਂਡ
Published : Oct 26, 2022, 12:29 pm IST
Updated : Oct 26, 2022, 12:30 pm IST
SHARE ARTICLE
Unilever dry shampoos recalled due to benzene
Unilever dry shampoos recalled due to benzene

ਇਕ ਰਿਪੋਰਟ ਮੁਤਾਬਕ ਇਹਨਾਂ ਵਿਚ ਬੈਂਜੀਨ ਦੀ ਮੌਜੂਦਗੀ ਪਾਈ ਗਈ ਹੈ।

 

ਨਵੀਂ ਦਿੱਲੀ: ਮਸ਼ਹੂਰ ਕੰਪਨੀ ਯੂਨੀਲੀਵਰ ਦੇ ਕਈ ਸ਼ੈਂਪੂ ਬ੍ਰਾਂਡਾਂ 'ਚ ਕੈਂਸਰ ਪੈਦਾ ਕਰਨ ਵਾਲਾ ਕੈਮੀਕਲ ਪਾਇਆ ਗਿਆ ਹੈ। ਕੰਪਨੀ ਨੇ ਅਮਰੀਕੀ ਬਾਜ਼ਾਰ ਤੋਂ Dove, Nexxus, Suave, TIGI ਅਤੇ TRESemmé ਐਰੋਸੋਲ ਡਰਾਈ ਸ਼ੈਂਪੂ ਵਾਪਸ ਮੰਗਵਾਏ ਹਨ। ਇਕ ਰਿਪੋਰਟ ਮੁਤਾਬਕ ਇਹਨਾਂ ਵਿਚ ਬੈਂਜੀਨ ਦੀ ਮੌਜੂਦਗੀ ਪਾਈ ਗਈ ਹੈ।

ਇਹ ਰਸਾਇਣ ਕੈਂਸਰ ਦਾ ਕਾਰਨ ਬਣ ਸਕਦਾ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਇਹ ਉਤਪਾਦ ਅਕਤੂਬਰ 2021 ਤੋਂ ਪਹਿਲਾਂ ਤਿਆਰ ਕੀਤੇ ਗਏ ਸਨ ਅਤੇ ਦੇਸ਼ ਭਰ ਦੇ ਰਿਟੇਲਰਾਂ ਨੂੰ ਵੰਡੇ ਗਏ ਸਨ। ਇਹਨਾਂ ਵਿਚ ਡਵ ਡ੍ਰਾਈ ਸ਼ੈਂਪੂ ਵਾਲੀਅਮ ਅਤੇ ਫੁੱਲਨੈੱਸ, ਡਵ ਡਰਾਈ ਸ਼ੈਂਪੂ ਫਰੈਸ਼ ਕੋਕੋਨਟ, ਨੈਕਸਸ ਡ੍ਰਾਈ ਸ਼ੈਂਪੂ ਰਿਫਰੈਸ਼ਿੰਗ ਮਿਸਟ ਅਤੇ ਸੂਏਵ ਪ੍ਰੋਫੈਸ਼ਨਲਜ਼ ਡ੍ਰਾਈ ਸ਼ੈਂਪੂ ਰਿਫ੍ਰੈਸ਼ ਅਤੇ ਰੀਵਾਈਵ ਸ਼ਾਮਲ ਹਨ।

ਬੈਂਜੀਨ ਮਨੁੱਖਾਂ ਵਿਚ ਕੈਂਸਰ ਦਾ ਕਾਰਨ ਬਣ ਸਕਦੀ ਹੈ। FDA ਨੇ ਆਪਣੇ ਰੀਕਾਲ ਨੋਟਿਸ 'ਚ ਕਿਹਾ ਹੈ ਕਿ ਬੈਂਜੀਨ ਕਈ ਤਰੀਕਿਆਂ ਨਾਲ ਮਨੁੱਖੀ ਸਰੀਰ 'ਚ ਦਾਖਲ ਹੋ ਸਕਦੀ ਹੈ। ਇਹ ਗੰਧ ਦੁਆਰਾ, ਮੂੰਹ ਰਾਹੀਂ ਅਤੇ ਚਮੜੀ ਰਾਹੀਂ ਸਰੀਰ ਵਿਚ ਦਾਖਲ ਹੋ ਸਕਦਾ ਹੈ। ਇਸ ਨਾਲ ਲਿਊਕੇਮੀਆ ਅਤੇ ਬਲੱਡ ਕੈਂਸਰ ਹੋ ਸਕਦਾ ਹੈ। FDA ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਉਤਪਾਦਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਅਤੇ ਆਪਣੇ ਪੈਸੇ ਵਾਪਸ ਲੈਣ ਲਈ UnileverRecall.com ਦੀ ਵੈੱਬਸਾਈਟ 'ਤੇ ਜਾਣਾ ਚਾਹੀਦਾ ਹੈ। ਯੂਨੀਲੀਵਰ ਨੇ ਇਸ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।

ਡ੍ਰਾਈ ਸ਼ੈਂਪੂ ਕੀ ਹੈ?

ਤੁਸੀਂ ਆਪਣੇ ਵਾਲਾਂ ਨੂੰ ਗਿੱਲੇ ਕੀਤੇ ਬਿਨਾਂ ਸਾਫ਼ ਕਰਨ ਲਈ ਡ੍ਰਾਈ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਇਹ ਪਾਊਡਰ ਜਾਂ ਸਪਰੇਅ ਦੇ ਰੂਪ ਵਿਚ ਆਉਂਦੇ ਹਨ। ਕਲੀਵਲੈਂਡ ਕਲੀਨਿਕ ਅਨੁਸਾਰ ਇਹ ਸਟਾਰਚ ਜਾਂ ਅਲਕੋਹਲ-ਅਧਾਰਤ ਸ਼ੈਂਪੂ ਵਾਲਾਂ ਵਿਚੋਂ ਜਮ੍ਹਾਂ ਹੋਏ ਤੇਲ ਅਤੇ ਗਰੀਸ ਨੂੰ ਹਟਾ ਦਿੰਦੇ ਹਨ ਅਤੇ ਉਹਨਾਂ ਨੂੰ ਸੰਘਣਾ ਦਿਖਾਉਂਦੇ ਹਨ। ਕੁਝ ਡ੍ਰਾਈ ਸ਼ੈਂਪੂ ਵਿਚ ਐਰੋਸੋਲ ਸਪਰੇਅ ਹੁੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement