
ਕੁੜੀ ਢਿੱਡ ਵਿਚ ਦਰਦ ਤੋਂ ਪਰੇਸ਼ਾਨ ਸੀ
ਤਾਮਿਲਨਾਡੂ- ਇੱਕ 13 ਸਾਲਾ ਲੜਕੀ ਦੇ ਸਰੀਰ ਵਿਚੋਂ ਡਾਕਟਰਾਂ ਨੇ ਲਗਭਗ ਅੱਧਾ ਕਿੱਲੋ ਤੋਂ ਜ਼ਿਆਦਾ ਵਾਲਾਂ ਦਾ ਗੁੱਛਾ ਅਤੇ ਸ਼ੈਪੂ ਦੇ ਪਾਊਚ ਕੱਢ ਕੇ ਉਸ ਦੀ ਜਾਨ ਬਚਾਈ। ਸੱਤਵੀਂ ਜਮਾਤ ਦੀ ਇਹ ਲੜਕੀ ਪਿਛਲੇ ਕੁਝ ਮਹੀਨਿਆਂ ਤੋਂ ਪੇਟ ਦਰਦ ਕਾਰਨ ਚਿੰਤਤ ਸੀ। ਮਾਪੇ ਲੜਕੀ ਨੂੰ ਇਕ ਨਿੱਜੀ ਹਸਪਤਾਲ ਲੈ ਗਏ।
File
ਉਥੇ ਇਹ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਹਾਲਾਂਕਿ ਹੁਣ ਲੜਕੀ ਦੀ ਸਥਿਤੀ ਆਮ ਦੱਸੀ ਜਾ ਰਹੀ ਹੈ। ਮਾਮਲਾ ਕੋਇੰਬਟੂਰ ਦਾ ਹੈ। ਹਸਪਤਾਲ ਦੇ ਚੇਅਰਮੈਨ ਵੀਜੀ ਮੋਹਨਪ੍ਰਸਾਦ ਨੇ ਦੱਸਿਆ ਕਿ ਸਕੈਨਿੰਗ ਦੌਰਾਨ ਇਹ ਪਾਇਆ ਗਿਆ ਕਿ ਬੱਚੀ ਦੇ ਪੇਟ ਵਿੱਚ ਗੈਂਦ ਦੀ ਤਰ੍ਹਾਂ ਦਿਖਾਈ ਦੇਣ ਕੋਈ ਚੀਜ਼ ਸੀ।
File
ਇਸ ਤੋਂ ਬਾਅਦ, ਡਾਕਟਰਾਂ ਨੇ ਐਂਡੋਸਕੋਪੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੀ ਕੋਸ਼ਿਸ਼ ਫੇਲ੍ਹ ਹੋਣ ਤੋਂ ਬਾਅਦ, ਡਾਕਟਰਾਂ ਨੇ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਸਰਜਨ ਗੋਕੁਲ ਕ੍ਰਿਪਾ ਸ਼ੰਕਰ ਅਤੇ ਉਨ੍ਹਾਂ ਦੀ ਟੀਮ ਨੇ ਸਰਜਰੀ ਸ਼ੁਰੂ ਕੀਤੀ।
File
ਇਸ ਬੱਚੀ ਦੇ ਸਰੀਰ ਵਿਚੋਂ ਵਾਲਾਂ ਦਾ ਗੁੱਛਾ ਅਤੇ ਸ਼ੈਪੂ ਦੇ ਖਾਲੀ ਪਾਊਚ ਕੱਢਣ ਵਿਚ ਸਫਲਤਾ ਮਿਲੀ। ਸਰਜਰੀ ਵਿਚ ਤਕਰੀਬਨ ਡੇਢ ਘੰਟਾ ਲੱਗਿਆ। ਮੀਡੀਆ ਰਿਪੋਰਟਾਂ ਅਨੁਸਾਰ ਡਾ. ਗੋਕੁਲ ਨੇ ਕਿਹਾ, ਬੱਚੀ ਆਪਣੇ ਕੀਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਸਦਮੇ ਵਿਚ ਸੀ।
File
ਇਸ ਦੇ ਕਾਰਨ ਉਸਨੇ ਸ਼ੈਂਪੂ ਦੇ ਪਾਊਚ ਅਤੇ ਵਾਲਾਂ ਵਰਗੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਰਕੇ ਉਸ ਨੂੰ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਬੱਚੀ ਦੀ ਸਥਿਤੀ ਤੇਜ਼ੀ ਨਾਲ ਸੁਧਰ ਰਹੀ ਹੈ। ਉਹ ਸਿਹਤਮੰਦ ਹੈ ਅਤੇ ਆਮ ਖੁਰਾਕ ਲੈ ਰਹੀ ਹੈ। '