‘ਹੋਟਲ ਦੇ ਕਮਰੇ ‘ਚੋਂ ਸ਼ੈਂਪੂ ਦੀਆਂ ਬੋਤਲਾਂ ਚੋਰੀ ਕਰਦੀ ਸੀ ਦੀਪਿਕਾ’, ਕਰੀਬੀ ਦੋਸਤ ਨੇ ਕੀਤਾ ਖ਼ੁਲਾਸਾ
Published : Aug 2, 2019, 11:41 am IST
Updated : Aug 3, 2019, 9:55 am IST
SHARE ARTICLE
Deepika Padukone
Deepika Padukone

ਦੋਸਤੀ ਦਿਵਸ ਤੋਂ ਪਹਿਲਾਂ ਦੀਪਿਕਾ ਦੀ ਸਭ ਤੋਂ ਕਰੀਬੀ ਦੋਸਤ ਨੇ ਉਹਨਾਂ ਬਾਰੇ ਕਈ ਅਜਿਹੇ ਰਾਜ਼ ਖੋਲੇ ਹਨ, ਜੋ ਕਿਸੇ ਨੂੰ ਨਹੀਂ ਪਤਾ ਸੀ।

ਨਵੀਂ ਦਿੱਲੀ: ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਬਾਲੀਵੁੱਡ ਦੀ ਏ ਲਿਸਟ ਵਿਚ ਗਿਣਿਆ ਜਾਂਦਾ ਹੈ। ਦੋਸਤੀ ਦਿਵਸ ਤੋਂ ਪਹਿਲਾਂ ਦੀਪਿਕਾ ਦੀ ਸਭ ਤੋਂ ਕਰੀਬੀ ਦੋਸਤ ਨੇ ਉਹਨਾਂ ਬਾਰੇ ਕਈ ਅਜਿਹੇ ਰਾਜ਼ ਖੋਲੇ ਹਨ, ਜੋ ਕਿਸੇ ਨੂੰ ਨਹੀਂ ਪਤਾ ਸੀ। ਦੀਪਿਕਾ ਦੀ ਇਸ ਦੋਸਤ ਦਾ ਨਾਂਅ ਸਨੇਹਾ ਰਾਮਚੰਦਰ ਹੈ। ਸਨੇਹਾ ਨੇ ਦੀਪਿਕਾ ਦੀ ਵੈੱਬਸਾਈਟ ‘ਤੇ ਇਕ ਨੋਟ ਲਿਖਿਆ ਹੈ। ਸਨੇਹਾ ਤੋਂ ਪਹਿਲਾਂ ਰਣਬੀਰ ਸਿੰਘ, ਮੇਘਨਾ ਗੁਲਜ਼ਾਰ ਅਤੇ ਇਮਤਿਆਜ਼ ਅਲੀ ਵੀ ਦੀਪਿਕਾ ਨੂੰ ਲੈ ਕੇ ਕਈ ਗੱਲਾਂ ਲਿਖ ਚੁੱਕੇ ਹਨ।

Deepika PadukoneDeepika Padukone

ਸਨੇਹਾ ਨੇ ਦੱਸਿਆ ਕਿ ਦੀਪਿਕਾ ਅਤੇ ਉਹਨਾਂ ਦੀ ਦੋਸਤੀ ਕਾਫ਼ੀ ਪੁਰਾਣੀ ਅਤੇ ਗਹਿਰੀ ਹੈ। ਸਨੇਹਾ ਨੇ ਲਿਖਿਆ ਹੈ ਦੀਪਿਕਾ ਉਹਨਾਂ ਲੋਕਾਂ ਵਿਚੋਂ ਇਕ ਹੈ, ਜਿਨ੍ਹਾਂ ਨਾਲ ਉਹ ਘੰਟਿਆਂ ਤੱਕ ਗੱਲਾਂ ਕਰ ਸਕਦੀ ਹੈ। ਉਹਨਾਂ ਕਿਹਾ ਕਿ ਦੀਪਿਕਾ ਉਹਨਾਂ ਦੀ ਕਾਫ਼ੀ ਫਿਕਰ ਕਰਦੀ ਹੈ। ਇਸ ਦੇ ਨਾਲ ਹੀ ਸਨੇਹਾ ਨੇ ਕਿਹਾ ਕਿ ਦੀਪਿਕਾ ਉਹਨਾਂ ਲਈ ਹੋਟਲ ਦੇ ਕਮਰਿਆਂ ਵਿਚੋਂ ਸ਼ੈਂਪੂ ਦੀਆਂ ਬੋਤਲਾਂ ਚੋਰੀ ਕਰਦੀ ਸੀ।

k

ਅਜਿਹਾ ਉਹ ਅਜਿਹਾ ਇਸ ਲਈ ਕਰਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਸ਼ੈਂਪੂ ਸਨੇਹਾ ਨੂੰ ਬਹੁਤ ਪਸੰਦ ਹਨ। ਇਸ ਤੋਂ ਪਹਿਲਾਂ ਦੀਪਿਕਾ ਦੀ ਵੈੱਬਸਾਈਟ ‘ਤੇ ਇਮਤਿਆਜ਼ ਅਲ਼ੀ ਨੇ ਲਿਖਿਆ ਕਿ  ਉਹ ਦੀਪਿਕਾ ਨੂੰ ਫਿਲਮ ‘ਰਾਕਸਟਾਰ’ ਲਈ ਕਾਸਟ ਕਰਨਾ ਚਾਹੁੰਦੇ ਸਨ ਪਰ ਫਿਲਮ ਕਾਫ਼ੀ ਸਾਲ ਤੱਕ ਬਣ ਨਹੀਂ ਸਕੀ। ਦੱਸ ਦਈਏ ਕਿ ਦੀਪਿਕਾ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਦੀ ਡਾਇਰੈਟਰ ਮੇਘਨਾ ਗੁਲਜ਼ਾਰ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement