ਔਰਤਾਂ ਨਾਲ ਹੋ ਰਹੀ ਹਿੰਸਾ ਵਿਰੁਧ ਲੱਖਾਂ ਲੋਕ ਆਏ ਅੱਗੇ, ਕੱਢੀ ਰੈਲੀ
Published : Nov 26, 2019, 5:03 pm IST
Updated : Nov 26, 2019, 5:03 pm IST
SHARE ARTICLE
France pledges millions to stop domestic violence as rally
France pledges millions to stop domestic violence as rally

ਸੰਯੁਕਤ ਰਾਸ਼ਟਰ ਦੇ ਮੁਤਾਬਕ ਸਾਲ 2017 ਵਿਚ ਦੁਨਿਆਭਰ ਵਿਚ ਤਕਰੀਬਨ 87000 ਔਰਤਾਂ ਤੇ ਲੜਕੀਆਂ ਦੀ ਹੱਤਿਆ ਹੋਈ।

ਪੈਰਿਸ: ਔਰਤਾਂ ਵਿਰੁਧ ਹਿੰਸਾ ਨੂੰ ਖਤਮ ਕਰਨ ਦੇ ਅੰਤਰਰਾਸ਼ਟਰੀ ਦਿਵਸ ਮੌਕੇ ਦੁਨਿਆਭਰ ਵਿਚ ਲੱਖਾਂ ਲੋਕਾਂ ਨੇ ਰੈਲੀ ਕੱਢੀ। ਇਸ ਮੌਕੇ ਫਰਾਂਸ ਨੇ ਘਰੇਲੂ ਹਿੰਸਾ ਨਾਲ ਨਿੱਬੜਨ ਲਈ ਨਵੇਂ ਕਦਮਾਂ ਦਾ ਐਲਾਨ ਕੀਤਾ। ਗਵਾਟੇਮਾਲਾ, ਰੂਸ, ਸੂਡਾਨ ਤੇ ਤੁਰਕੀ ਜਿਹੇ ਦੇਸ਼ਾਂ ਵਿਚ ਵੀ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਇਕੱਠੇ ਹੋਏ।

PhotoPhotoਤੁਰਕੀ ਦੇ ਇਸਤਾਂਬੁਲ ਵਿਚ ਦੰਗਾ ਨਿਰੋਧੀ ਪੁਲਸ ਨੇ ਕਰੀਬ ਦੋ ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਰਸਤਾ ਰੋਕਿਆ ਤੇ ਇਸ ਤੋਂ ਬਾਅਦ ਉਨ੍ਹਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ।

PhotoPhotoਫਰਾਂਸ ਦੀ ਸਰਕਾਰ ਨੇ ਐਲਾਨ ਕੀਤਾ ਕਿ ਇਹ ਡਾਕਟਰਾਂ ਲਈ ਹਿੰਸਾ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਔਰਤਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਨੂੰ ਸੌਖਾਲਾ ਬਣਾਏਗੀ ਤੇ ਦਿਮਾਗੀ ਚਾਲਬਾਜ਼ੀ ਨੂੰ ਕਨੂੰਨ ਵਿਚ ਸ਼ਾਮਿਲ ਕਰੇਗੀ। ਸੰਯੁਕਤ ਰਾਸ਼ਟਰ ਦੇ ਮੁਤਾਬਕ ਸਾਲ 2017 ਵਿਚ ਦੁਨਿਆ ਭਰ ਵਿਚ ਤਕਰੀਬਨ 87000 ਔਰਤਾਂ ਤੇ ਲੜਕੀਆਂ ਦੀ ਹੱਤਿਆ ਹੋਈ।

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਕਿ ਦੁਨਿਆਭਰ ਵਿਚ ਇਸ ਦਿਸ਼ਾ ਵਿਚ ਹੋਰ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਅਫਗਾਨਿਸਤਾਨ ਇਕ ਅਜਿਹਾ ਦੇਸ਼ ਹੈ ਜਿਥੇ ਯੋਨ ਹਿੰਸਾ ਤੇ ਬਲਾਤਕਾਰ ਨਾਲ ਨਜਿੱਠਣ ਦੀ ਦਿਸ਼ਾ ਵਿਚ ਬਹੁਤ ਘੱਟ ਕੰਮ ਹੋਇਆ ਹੈ। ਇਸ ਦਿਨ ਏਫਿਲ ਟਾਵਰ ਦੀਆਂ ਬੱਤੀਆਂ ਇਕ ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement