ਕੈਨੇਡਾ ਦੇ ਬ੍ਰੈਂਪਟਨ 'ਚ ਰਚਿਆ ਗਿਆ ਇਤਿਹਾਸ, ਡਿਕਸੀ ਰੋਡ ਦਾ ਨਾਂ ਹੁਣ ਗੁਰੂ ਨਾਨਕ ਸਟਰੀਟ ਹੋਇਆ
Published : Nov 26, 2019, 11:29 am IST
Updated : Nov 26, 2019, 11:29 am IST
SHARE ARTICLE
guru nanak street
guru nanak street

ਕੈਨੇਡਾ ਦੇ ਸ਼ਹਿਰ ਚ ਬ੍ਰੈਂਪਟਨ 'ਚ ਇਕ ਰੋਡ ਦਾ ਨਾਂ ਬਦਲ ਕੇ 'ਗੁਰੂ ਨਾਨਕ ਸਟਰੀਟ' ਰੱਖਿਆ ਗਿਆ ਹੈ। ਬੀਤੇ ਦਿਨ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ।

ਟੋਰਾਂਟੋ  :  ਕੈਨੇਡਾ ਦੇ ਸ਼ਹਿਰ ਚ ਬ੍ਰੈਂਪਟਨ 'ਚ ਇਕ ਰੋਡ ਦਾ ਨਾਂ ਬਦਲ ਕੇ 'ਗੁਰੂ ਨਾਨਕ ਸਟਰੀਟ' ਰੱਖਿਆ ਗਿਆ ਹੈ। ਬੀਤੇ ਦਿਨ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੱਖ ਭਾਈਚਾਰੇ ਦੀਆਂ ਉੱਚ ਸ਼ਖਸੀਅਤਾਂ ਸਣੇ ਬਰੈਂਪਟਨ ਦੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਪੁੱਜੇ।ਉਨ੍ਹਾਂ ਬਰੈਂਪਟਨ ਦੇ ਪੀਟਰ-ਰੌਬਰਟਸਨ ਤੇ ਡਿਕਸੀ ਰੋਡ ਨੇੜੇ ਗੁਰਦੁਆਰਾ 'ਗੁਰੂ ਨਾਨਕ ਮਿਸ਼ਨ ਸੈਂਟਰ' ਕੋਲੋਂ ਲੰਘਦਾ ਪੀਟਰ-ਰੌਬਰਟਸਨ ਰੋਡ ਦਾ ਗ੍ਰੇਟ ਲੇਕ ਰੋਡ ਤੱਕ ਦਾ ਇਕ ਟੋਟਾ 'ਗੁਰੂ ਨਾਨਕ ਸਟਰੀਟ' ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ।

guru nanak street guru nanak street

ਬਰੈਂਪਟਨ ਕੌਂਸਲ ਦੀ ਮਨਜ਼ੂਰੀ ਮਿਲਣ ਮਗਰੋਂ ਇਸ ਸੜਕ ਦਾ ਨਾਂ ਬਦਲ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਸੜਕ ਦਾ ਨਾਂ ਬਦਲਣਾ ਬਹੁਤ ਖਾਸ ਗੱਲ ਹੈ। ਰੀਜ਼ਨ ਆਫ਼ ਪੀਲਜ਼ ਸਟਰੀਟ ਨੋਮਿੰਗ ਕਮੇਟੀ ਵਲੋਂ ਬਕਾਇਦਾ ਮਨਜ਼ੂਰੀ ਮਿਲਣ 'ਤੇ ਇਕ ਪ੍ਰਕਿਰਿਆ ਤਹਿਤ ਇਸ ਸੜਕ ਦਾ ਨਾਂ ਬਦਲਿਆ ਗਿਆ।

guru nanak street guru nanak street

ਸਿੱਖ ਧਰਮ ਵਿਚ 5 ਅਤੇ 13 ਦੀ ਮਹੱਤਤਾ ਅਨੁਸਾਰ ਗੁਰਦੁਆਰਾ ਸਾਹਿਬ ਦਾ ਐਡਰੈੱਸ ਵੀ 585 ਪੀਟਰ-ਰੌਬਰਟਸਨ ਤੋਂ ਬਦਲ ਕੇ '13 ਗੁਰੂ ਨਾਨਕ ਸਟਰੀਟ' ਰੱਖਿਆ ਗਿਆ ਹੈ।ਇਸ ਸਮਾਗਮ ਦੌਰਾਨ ਪੀਲ ਪੁਲਸ ਤੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਰੂਬੀ ਸਹੋਤਾ, ਐੱਮ. ਪੀ. ਪੀ. ਗੁਰਰਤਨ ਸਿੰਘ, ਗੁਰਦੁਆਰਾ ਸਿੱਖ ਸੰਗਤ ਦੇ ਕਮੇਟੀ ਮੈਂਬਰ ਬਲਕਰਨਜੀਤ ਸਿੰਘ ਗਿੱਲ ਵੀ ਸ਼ਾਮਲ ਹੋਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement