ਮੈਕਸੀਕੋ ਦੇ ਪੁਏਬਲਾ ਸੂਬੇ ਦੀ ਗਵਰਨਰ ਮਾਰਥਾ ਐਰਿਕਾ ਐਲੋਂਸੋ ਦੀ ਇੱਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਜਹਾਜ਼ ਹਾਦਸੇ ਵਿਚ ਉਨ੍ਹਾਂ ਦੇ ਪਤੀ...
ਮੈਕਸੀਕੋ (ਭਾਸ਼ਾ) : ਮੈਕਸੀਕੋ ਦੇ ਪੁਏਬਲਾ ਸੂਬੇ ਦੀ ਗਵਰਨਰ ਮਾਰਥਾ ਐਰਿਕਾ ਐਲੋਂਸੋ ਦੀ ਇੱਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਜਹਾਜ਼ ਹਾਦਸੇ ਵਿਚ ਉਨ੍ਹਾਂ ਦੇ ਪਤੀ ਸੈਨੇਟਰ ਰਾਫੇਲ ਮੋਰੇਨੋ ਵਾਲੇ ਦੀ ਵੀ ਮੌਤ ਹੋ ਗਈ। ਮਾਰਥਾ ਨੇ ਕੁਝ ਦਿਨ ਪਹਿਲਾਂ ਹੀ ਗਵਰਨਰ ਦੇ ਤੌਰ 'ਤੇ ਕਾਰਜਭਾਰ ਸੰਭਾਲਿਆ ਸੀ। ਮੈਕਸੀਕੋ ਤੋਂ ਮਿਲੀ ਰਿਪੋਰਟਾਂ ਮੁਤਾਬਕ ਮਾਰਥਾ ਅਤੇ ਉਨ੍ਹਾਂ ਦੇ ਪਤੀ ਜਿਸ ਜਹਾਜ਼ ਵਿਚ ਸਵਾਰ ਸਨ ਉਸ ਨੇ ਪੁਏਬਲਾ ਸ਼ਹਿਰ ਤੋਂ ਉਡਾਣ ਭਰੀ ਅਤੇ ਥੋੜ੍ਹੀ ਦੇਰ ਵਿਚ ਹਾਦਸਾਗ੍ਰਸਤ ਹੋ ਗਿਆ। 45 ਸਾਲ ਦੀ ਮਾਰਥਾ ਪੁਏਬਲਾ ਦੀ ਪਹਿਲੀ ਮਹਿਲਾ ਗਵਰਨਰ ਸੀ, ਉਹ ਮੱਧਵਰਗੀ ਪੈਨ ਪਾਰਟੀ ਦੀ ਮੈਂਬਰ ਸੀ।
ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਲੋਪੇਜ਼ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇੱਕ ਟਵੀਟ ਵਿਚ ਓਬਰਾਡੋਰ ਨੇ ਦੋਵੇਂ ਰਾਜ ਨੇਤਾਵਾਂ ਦੇ ਪਰਿਵਾਰਾਂ ਦੇ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾਵੇਗੀ। ਮਾਰਥਾ ਨੇ 14 ਦਸੰਬਰ ਨੂੰ ਹੀ ਕਾਰਜਭਾਰ ਸੰਭਾਲਿਆ ਸੀ। ਅਜੇ ਇਹ ਸਪਸ਼ਟ ਨਹੀਂ ਹੈ ਕਿ ਮੈਕਸੀਕੋ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਪੁਏਬਲਾ ਦੇ ਨਜ਼ਦੀਕ ਹੋਏ ਇਸ ਹਾਦਸੇ ਵਿਚ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋਈ ਹੈ ਜਾਂ ਨਹੀਂ। ਮੈਕਸੀਕੋ ਵਿਚ ਹਾਲ ਦੇ ਸਾਲਾਂ ਵਿਚ ਕਈ ਵੱਡੇ ਹਵਾਈ ਹਾਦਸਿਆਂ ਵਿਚ ਮਾਰੇ ਗਏ।
ਸਾਲ 2011 ਵਿਚ ਹੋਏ ਇੱਕ ਹੈਲੀਕਾਪਟਰ ਹਾਦਸੇ ਵਿਚ ਮੰਤਰੀ ਫਰਾਂਸਿਸਕੋ ਮਾਰੇ ਗਏ ਸਨ। ਇਸੇ ਸਾਲ ਇੱਕ ਮੰਤਰੀ ਦੇ ਹੈਲੀਕਾਪਟਰ ਦੇ ਭੀੜ 'ਤੇ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਹਾਦਸੇ ਵਿਚ ਮੰਤਰੀ ਬਚ ਗਏ ਸਨ।