ਭਾਰਤ ਵਲੋਂ ਅਮਰੀਕੀ ਐਂਟੀ ਸਬਮਰੀਨ ਹੈਲੀਕਾਪਟਰ ਖ਼ਰੀਦਣ ਦੀ ਕੋਸ਼ਿਸ਼, 14 ਕਰੋੜ ‘ਚ ਹੋਵੇਗੀ ਡੀਲ
Published : Nov 17, 2018, 5:56 pm IST
Updated : Apr 10, 2020, 12:32 pm IST
SHARE ARTICLE
India seeks to buy US anti submarine helicopter
India seeks to buy US anti submarine helicopter

ਭਾਰਤ ਅਪਣੀ ਨੌਸੈਨਾ ਨੂੰ ਮਜਬੂਤ ਕਰਨ ਲਈ ਅਮਰੀਕਾ ਦੀ ਐਂਟੀ ਸਬਮਰੀਨ ਹੈਲੀਕਾਪਟਰ ‘ਐਮਐਚ-60 ਰੋਮੀਓ’ ਖਰੀਦਣਾ...

ਵਾਸ਼ਿੰਗਟਨ (ਭਾਸ਼ਾ) : ਭਾਰਤ ਅਪਣੀ ਨੌਸੈਨਾ ਨੂੰ ਮਜਬੂਤ ਕਰਨ ਲਈ ਅਮਰੀਕਾ ਦੀ ਐਂਟੀ ਸਬਮਰੀਨ ਹੈਲੀਕਾਪਟਰ ‘ਐਮਐਚ-60 ਰੋਮੀਓ’ ਖਰੀਦਣਾ ਚਾਹੁੰਦਾ ਹੈ। ਸੂਤਰਾਂ ਦੇ ਮੁਤਾਬਕ, ਇਸ ਦੇ ਲਈ ਭਾਰਤ ਸਰਕਾਰ ਨੇ ਅਮਰੀਕਾ ਨੂੰ ਪੱਤਰ ਲਿਖਿਆ ਹੈ ਅਤੇ 24 ਹੈਲੀਕਾਪਟਰ ਤੁਰਤ ਦੇਣ ਦੀ ਮੰਗ ਕੀਤੀ ਹੈ। ਇਹ ਡੀਲ 2 ਬਿਲੀਅਨ ਡਾਲਰ (14,357 ਕਰੋੜ ਰੁਪਏ) ਵਿਚ ਹੋਵੇਗੀ।

ਸੁਰੱਖਿਆ ਉਦਯੋਗ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਲਗਭੱਗ 10 ਸਾਲ ਤੋਂ ਇਸ ਹੈਲੀਕਾਪਟਰ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਮੀਦ ਹੈ ਕਿ ਇਹ ਡੀਲ ਅਗਲੇ ਕੁਝ ਮਹੀਨਿਆਂ ਵਿਚ ਫਾਇਨਲ ਹੋ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸਿੰਗਾਪੁਰ ਵਿਚ ਏਸ਼ੀਆਨ ਸਮਿਟ ਤੋਂ ਅਲੱਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਉਪ ਰਾਸ਼ਟਰਪਤੀ ਮਾਇਕ ਪੇਂਸ ਵਿਚ ਇਸ ਮੁੱਦੇ ‘ਤੇ ਵੀ ਗੱਲਬਾਤ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਬੰਧ ਮਜ਼ਬੂਤ ਹੋਏ ਹਨ। ਇਨ੍ਹਾਂ ਦੇ ਤਹਿਤ ਟਰੰਪ ਪ੍ਰਸ਼ਾਸਨ ਨੇ ਭਾਰਤੀ ਫੌਜ ਦੀ ਜ਼ਰੂਰਤ ਦੇ ਮੁਤਾਬਕ ਹਾਈਟੈਕ ਅਮਰੀਕੀ ਫੌਜੀ ਸਮੱਗਰੀ ਉਪਲੱਬਧ ਕਰਵਾਉਣ ਦਾ ਰਸਤਾ ਖੋਲ੍ਹ ਦਿਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿੰਗਾਪੁਰ ਦੀ ਤਰ੍ਹਾ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਚ 30 ਨਵੰਬਰ ਅਤੇ ਇਕ ਦਸੰਬਰ ਨੂੰ ਦੋ ਪੱਖੀ ਗੱਲਬਾਤ ਹੋ ਸਕਦੀ ਹੈ।

ਹਾਲਾਂਕਿ, ਦੋਵਾਂ ਪੱਖਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਦੇ ਮੁਤਾਬਕ, ਐਮਐਚ-60 ਰੋਮੀਓ ਹੈਲੀਕਾਪਟਰ ਦੀ ਡੀਲ ਲਈ ਭਾਰਤ ਨੂੰ ਆਫਸੈਟ ਪਾਰਟਨਰ ਦੀ ਜ਼ਰੂਰਤ ਹੈ। ਸਰਕਾਰ ਦੀ ਯੋਜਨਾ ਹੈ ਕਿ ਅਮਰੀਕਾ ਨਾਲ ਡੀਲ ਫਾਈਨਲ ਹੋਣ ਤੋਂ ਬਾਅਦ ਅਜਿਹੇ 123 ਹੈਲੀਕਾਪਟਰ ਦੀ ਉਸਾਰੀ ਦੇਸ਼ ਵਿਚ ਹੀ ਕਰਵਾਈ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement