
ਜਲਵਾਯੂ ਪਰਿਵਰਤਨ ਵੱਲ ਲੋਕਾਂ ਦਾ ਧਿਆਨ ਖਿੱਚਣ ਖਾਤਰ ਚੁਣਿਆ ਰਸਤਾ
ਲੰਡਨ : ਦੁਨੀਆਂ 'ਚ ਜ਼ਿਆਦਾਤਰ ਲੋਕ ਸੌਖੇ ਰਸਤਿਆਂ ਦੀ ਤਲਾਸ਼ 'ਚ ਰਹਿੰਦੇ ਹਨ ਤਾਂ ਜੋ ਉਨ੍ਹਾਂ ਦਾ ਸਫ਼ਲ ਅਰਾਮਦਾਇਕ ਹੋ ਸਕੇ। ਪਰ ਕਈ ਸਖ਼ਸ਼ ਅਜਿਹੇ ਵੀ ਹੁੰਦੇ ਹਨ ਜੋ ਜਾਣਬੁੱਝ ਕੇ ਅਜਿਹੇ ਰਸਤਿਆਂ ਨੂੰ ਚੁਣਦੇ ਹਨ, ਜਿਨ੍ਹਾਂ 'ਤੇ ਚੱਲਣਾ ਨਾਮੁਮਕਿਨ ਸਮਝਿਆ ਜਾਂਦਾ ਹੈ।
Photo
ਜਲਵਾਯੂ ਤਬਦੀਲੀ ਵੱਲ ਲੋਕਾਂ ਦਾ ਧਿਆਨ ਖਿੱਚਣ ਦੇ ਵਿਲੱਖਣ ਮਕਸਦ ਖਾਤਰ ਬ੍ਰਿਟੇਨ ਦੇ ਲੇਵਿਸ ਪੁਗ ਨੇ ਅੰਟਾਰਟਿਕਾ ਦੀ ਆਈਸ਼ ਸ਼ੀਟ ਥੱਲੇ ਤੈਰਾਕੀ ਕਰਨ ਦਾ ਰਸਤਾ ਚੁਣਿਆ ਹੈ। ਇਸ ਤਰ੍ਹਾਂ ਅੰਟਾਰਟਿਕਾ ਦੀ ਆਈਸ਼ ਸ਼ੀਟ ਹੇਠ ਤੈਰਾਕੀ ਕਰਨ ਵਾਲੇ ਲੇਵਿਸ ਪੁਗ ਦੁਨੀਆ ਦੇ ਪਹਿਲੇ ਐਥਲੀਟ ਬਣ ਗਏ ਹਨ।
Photo
ਤੈਰਾਕੀ ਦੌਰਾਨ 50 ਸਾਲਾ ਦੇ ਲੇਵਿਸ ਨੇ ਸਵੀਵਿੰਗ ਅੰਡਰਗਾਰਮੈਂਟ ਤੋਂ ਇਲਾਵਾ ਇਕ ਕੈਪ ਅਤੇ ਚਸ਼ਮਾ ਪਹਿਨਿਆ ਹੋਇਆ ਸੀ। ਸੇਫ ਗਾਰਡ ਦੀ ਹਾਜ਼ਰੀ ਵਿਚ ਲੇਵਿਸ ਤਕਰੀਬਨ 10 ਮਿੰਟ ਤਕ ਸੁਪਰ ਗਲੇਸ਼ੀਅਲ ਝੀਲ ਦੇ ਪਾਣੀ ਵਿਚ 2.2 ਵਰਗ ਮੀਟਰ ਦੇ ਘੇਰੇ ਅੰਦਰ ਤੈਰਦੇ ਰਹੇ। ਇਸ ਵਿਚ ਰਾਸ ਸਾਗਰ ਵੀ ਸ਼ਾਮਲ ਹੈ ਜਿਸ ਨੂੰ 2015 ਵਿਚ ਤੈਰਾਕੀ ਦੇ ਬਾਅਦ ਇਕ ਮਰੀਨ ਪ੍ਰੋਟੈਕਟਿਡ ਇਲਾਕੇ ਵਜੋਂ ਪਛਾਣ ਮਿਲੀ ਸੀ।
Photo
ਇਸ ਤੈਰਾਕੀ ਸਮੇਂ ਆਈਸ ਸ਼ੀਟ ਹੇਠਲਾ ਤਾਪਮਾਨ ਫਰੀਜ਼ਿੰਗ ਪੁਆਇੰਟ ਦੇ ਕਰੀਬ ਸੀ। ਲੇਵਿਸ ਮੁਤਾਬਕ ਉਨ੍ਹਾਂ ਨੇ ਇਹ ਰਸਤਾ ਕਿਸੇ ਉਪਲਬਧੀ ਖਾਤਰ ਨਹੀਂ ਬਲਕਿ ਲੋਕਾਂ ਦਾ ਧਿਆਨ ਜਲਵਾਯੂ ਪਰਿਵਰਤਨ ਵੱਲ ਦਿਵਾਉਣ ਖ਼ਾਤਰ ਚੁਣਿਆ ਹੈ।
Photo
ਮੀਡੀਆ ਰਿਪੋਰਟਾਂ ਅਨੁਸਾਰ ਡੇਵਿਸ ਦਾ ਅੰਟਾਰਟਿਕਾ ਦੀਆਂ ਚਾਦਰਾਂ ਹੇਠ ਤੈਰਨ ਦਾ ਇਹ ਅਜੇ ਸ਼ੁਰੂਆਤੀ ਸਫ਼ਰ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਸੁਪਰਾ-ਗਲੇਸ਼ੀਅਲ ਝੀਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣਨਾ ਹੈ। ਡਰਹਮ ਯੂਨੀਵਰਸਿਟੀ ਦੀ ਖੋਜ ਮੁਤਾਬਕ ਪੂਰਬੀ ਅੰਟਾਰਟਿਕਾ ਵਿਚ 65,000 ਸੁਪਰਾ-ਗਲੇਸ਼ਅਲ ਝੀਲਾਂ ਹਨ। ਇਨ੍ਹਾਂ ਦਾ ਨਿਰਮਾਣ ਬਰਫ਼ ਦੀ ਸਤਹਿ ਪਿਘਲਣ ਕਾਰਨ ਹੋਇਆ ਹੈ।