
ਦਖਣੀ ਕੋਰੀਆ ਵਿਚ ਚਲ ਰਹੀ ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਅੱਠ ਤੈਰਾਕ...
ਸਿਓਲ: ਦਖਣੀ ਕੋਰੀਆ ਵਿਚ ਚਲ ਰਹੀ ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਅੱਠ ਤੈਰਾਕ ਨਾਈਟ ਕਲੱਬ ਦੀ ਬਾਲਕਨੀ ਡਿੱਗਣ ਨਾਲ ਜ਼ਖ਼ਮੀ ਹੋ ਗਏ ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਗਵਾਂਗਜੂ ਸ਼ਹਿਰ 'ਚ ਖਿਡਾਰੀਆਂ ਦੀ ਰਿਹਾਈਸ਼ ਕੋਲ ਨਾਈਟ ਕਲੱਬ ਦੇ ਅੰਦਰ ਬਾਲਕਨੀ ਦਾ ਛੱਜਾ ਅਚਾਨਕ ਡਿੱਗ ਗਿਆ। ਸਥਾਨਕ ਪੁਲਿਸ ਨੇ ਦਸਿਆ ਕਿ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 16 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ 8 ਕੌਮਾਂਤਰੀ ਤੈਰਾਕ ਸ਼ਾਮਲ ਹਨ ਜਿਨ੍ਹਾਂ ਵਿਚ 3 ਅਮਰੀਕਾ, 2 ਨਿਊਜ਼ੀਲੈਂਡ, 1 ਇਟਲੀ, 1 ਬ੍ਰਾਜ਼ੀਲ ਅਤੇ 1 ਨੀਦਰਲੈਂਡ ਦਾ ਹੈ। (ਪੀਟੀਆਈ)