ਭਾਰਤ ਤੇ ਆਸਟ੍ਰੇਲੀਆ ਦੇ ਝੰਡੇ ਨਾਲ ਰੋਸ਼ਨ ਹੋਇਆ ਬੁਰਜ ਖ਼ਲੀਫ਼ਾ
Published : Jan 27, 2020, 9:55 pm IST
Updated : Jan 27, 2020, 9:55 pm IST
SHARE ARTICLE
file photo
file photo

ਗਣਤੰਤਰ ਦਿਵਸ ਮੌਕੇ ਤਿਰੰਗੇ ਦੇ ਰੰਗਾਂ ਨਾਲ ਕੀਤਾ ਰੋਸ਼ਨ

ਦੁਬਈ : ਦੁਨੀਆ ਦੀ ਸਭ ਤੋਂ ਉਚੀ ਇਮਾਰਤ ਬੁਰਜ ਖ਼ਲੀਫ਼ਾ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਐਤਵਾਰ ਰਾਤ 8:10 ਮਿੰਟ 'ਤੇ ਬੁਰਜ ਖਲੀਫ਼ਾ ਦੇ ਟਾਵਰ ਨੂੰ 2 ਮਿੰਟ ਲਈ ਭਾਰਤੀ ਝੰਡੇ ਤਿਰੰਗੇ ਦੇ ਰੰਗਾਂ ਵਾਲੀ ਰੋਸ਼ਨੀ ਨਾਲ ਰੋਸ਼ਨ ਕੀਤਾ ਗਿਆ।

PhotoPhoto

ਗਲਫ਼ ਨਿਊਜ਼ ਨੇ ਖਬਰ ਦਿਤੀ ਕਿ ਦੁਬਈ ਵਿਚ ਭਾਰਤੀ ਵਣਜ ਦੂਤਾਵਾਸ ਦੇ ਮੁਤਾਬਕ ਹਜ਼ਾਰਾਂ ਪ੍ਰਵਾਸੀ ਭਾਰਤੀ ਦੁਨੀਆ ਦੀ ਇਸ ਸਭ ਤੋਂ ਵੱਡੀ ਇਮਾਰਤ 'ਤੇ ਇਹ ਨਜ਼ਾਰਾ ਦੇਖਣ ਲਈ ਪਹੁੰਚੇ।

PhotoPhoto

ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮਿਸ਼ਨ ਵਲੋਂ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿਚ ਸੈਂਕੜੇ ਪ੍ਰਵਾਸੀ ਭਾਰਤੀਆਂ ਨੇ ਹਿੱਸਾ ਲਿਆ। ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਦੇ ਕੰਪਲੈਕਸ 'ਤੇ ਤਿਰੰਗਾ ਫਹਿਰਾਇਆ।

PhotoPhoto

ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਵਣਜ ਦੂਤਾਵਾਸ ਵਿਚ ਝੰਡਾ ਫਹਿਰਾਇਆ। ਬੁਰਜ ਖਲੀਫ਼ਾ 'ਤੇ ਆਸਟ੍ਰੇਲੀਆ ਦੇ ਝੰਡੇ ਦੇ ਰੰਗਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਕਿਉਂਕਿ ਉਸ ਦੇਸ਼ ਦਾ ਵੀ ਰਾਸ਼ਟਰੀ ਦਿਵਸ 26 ਜਨਵਰੀ ਨੂੰ ਹੀ ਹੁੰਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement