ਮੁਸਲਮਾਨਾਂ ਨੂੰ ਸ਼ਾਮਿਲ ਕਰਨ ਲਈ CAA 'ਚ ਸੋਧ ਕੀਤੀ ਜਾਵੇ: ਅਕਾਲੀ ਦਲ
Published : Jan 18, 2020, 8:40 am IST
Updated : Jan 18, 2020, 9:15 am IST
SHARE ARTICLE
Photo
Photo

ਸਦਨ ਵਿਚ ਐਮਰਜੈਂਸੀ ਵਰਗੀ ਸੈਂਸਰਸ਼ਿਪ ਲਾਈ ਹੋਈ ਸੀ: ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਤੌਰ ਤੇ ਮੰਗ ਕੀਤੀ ਕਿ ਨਾਗਰਿਕਤਾ ਸੋਧ ਐਕਟ 2019 (ਸੀਏਏ) ਨੂੰ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਉੱਤੇ ਵੀ ਲਾਗੂ ਕੀਤਾ ਜਾਵੇ ਤਾਂ ਕਿ ਉਹ ਵੀ ਸੀਏਏ ਤਹਿਤ ਉਹ ਸਾਰੇ ਲਾਭ ਲੈ ਸਕਣ, ਜਿਹੜੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਈਸਾਈਆਂ ਅਤੇ ਪਾਰਸੀਆਂ ਨੂੰ ਦਿੱਤੇ ਗਏ ਹਨ।

Shiromani Akali DalShiromani Akali Dal

ਇਸ ਬਾਰੇ ਟਿੱਪਣੀ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਕਾਂਗਰਸ ਅਫਗਾਨਿਸਤਾਨ ਤੋਂ ਆਏ ਉਹਨਾਂ ਹਜ਼ਾਰਾਂ ਸਿੱਖਾਂ ਨੂੰ ਮਿਲੀ ਰਾਹਤ ਦਾ ਵਿਰੋਧ ਨਾ ਕਰੇ, ਸਗੋਂ ਇਹ ਰਾਹਤ ਮੁਸਲਮਾਨਾਂ ਨੂੰ ਵੀ ਦਿਵਾਉਣ ਉਤੇ ਧਿਆਨ ਕੇਂਦਰਿਤ ਕਰੇ।

Sharanjit Singh DhillonSharanjit Singh Dhillon

ਸਦਨ ਅੰਦਰ ਸੀਏਏ ਉੱਤੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਲਏ ਸਟੈਂਡ ਵਿਚਲੇ ਫਰਕ ਬਾਰੇ ਮੀਡੀਆ ਨੂੰ ਦੱਸਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਨ ਲਓ ਕਿ ਖੂਨ ਦੀਆਂ ਤਿੰਨ ਬੋਤਲਾਂ ਹਨ ਅਤੇ ਕਲੀਨਿਕ ਵਿਚ ਭਰਤੀ ਚਾਰ ਗੰਭੀਰ ਮਰੀਜ਼ਾਂ ਨੂੰ ਇੱਕ ਇੱਕ ਬੋਤਲ ਦੀ ਲੋੜ ਹੈ।

Amritsar Bikran Singh MajithiaBikran Singh Majithia

ਅਕਾਲੀ ਦਲ ਚਾਹੁੰਦਾ ਹੈ ਕਿ ਸਾਰੇ ਮਰੀਜ਼ਾਂ ਨੂੰ ਇੱਕ ਇੱਕ ਬੋਤਲ ਖੂਨ ਦੇ ਕੇ ਸਾਰਿਆਂ ਨੂੰ ਹੀ ਬਚਾਇਆ ਜਾ ਸਕਦਾ ਹੈ ਅਤੇ ਇਸੇ ਦੌਰਾਨ ਚੌਥੀ ਬੋਤਲ ਹਾਸਿਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਹਨ। ਪਰ ਕਾਂਗਰਸ ਚਾਹੁੰਦੀ ਹੈ ਕਿ ਜੇਕਰ ਚੌਥੀ ਬੋਤਲ ਨਹੀਂ ਲੱਭਦੀ ਤਾਂ ਕਿਸੇ ਨੂੰ ਵੀ ਖੂਨ ਨਹੀਂ ਦੇਣਾ ਚਾਹੀਦਾ ਅਤੇ ਚਾਰੇ ਮਰੀਜ਼ਾਂ ਨੂੰ ਮਰਨ ਦੇਣਾ ਚਾਹੀਦਾ ਹੈ।

MuslimMuslim

ਉਹਨਾਂ ਕਿਹਾ ਕਿ ਉਹ ਮੁਸਲਮਾਨਾਂ ਨੂੰ ਬਚਾਉਣਾ ਨਹੀਂ ਚਾਹੁੰਦੇ, ਸਗੋਂ ਸਿੱਖਾਂ ਨੂੰ ਵੀ ਦੁੱਖ ਦੇਣਾ ਚਾਹੁੰਦੇ ਹਨ। ਇਕ ਅਹਿਮ ਐਲਾਨ ਕਰਦਿਆਂ ਅਕਾਲੀ ਦਲ ਨੇ ਐਨਆਰਸੀ ਦਾ ਸਖ਼ਤ ਵਿਰੋਧ ਕੀਤਾ ਹੈ। ਮਜੀਠੀਆ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਬੇਲੋੜੀ ਮੁਸੀਬਤ ਵਿਚ ਪਾਉਣ ਲਈ ਐਨਆਰਸੀ ਵਰਗੀ ਕਿਸੇ ਵੀ ਕਾਰਵਾਈ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ।

NRCNRC

ਇਸੇ ਦੌਰਾਨ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਸਵਾਗਤ ਕੀਤਾ, ਜਿਸ ਵਿਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦੇਸ਼ ਅੰਦਰ ਐਨਆਰਸੀ ਲਾਗੂ ਕਰਨ ਬਾਰੇ ਨਹੀਂ ਸੋਚ ਰਹੀ ਹੈ। ਉਹਨਾਂ ਦੱਸਿਆ ਕਿ ਮੁਸਲਮਾਨਾਂ ਨੂੰ ਸੀਏਏ ਵਿਚ ਸ਼ਾਮਿਲ ਕਰਨ ਸੰਬੰਧੀ ਪਾਰਟੀ ਚਾਹੁੰਦੀ ਸੀ ਕਿ ਸਦਨ ਭਾਰਤ ਸਰਕਾਰ ਨੂੰ ਇਹ ਸਿਫਾਰਿਸ਼ ਕਰਨ ਵਾਲਾ ਮਤਾ ਪਾਸ ਕਰੇ ਕਿ ਬਾਕੀ ਭਾਈਚਾਰਿਆਂ ਸਿੱਖਾਂ, ਹਿੰਦੂਆਂ, ਜੈਨੀਆਂ, ਬੋਧੀਆਂ, ਈਸਾਈਆਂ ਅਤੇ ਪਾਰਸੀਆਂ ਦੇ ਨਾਲ ਮੁਸਲਮਾਨਾਂ ਨੂੰ ਵੀ ਇਹ ਰਾਹਤ ਦੇਣ ਲਈ ਸੀਏਏ ਵਿਚ ਲੋੜੀਂਦੀ ਸੋਧ ਕੀਤੀ ਜਾਣੀ ਚਾਹੀਦੀ ਹੈ।

Pm Narendra ModiNarendra Modi

ਉਹਨਾਂ ਦੱਸਿਆ ਕਿ ਅਕਾਲੀ ਦਲ ਇਹ ਵੀ ਚਾਹੁੰਦਾ ਸੀ ਕਿ ਸਦਨ ਸੀਏਏ ਰਾਹੀਂ ਸਿੱਖਾਂ ਅਤੇ ਬਾਕੀ ਭਾਈਚਾਰਿਆਂ ਨੂੰ ਦਿੱਤੀ ਰਾਹਤ ਦਾ ਸਵਾਗਤ ਕਰੇ ਅਤੇ ਇਸ ਦੀ ਸ਼ਲਾਘਾ ਕਰੇ। ਇਸ ਸੰਬੰਧੀ ਅਕਾਲੀ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਇਸੇ ਵਿਸ਼ੇ ਉੱਤੇ ਲਿਆਂਦੇ ਸਰਕਾਰੀ ਪ੍ਰਸਤਾਵ ਵਿਚ ਦੋ ਸੋਧਾਂ ਕੀਤੇ ਜਾਣ ਦੇ ਪ੍ਰਸਤਾਵ ਰੱਖੇ ਸਨ। ਸੋਧਾਂ ਵਾਲੇ ਇਹ ਪ੍ਰਸਤਾਵ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਸਨ।

Sukhbir Singh Badal and Sukhjinder Singh Randhawa Sukhbir Singh Badal

ਇਹਨਾਂ ਮਤਿਆਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਏਏ ਉੱਤੇ ਸੰਸਦ ਵਿਚ ਹੋਈ ਬਹਿਸ ਦੌਰਾਨ ਲਏ ਸਟੈਂਡ ਨੂੰ ਦੁਹਰਾਇਆ ਗਿਆ ਸੀ। ਇਸ ਬਾਰੇ ਟਿੱਪਣੀਆਂ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮੁਸਲਮਾਨਾਂ ਨੂੰ ਵੀ ਸੀਏਏ ਦਾ ਲਾਭ ਮਿਲਣਾ ਚਾਹੀਦਾ ਹੈ, ਪਰ ਕਾਂਗਰਸ ਇਹ ਲਾਭ ਉਹਨਾਂ ਸਿੱਖਾਂ ਅਤੇ ਬਾਕੀ ਭਾਈਚਾਰਿਆਂ ਤਕ ਪਹੁੰਚਣ ਤੋਂ ਵੀ ਰੋਕ ਰਹੀ ਹੈ, ਜਿਹਨਾਂ ਨੂੰ ਇਹ ਲਾਭ ਮਿਲਣ ਜਾ ਰਿਹਾ ਹੈ।

CAACAA

ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸਿੱਖਾਂ ਨੂੰ ਦੱਸਣਾ ਪਵੇਗਾ ਕਿ ਉਹ ਇਸ ਐਕਟ ਤਹਿਤ ਉਹਨਾਂ ਸਿੱਖਾਂ ਨੂੰ ਮਿਲਣ ਵਾਲੀ ਰਾਹਤ ਨੂੰ ਜਾਣਬੁੱਝ ਕੇ ਕਿਉਂ ਰੋਕ ਰਹੇ ਹਨ, ਜਿਹਨਾਂ ਨੂੰ ਭਾਰਤ ਵਿਚ ਸ਼ਰਨ ਲੈਣ ਲਈ ਅਫਗਾਨਿਸਤਾਨ ਤੋਂ ਦੌੜ ਕੇ ਆਉਣਾ ਪਿਆ ਹੈ। ਇਹ ਸਿੱਖ ਦੂਜੇ ਦਰਜੇ ਦੇ ਨਾਗਰਿਕਾਂ ਵਜੋਂ ਬਹੁਤ ਹੀ ਮਾੜੀਆਂ ਹਾਲਤਾਂ ਵਿਚ ਰਹਿ ਰਹੇ ਹਨ,ਕਿਉਂਕਿ ਇਸ ਦੇਸ਼ ਅੰਦਰ ਉਹਨਾਂ ਨੂੰ ਕਾਨੂੰਨੀ ਨਾਗਰਿਕਤਾ ਹਾਸਿਲ ਨਹੀਂ ਹੈ।

MuslimMuslim

ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਤੋਂ ਦੌੜ ਕੇ ਭਾਰਤ ਆਉਣ ਲਈ ਮਜ਼ਬੂਰ ਕੀਤੇ ਸਿੱਖਾਂ, ਹਿੰਦੂਆਂ, ਜੈਨੀਆਂ, ਬੋਧੀਆਂ, ਈਸਾਈਆਂ ਅਤੇ ਪਾਰਸੀਆਂ ਨੂੰ ਦਿੱਤੀ ਗਈ ਰਾਹਤ ਦਾ ਸਵਾਗਤ ਕਰਦਿਆਂ ਅਕਾਲੀ ਦਲ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਮੈਂਬਰ ਖਾਸ ਕਰਕੇ ਸ਼ੀਆ ਅਤੇ ਅਹਿਮਦੀਆ ਨੂੰ ਵੀ ਇਹਨਾਂ ਮੁਲਕਾਂ ਅੰਦਰ ਧਾਰਮਿਕ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਵੀ ਬਾਕੀ ਪੀੜਤਾਂ ਵਾਂਗ ਇਹ ਮਨੁੱਖੀ ਰਾਹਤ ਦਿੱਤੇ ਜਾਣ ਦੀ ਲੋੜ ਹੈ।

Captain amarinder singhCaptain amarinder singh

ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਨਪੀਸੀ ਉੱਤੇ ਕੀਤੇ ਐਲਾਨ ਨੂੰ ਬੇਲੋੜਾ ਅਤੇ ਖੋਖਲਾ ਸਿਆਸੀ ਪੈਂਤੜਾ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਐਨਪੀਸੀ 1955 ਤੋਂ ਮੌਜੂਦ ਹੈ , ਜਿਸ ਵਿਚ 2013 ਵਿਚ ਹੋਰ ਸੋਧਾਂ ਕੀਤੀਆਂ ਗਈਆਂ ਸਨ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਵੱਲੋਂ ਆਖੀ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਐਨਪੀਸੀ ਵਿਚ ਕੁੱਝ ਵੀ ਗਲਤ ਨਹੀਂ ਹੈ।

PhotoPhoto

ਇਸ ਤਰ੍ਹਾਂ ਇਸ ਮੁੱਦੇ ਉੱਤੇ ਕੈਪਟਨ ਦਾ ਬਿਆਨ 'ਖੋਖਲੀ ਭਾਸ਼ਣਬਾਜ਼ੀ' ਹੈ। ਮਜੀਠੀਆ ਨੇ ਸਪੀਕਰ ਵੱਲੋਂ ਖੂੰਜੇ ਲੱਗੀ ਕਾਂਗਰਸ ਪਾਰਟੀ ਦੀ ਮਦਦ ਕਰਨ ਲਈ ਵਿਰੋਧੀ ਆਵਾਜ਼ਾਂ ਦਬਾਉਣ ਵਾਸਤੇ ਵਰਤੇ ਗਏ ਹਥਕੰਡਿਆਂ ਨੂੰ 'ਜਮਹੂਰੀਅਤ ਦਾ ਕਤਲ' ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਦਨ ਵਿਚ ਐਮਰਜੈਂਸੀ ਵਰਗਾ ਮਾਹੌਲ ਸੀ। ਉਹਨਾਂ ਨੇ ਆਪ ਨੂੰ ਛੋਟੀ ਕਾਂਗਰਸ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਸਦਨ ਅੰਦਰ ਮੌਜੂਦਗੀ ਸਿਰਫ ਪੰਜਾਬ ਵਿਰੋਧੀ ਅਤੇ ਲੋਕ ਵਿਰੋਧੀ ਕਾਂਗਰਸ ਪਾਰਟੀ ਦੇ ਮਰਦੀ ਦੇ ਮੂੰਹ ਵਿਚ ਪਾਣੀ ਪਾਉਣ ਲਈ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement