
ਨੇਪਾਲ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਨੇਪਾਲ ਦੇ ਸੈਰ-ਸਪਾਟਾ ਮੰਤਰੀ ਰਬੀਂਦਰ ਅਧਿਕਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ।
ਨੇਪਾਲ ਵਿਚ ਇਕ ਹੈਲੀਕਾਪਟਰ ਹਾਦਸੇ ਵਿਚ ਨੇਪਾਲ ਦੇ ਸੈਰ-ਸਪਾਟਾ ਮੰਤਰੀ ਰਵੀਂਦਰ ਅਧਿਕਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਕਾਠਮੰਡੂ ਪੋਸਟ ਨੇ ਨੇਪਾਲ ਪੁਲ਼ਿਸ ਦੇ ਇੰਸਪੈਕਟਰ ਜਨਰਲ ਸਰਬੇਂਦਰ ਖਨਾਲ ਦੇ ਹਵਾਲੇ ਤੋਂ ਦੱਸਿਆ ਕਿ ਏਅਰ ਡਾਇਨੈਸਟੀ ਹੈਲੀਕਾਪਟਰ ਵਿਚ ਰਵੀਂਦਰ ਅਧਿਕਾਰੀ ਸਮੇਤ ਅੰਗ ਤਸਰਿੰਗ ਸ਼ੇਰਪਾ ਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਨਿਜੀ ਸਹਾਇਕ ਰਾਜ ਕੁਮਾਰ ਦਹਲ ਸਵਾਰ ਸੀ। ਹੈਲੀਕਾਪਟਰ ਵਿਚ ਦੋ ਹੋਰ ਮੁਸਾਫਰਾਂ ‘ਚ ਨੇਪਾਲ ਦੇ ਸਿਵਲ ਐਵੀਏਸ਼ਨ ਅਥਾਰਟੀ ਦੇ ਡਿਪਟੀ ਡਾਇਰੈਕਟਰ(Deputy Director General of Civil Aviation Authority) ਜਨਰਲ ਬਿਰੇਂਦਰ ਪ੍ਰਸਾਦ ਸਰੇਸ਼ਟਤਾ ਤੇ ਅਰਜੁਨ ਕੁਮਾਰ ਸ਼ਾਮਿਲ ਸਨ।
Air Dynasty helicopter
ਹੈਲੀਕਾਪਟਰ ਨੂੰ ਕੈਪਟਨ ਪ੍ਰਭਾਕਰ ਕੇਸੀ ਉੜਾ ਰਹੇ ਸੀ, ਸ਼ੇਰਪਾ ਯੇਤੀ ਏਅਰਲਾਇੰਸ ਦੇ ਪ੍ਰਬੰਧ ਨਿਦੇਸ਼ਕ ਹਨ ਤੇ ਏਅਰ ਡਾਇਨੈਸਟੀ ਦੇ ਪ੍ਰਧਾਨ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਖਬਰ ਆਉਣ ਦੇ ਥੋੜ੍ਹੇ ਸਮੇਂ ਬਾਅਦ, ਪਾਥਿਭਾਰਾ ਇਲਾਕੇ ਦੇ ਨਿਵਾਸੀਆਂ ਨੇ ਪੁਲ਼ਿਸ ਨੂੰ ਸੂਚਿਤ ਕੀਤਾ ਕਿ ਦੁਰਘਟਨਾਸਥਲ ਤੇ ਅੱਗ ਦੀਆਂ ਉੱਚੀਆਂ ਲਪਟਾਂ ਉਠ ਰਹੀਆਂ ਹਨ ਇੰਸਪੈਕਟਰ ਜਨਰਲ ਨੇ ਦੱਸਿਆ, ‘ਸਾਡੇ ਲੋਕ ਦੁਰਘਟਨਾਸਥਲ ਤੇ ਪੁੱਜਣ ਵਾਲੇ ਹਨ ਤੇ ਫਿਰ ਸਾਨੂੰ ਜਾਣਕਾਰੀ ਮਿਲੇਗੀ’।