
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨੇਪਾਲ ਵਿਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਦੀ ਸਹੀ ਗਿਣਤੀ ਦੀ ਪਤਾ ਲਗ ਸਕੇਗਾ।
ਕਾਠਮਾਂਡੂ : ਨੇਪਾਲ ਸਰਕਾਰ ਨੇ ਭਾਰਤੀ ਮਜ਼ਦੂਰਾਂ ਦੇ ਲਈ ਵਰਕ ਪਰਮਿਟ ਨੂੰ ਲਾਜ਼ਮੀ ਕਰ ਦਿਤਾ ਹੈ। ਨੇਪਾਲ ਸਰਕਾਰ ਦੇ ਇਸ ਹੁਕਮ ਤੋਂ ਬਾਅਦ ਹੁਣ ਨੇਪਾਲ ਵਿਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਨੂੰ ਪਰਮਿਟ ਲੈਣਾ ਲਾਜ਼ਮੀ ਹੋ ਗਿਆ ਹੈ। ਨੇਪਾਲ ਸਰਕਾਰ ਦੇ ਮਜ਼ਦੂਰ ਨੇ ਕਿਰਤ ਵਿਭਾਗ ਨੇ ਇਸ ਦੀ ਸੂਚਨਾ ਸਾਰੇ ਲੇਬਰ ਅਫ਼ਸਰਾਂ ਨੂੰ ਭੇਜ ਦਿਤੀ ਹੈ। ਸਰਕਾਰ ਦਾ ਕਹਿਣਾ ਹੈ,
Indian workers in Nepal
ਕਿ ਇਸ ਨਾਲ ਨੇਪਾਲ ਵਿਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਦੀ ਸਹੀ ਗਿਣਤੀ ਦੀ ਪਤਾ ਲਗ ਸਕੇਗਾ। ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਭਾਰਤੀ ਮਜ਼ਦੂਰਾਂ ਕੋਲ ਵਰਕ ਪਰਮਿਟ ਨਹੀਂ ਹੈ। ਇੰਡਸਟਰੀ ਇੰਸਪੈਕਟਰ ਪ੍ਰਸ਼ਾਂਤ ਸ਼ਾਹ ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਵਿਚ ਲਿਖਿਆ ਹੈ ਕਿ ਭਾਰਤੀ ਮਜ਼ਦੂਰਾਂ ਦੀ ਗਿਣਤੀ ਕਰਨ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇ ਕਿ ਉਹਨਾਂ ਦੇ ਕੋਲ ਵਰਕਰ ਪਰਮਿਟ ਹੈ ਜਾਂ ਨਹੀਂ।
Work permit mandatory for Indian workers
ਵਰਕ ਪਰਮਿਟ ਨਾ ਹੋਣ ਦੀ ਸਥਿਤੀ ਵਿਚ ਸੰਸਥਾ ਨੂੰ ਸੂਚਿਤ ਕਰਨ ਅਤੇ ਵਰਕ ਪਰਮਿਟ ਬਣਵਾਉਣ ਲਈ ਕਹਿਣ। ਦੱਸ ਦਈਏ ਕਿ ਹੁਣ ਤੱਕ ਭਾਰਤ ਅਤੇ ਨੇਪਾਲ ਵਿਚਕਾਰ ਹੋਏ ਵਿਸ਼ੇਸ਼ ਸਮਝੌਤੇ ਅਧੀਨ ਨੇਪਾਲ ਵਿਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਜਾਂ ਭਾਰਤ ਵਿਚ ਕੰਮ ਕਰਨ ਲਈ ਨੇਪਾਲੀਆਂ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇਪਾਲ ਵਿਚ ਖੁਲ੍ਹੀ ਬਾਰਡਰ ਨੂੰ ਸੁਰੱਖਿਅਤ ਕਰਨ ਲਈ ਨੇਪਾਲ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।