Farmers Protest: ਪੋਲੈਂਡ ਦੇ ਕਿਸਾਨਾਂ ਨੇ ਜਰਮਨੀ ਨਾਲ ਲੱਗਦੀ ਅਪਣੇ ਦੇਸ਼ ਦੀ ਸਰਹੱਦ ਕੀਤੀ ਸੀਲ
Published : Feb 27, 2024, 1:06 pm IST
Updated : Feb 27, 2024, 3:06 pm IST
SHARE ARTICLE
Polish farmers block highway at border crossing with Germany
Polish farmers block highway at border crossing with Germany

ਖੇਤੀਬਾੜੀ ਨੀਤੀਆਂ ਵਿਰੁਧ ਰੋਸ ਜ਼ਾਹਰ ਕਰਦਿਆਂ ਸਰਹੱਦ 'ਤੇ ਲਗਾਈ ਟਰੈਕਟਰਾਂ ਦੀ ਵਾੜ

Farmers Protest: ਯੂਰਪੀਅਨ ਯੂਨੀਅਨ ਦੇ ਨਿਯਮਾਂ ਅਤੇ ਯੂਕਰੇਨ ਤੋਂ ਸਸਤੇ ਭੋਜਨ ਦੀ ਦਰਾਮਦ ਦਾ ਵਿਰੋਧ ਕਰ ਰਹੇ ਪੋਲੈਂਡ ਦੇ ਕਿਸਾਨਾਂ ਨੇ ਸੋਮਵਾਰ ਨੂੰ ਜਰਮਨੀ ਨਾਲ ਲੱਗਦੀ ਸਰਹੱਦ 'ਤੇ ਏ 2 ਹਾਈਵੇਅ ਨੂੰ ਜਾਮ ਕਰ ਦਿਤਾ।

ਯੂਰਪ ਭਰ ਦੇ ਕਿਸਾਨ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਯੂਰਪੀਅਨ ਯੂਨੀਅਨ ਦੇ ਉਪਾਵਾਂ ਦੁਆਰਾ ਉਨ੍ਹਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਨਾਲ-ਨਾਲ ਵਧਦੀਆਂ ਲਾਗਤਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਰਾਸ਼ਟਰਪਤੀ ਆਂਡਰੇਜ਼ ਡੂਡਾ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਯੂਰਪੀ ਸੰਘ ਪੱਧਰ 'ਤੇ ਹੱਲ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, "ਪੋਲੈਂਡ ਯੂਰਪੀਅਨ ਯੂਨੀਅਨ ਦਾ ਪਹਿਲਾ ਦੇਸ਼ ਹੈ (ਯੂਕਰੇਨ ਨਾਲ ਲੱਗਦੀ ਸਰਹੱਦ 'ਤੇ), ਪਰ ਅਸਲ ਵਿਚ ਇਹ ਸਮੁੱਚੇ ਤੌਰ 'ਤੇ ਯੂਰਪੀਅਨ ਯੂਨੀਅਨ ਦੀ ਸਮੱਸਿਆ ਹੈ, ਸਮੁੱਚੇ ਤੌਰ 'ਤੇ ਯੂਰਪੀਅਨ ਯੂਨੀਅਨ ਦੀ ਖੇਤੀਬਾੜੀ ਦੀ, ਅਤੇ ਇਸ ਸੰਦਰਭ ਵਿਚ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ”।

ਬੈਲਜੀਅਮ ਵਿਚ ਕਿਸਾਨਾਂ ਦੀ ਪੁਲਿਸ ਨਾਲ ਝੜਪ

ਉਧਰ 26 ਫਰਵਰੀ ਨੂੰ ਬੈਲਜੀਅਮ ਵਿਚ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਣ ਦੀਆਂ ਖ਼ਬਰਾਂ ਵੀ ਆਈਆਂ। ਮੀਡੀਆ ਰੀਪੋਰਟਾਂ ਮੁਤਾਬਕ ਸਥਾਨਕ ਕਿਸਾਨਾਂ ਵਲੋਂ ਅਧਿਕਾਰੀਆਂ 'ਤੇ ਤਰਲ ਖਾਦ ਦਾ ਛਿੜਕਾਅ ਕੀਤਾ ਗਿਆ ਅਤੇ ਟਾਇਰਾਂ ਦੇ ਢੇਰਾਂ ਨੂੰ ਅੱਗ ਲਾ ਦਿਤੀ ਗਈ।

ਬ੍ਰਸੇਲਜ਼ ਪੁਲਿਸ ਨੇ ਕਿਹਾ ਕਿ 900 ਟਰੈਕਟਰ ਸ਼ਹਿਰ ਵਿਚ ਦਾਖਲ ਹੋਏ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਯੂਰਪੀਅਨ ਕੌਂਸਲ ਦੀ ਇਮਾਰਤ ਦੇ ਨੇੜੇ ਸਨ, ਜਿਥੇ ਮੰਤਰੀ ਮੀਟਿੰਗ ਕਰ ਰਹੇ ਸਨ। ਹੈੱਡਕੁਆਰਟਰ ਦੇ ਮੁੱਖ ਪ੍ਰਵੇਸ਼ ਪੁਆਇੰਟਾਂ 'ਤੇ ਲਗਾਏ ਗਏ ਬੈਰੀਕੇਡਾਂ ਦੇ ਨੇੜੇ ਪੁਲਿਸ ਗਸ਼ਤ ਕਰ ਰਹੀ ਸੀ, ਜਿਥੇ 27 ਦੇਸ਼ਾਂ ਦੇ ਖੇਤੀਬਾੜੀ ਮੰਤਰੀ ਇਕੱਠੇ ਹੋਏ ਸਨ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਸੋਮਵਾਰ ਨੂੰ ਈਯੂ ਮੁੱਖ ਦਫ਼ਤਰ ਨੂੰ ਕੰਕਰੀਟ ਦੇ ਬੈਰੀਕੇਡਸ ਅਤੇ ਕੰਡਿਆਲੀ ਤਾਰ ਨਾਲ ਘੇਰ ਲਿਆ ਗਿਆ। ਇਸ ਦੌਰਾਨ ਕਿਸਾਨਾਂ ਉਤੇ ਪਾਣੀ ਦੀਆਂ ਬੌਛਾੜਾਂ ਵੀ ਕੀਤੀਆਂ ਗਈਆਂ।

ਝੰਡਿਆਂ ਅਤੇ ਬੈਨਰਾਂ ਨਾਲ ਸਜੇ ਸੈਂਕੜੇ ਟਰੈਕਟਰ ਕਤਾਰਾਂ ’ਚ ਖੜ੍ਹੇ ਸਨ, ਜਿਸ ਨਾਲ ਸ਼ਹਿਰ ਦੀ ਆਵਾਜਾਈ ਵਿਚ ਵਿਘਨ ਪਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਖੇਤੀ, ਇਕ ਬੱਚੇ ਦੇ ਰੂਪ ਵਿਚ ਤੁਸੀਂ ਇਸ ਦਾ ਸੁਪਨਾ ਦੇਖਦੇ ਹੋ ਪਰ ਇਕ ਬਾਲਗ ਵਜੋਂ ਤੁਸੀਂ ਇਸ ਦੇ ਕਾਰਨ ਮਰ ਜਾਂਦੇ ਹੋ।’ ਕਿਸਾਨਾਂ ਨੇ ਯੂਰਪੀਅਨ ਕੌਂਸਲ ਦੀ ਇਮਾਰਤ ਤੋਂ ਕੁੱਝ ਸੌ ਮੀਟਰ ਦੀ ਦੂਰੀ ’ਤੇ ਟਰਾਲੇ ’ਚ ਲੱਦੇ ਟਾਇਰਾਂ ਨੂੰ ਸੁੱਟ ਦਿਤਾ ਪਰ ਪੁਲਿਸ ਨੇ ਕਿਸਾਨਾਂ ਵਲੋਂ ਟਾਇਰਾਂ ਦੇ ਢੇਰ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਪਾਣੀ ਦੀ ਬੌਛਾੜਾਂ ਕਰ ਦਿਤੀਆਂ।

(For more Punjabi news apart from Polish farmers block highway at border crossing with Germany, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement