ਕੋਰੋਨਾ ਵਾਇਰਸ :ਬੇਕਰੀ ਸਟੋਰ 'ਚ ਮਹਿਲਾ ਨੇ ਮਾਰੀ ਛਿੱਕ, ਸਟੋਰ ਮਾਲਿਕ ਨੇ ਸੁੱਟਿਆ 26 ਲੱਖ ਦਾ ਸਾਮਨ!
Published : Mar 27, 2020, 3:07 pm IST
Updated : Mar 27, 2020, 3:07 pm IST
SHARE ARTICLE
File Photo
File Photo

ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਮਹਿਲਾ ਨੂੰ ਹਿਰਾਸਤ ਵਿਚ ਭੇਜ ਦਿੱਤਾ

ਨਿਊਯਾਰਕ- ਕੋਰੋਨਾ ਵਾਇਰਸ ਦਾ ਡਰ ਸਾਰੀ ਦੁਨੀਆਂ ਵਿਚ ਛਾਇਆ ਹੋਇਆ ਹੈ। ਖ਼ਾਸਕਰ ਅਮਰੀਕਾ ਵਿਚ, ਦਿਨੋਂ ਦਿਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਪੈਨਸਿਲਨੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਰਿਆਨੇ ਦੀ ਦੁਕਾਨ ਵਿਚ 35 ਹਜ਼ਾਰ ਡਾਲਰ ਯਾਨੀ ਲਗਭਗ 26 ਲੱਖ ਦਾ ਖਾਣ ਦਾ ਸਮਾਨ ਸੁੱਟ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਨੇ ਇਸ ਦੁਕਾਨ ਵਿਚ ਇਕ ਸਮਾਨ ਵਾਲੇ ਹਿੱਸੇ ਵਿਚ ਛਿੱਕ ਮਾਰ ਦਿੱਤੀ ਸੀ ਅਤੇ ਇਸੇ ਕਾਰਨ ਕਰ ਕੇ ਦੁਕਾਨ ਦੇ ਮਾਲਕ ਨੇ 26 ਲੱਖ ਦਾ ਸਮਾਨ ਸੁੱਟ ਦਿੱਤਾ। ਦੁਕਾਨਦਾਰ ਨੂੰ ਛੱਕ ਸੀ ਕਿ ਕਿਤੇ ਇਸ ਮਹਿਲਾ ਨੂੰ ਕੋਰੋਨਾ ਪਾਜ਼ੀਟਿਵ ਤਾਂ ਨਹੀਂ ਹੈ।

ਪੁਲਿਸ ਨੇ ਕੀਤਾ ਗ੍ਰਿਫ਼ਤਾਰ 
ਦੁਕਾਨਦਾਰ ਅਨੁਸਾਰ ਸਟੋਰ ਵਿੱਚ ਦਾਖਲ ਹੁੰਦੇ ਹੀ ਇਸ ਔਰਤ ਨੇ ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਦੁਕਾਨਦਾਰ ਦਾ ਕਹਿਣਾ ਹੈ ਕਿ ਔਰਤ ਨੇ ਸਟੋਰ ਵਿਚ ਰੱਖੇ ਸਮਾਨ ਅਤੇ ਮੀਟ ਉੱਤੇ ਛਿੱਕਣਾ ਸ਼ੁਰੂ ਕਰ ਦਿੱਤਾ। ਦੁਕਾਨਦਾਰ ਨੇ ਤੁਰੰਤ ਦੁਕਾਨ ਵਿਚੋਂ ਸਮਾਨ ਕੱਢ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਮਹਿਲਾ ਨੂੰ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਅਨੁਸਾਰ ਉਕਤ ਔਰਤ ਨੇ ਜਾਣ ਬੁੱਝ ਕੇ  ਅਜਿਹਾ ਕੀਤਾ ਸੀ। ਹੁਣ ਇਸ ਔਰਤ 'ਤੇ ਅਪਰਾਧਿਕ ਕੇਸ ਚੱਲੇਗਾ।

ਸ਼ੁਰੂਆਤੀ ਰਿਪੋਰਟ ਅਨੁਸਾਰ, ਔਰਤ ਕੋਰੋਨਾ ਵਾਇਰਸ ਪ੍ਰਤੀ ਸਕਾਰਾਤਮਕ ਨਹੀਂ ਸੀ ਪਰ ਪੁਲਿਸ ਨੇ ਕਿਹਾ ਹੈ ਕਿ ਉਸਦਾ ਜਲਦੀ ਹੀ ਟੈਸਟ ਕੀਤਾ ਜਾਵੇਗਾ। ਦੱਸ ਦਈਏ ਕਿ ਭਾਰਤ ਕੋਰੋਨਾ ਵਾਇਰਸ ਨਾਲ ਜੰਗੀ ਪੱਧਰ ਦੀ ਲੜਾਈ ਲੜ ਰਿਹਾ ਹੈ। ਸ਼ੁੱਕਰਵਾਰ 21 ਦਿਨਾਂ ਦੇ ਤਾਲਾਬੰਦੀ ਹੋਣ ਦਾ ਤੀਜਾ ਦਿਨ ਹੈ। ਸੰਕਰਮਿਤ ਮਰੀਜ਼ਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ। ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ ਤਕਰੀਬਨ 724 ਮਾਮਲੇ ਹੋਏ ਹਨ, ਇਸ ਦੇ ਨਾਲ ਹੀ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੱਥ ਦੇ ਬਾਵਜੂਦ ਕਿ ਭਾਰਤ ਪੂਰੀ ਤਰ੍ਹਾਂ ਬੰਦ ਹੈ, ਕੋਰੋਨਾ ਦੇ ਮਰੀਜ਼ਾਂ ਦੇ ਵੱਧ ਰਹੇ ਅੰਕੜੇ ਚਿੰਤਾਜਨਕ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement