
ਮੈਕਸੀਕੋ ਸਰਕਾਰ ਅਮਦਾਨੀ ਬਾਈ ਦੀ ਭਾਲ ਕਰ ਰਹੀ ਹੈ।
ਮੈਕਸਿਕੋ: ਕੋਰੋਨਾ ਵੈਕਸੀਨ ਦੇ ਆਉਣ ਤੋਂ ਬਾਅਦ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਨਕਲੀ ਵੈਕਸੀਨ ਦਾ ਬਾਜ਼ਾਰ ਵੀ ਸਜਣ ਲੱਗੇਗਾ। ਅਜਿਹਾ ਹੀ ਮੈਕਸਿਕੋ ਵਿਚ ਹੋਇਆ। ਮੈਕਸੀਕੋ ਦੇ ਸਿਹਤ ਬੋਰਡ ਨੇ ਅਪਣੀ ਜਾਂਚ ਵਿਚ ਪ੍ਰਗਟਾਵਾ ਕੀਤਾ ਹੈ ਕਿ ਹੋਂਡੁਰਾਸ ਸਥਿਤ ਕਪੜਾ ਕੰਪਨੀ ਦੇ ਹਜ਼ਾਰ ਤੋਂ ਜ਼ਿਆਦਾ ਕਾਮਿਆਂ ਨੂੰ ਨਕਲੀ ਸਪੁਤਨਿਕ ਵੈਕਸੀਨ ਦੇ ਦਿੱਤੀ ਗਈ। ਹੋਂਡੁਰਾਨ ਦੀ ਕੱਪੜਾ ਕੰਪਨੀ ਗਰੁੱਪੋ ਕਰੀਮ ਦਾ ਮਾਲਕ ਮੁਹੰਮਦ ਯੂਸਫ਼ ਅਮਦਾਨੀ ਬਾਈ ਹੈ ਜੋ ਪਾਕਿਸਤਾਨ ਦਾ ਮੂਲ ਨਿਵਾਸੀ ਹੈ। ਇਸ ਮਾਮਲੇ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਮੈਕਸੀਕੋ ਸਰਕਾਰ ਅਮਦਾਨੀ ਬਾਈ ਦੀ ਭਾਲ ਕਰ ਰਹੀ ਹੈ।
Corona Vaccine
ਸਥਾਨਕ ਅਖ਼ਬਾਰ ਮੁਤਾਬਕ, ਜਾਂਚ ਵਿਚ ਪਤਾ ਚਲਿਆ ਕਿ ਇਹ ਵੈਕਸੀਨ ਗਰੁੱਪੋ ਕਰੀਮ ਦੇ ਮਜ਼ਦੂਰਾਂ ਤੋਂ ਇਲਾਵਾ ਹੋਰ ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦਿਤੀ ਗਈ ਸੀ। ਇਹ ਗਰੁੱਪੋ ਕੰਪਨੀ ਦੇ ਮਾਲਕ ਮੁਹੰਮਦ ਯੂਸੁਫ ਦੇ ਕਰੀਬੀ ਸੀ। ਇਸ ਨਕਲੀ ਵੈਕਸੀਨ ਦੀ ਖ਼ੁਰਾਕ ਪਹਿਲਾਂ ਦਸ ਮਾਰਚ ਨੂੰ ਇਕ ਕਲੀਨਿਕ ਵਿਚ ਦਿਤੀ ਗਈ ਸੀ। ਇਸ ਦਾ ਮਾਲਕ ਵੀ ਅਮਦਾਨੀ ਬਾਈ ਹੈ। ਗਰੁਪੋ ਕਰੀਮ ਦੀ ਕਪੜਾ ਫ਼ੈਕਟਰੀ ਵਿਚ ਕੰਮ ਕਰਨ ਵਾਲਿਆਂ ਨੂੰ 15 ਮਾਰਚ ਨੂੰ ਵੈਕਸੀਨ ਦਿੱਤੀ ਗਈ ਸੀ।
CORONA
ਮੁਹੰਮਦ ਯੂਸਫ਼ ਸੰਯੁਕਤ ਰਾਜ ਅਮਰੀਕਾ, ਪਨਾਮਾ, ਡੈਮੀਨਿਕਨ ਗਣਰਾਜ, ਗਵਾਟੇਮਾਲਾ ਅਤੇ ਪਨਿਕਾਰਾਗੁਆ ਵਿਚ ਟੈਕਸਟਾਈਲ ਕੰਪਨੀਆਂ ਦਾ ਮਾਲਕ ਹੈ। ਯੂਸਫ਼ ਨੂੰ ਹੋਂਡੁਰਾਸ ਦਾ ਸਭ ਤੋਂ ਅਮੀਰ ਆਮਮੀ ਮੰਨਿਆ ਜਾਂਦਾ ਹੈ।