
Trump Tariff: ਟੈਰਿਫ਼ ਨਾਲ ਸਾਲਾਨਾ 100 ਅਰਬ ਡਾਲਰ ਮਾਲੀਆ ਇਕੱਠਾ ਕਰਨ ਦੀ ਯੋਜਨਾ
ਵਾਹਨ ਨਿਰਮਾਤਾਵਾਂ ਨੂੰ ਵੱਧ ਲਾਗਤਾਂ ਤੇ ਘੱਟ ਵਿਕਰੀ ਦਾ ਕਰਨਾ ਪੈ ਸਕਦਾ ਸਾਹਮਣਾ
Trump announces 25 percent tariff on imported vehicles: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦਰਾਮਦ ਕੀਤੇ ਵਾਹਨਾਂ ਅਤੇ ਪੁਰਜ਼ਿਆਂ ’ਤੇ 25 ਪ੍ਰਤੀਸ਼ਤ ਟੈਰਿਫ਼ ਲਗਾ ਰਹੇ ਹਨ। ਵ੍ਹਾਈਟ ਹਾਊਸ ਦਾ ਦਾਅਵਾ ਹੈ ਕਿ ਇਸ ਨਾਲ ਘਰੇਲੂ ਨਿਰਮਾਣ ਨੂੰ ਹੁਲਾਰਾ ਮਿਲੇਗਾ, ਪਰ ਗਲੋਬਲ ਸਪਲਾਈ ਚੇਨਾਂ ’ਤੇ ਨਿਰਭਰ ਵਾਹਨ ਨਿਰਮਾਤਾਵਾਂ ’ਤੇ ਵਿੱਤੀ ਦਬਾਅ ਵੀ ਪੈ ਸਕਦਾ ਹੈ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਨਾਲ ਵਿਕਾਸ ਦਰ ਵਧੇਗੀ। ਅਸੀਂ ਪ੍ਰਭਾਵਸ਼ਾਲੀ ਢੰਗ ਨਾਲ 25 ਪ੍ਰਤੀਸ਼ਤ ਟੈਰਿਫ਼ ਲਗਾਵਾਂਗੇ।’’ ਇਸ ਟੈਰਿਫ਼ ਨਾਲ ਵ੍ਹਾਈਟ ਹਾਊਸ ਲਈ ਸਾਲਾਨਾ 100 ਅਰਬ ਡਾਲਰ ਮਾਲੀਆ ਪੈਦਾ ਹੋਣ ਦੀ ਉਮੀਦ ਹੈ। ਹਾਲਾਂਕਿ, ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਅਮਰੀਕੀ ਵਾਹਨ ਨਿਰਮਾਤਾ ਵੀ ਆਪਣੇ ਬਹੁਤ ਸਾਰੇ ਪੁਰਜ਼ੇ ਅਤੇ ਹਿੱਸੇ ਦੁਨੀਆਂ ਭਰ ਤੋਂ ਖ਼੍ਰੀਦਦੇ ਹਨ।
ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਟੈਕਸ ਵਾਧੇ ਦਾ ਮਤਲਬ ਹੈ ਕਿ ਵਾਹਨ ਨਿਰਮਾਤਾਵਾਂ ਨੂੰ ਵੱਧ ਲਾਗਤਾਂ ਅਤੇ ਘੱਟ ਵਿਕਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਟਰੰਪ ਦਾ ਤਰਕ ਹੈ ਕਿ ਟੈਰਿਫ਼ਾਂ ਨਾਲ ਅਮਰੀਕਾ ਵਿੱਚ ਹੋਰ ਫ਼ੈਕਟਰੀਆਂ ਖੱਲ੍ਹਣਗੀਆਂ ਅਤੇ ‘ਫਜ਼ੂਲ’ ਸਪਲਾਈ ਚੇਨ ਨੂੰ ਖ਼ਤਮ ਕੀਤਾ ਜਾਵੇਗਾ ਜਿਸ ਰਾਹੀਂ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਆਟੋ ਪਾਰਟਸ ਅਤੇ ਤਿਆਰ ਵਾਹਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਟਰੰਪ ਨੇ ਆਪਣੇ ਦਸਤਖ਼ਤ ਕੀਤੇ ਟੈਰਿਫ਼ ਨਿਰਦੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, ‘ਇਹ ਸਥਾਈ (ਫੈਸਲਾ) ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਵਾਹਨਾਂ ’ਤੇ ਟੈਰਿਫ਼ 3 ਅਪ੍ਰੈਲ ਤੋਂ ਵਸੂਲਿਆ ਜਾਣੀ ਸ਼ੁਰੂ ਕੀਤਾ ਜਾਵੇਗਾ। ਵਿਸ਼ਵ ਦੇ ਨੇਤਾਵਾਂ ਨੇ ਟੈਰਿਫ਼ਾਂ ਦੀ ਆਲੋਚਨਾ ਕਰਨ ’ਚ ਬਿਲਕੁਲ ਵੀ ਦੇਰ ਨਹੀਂ ਲਗਾਈ ਜੋ ਇਸ ਗੱਲ ਦਾ ਸੰਕੇਤ ਹਨ ਕਿ ਟਰੰਪ ਵਪਾਰ ਯੁੱਧ ਨੂੰ ਤੇਜ਼ ਕਰ ਸਕਦੇ ਹਨ ਜਿਸ ਨਾਲ ਦੁਨੀਆਂ ਭਰ ’ਚ ਵਿਕਾਸ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਧਾ ਸਕਦਾ ਹੈ ਜੋ ਦੁਨੀਆ ਭਰ ਦੇ ਵਿਕਾਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਟੈਰਿਫ਼ ਨੂੰ ਦਸਿਆ, ‘‘ਸਿੱਧਾ ਹਮਲਾ’’
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਸਿੱਧਾ ਹਮਲਾ ਹੈ। ਅਸੀਂ ਆਪਣੇ ਕਰਮਚਾਰੀਆਂ ਦੀ ਰੱਖਿਆ ਕਰਾਂਗੇ। ਅਸੀਂ ਆਪਣੀਆਂ ਕੰਪਨੀਆਂ ਦੀ ਰੱਖਿਆ ਕਰਾਂਗੇ। ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ।’’ ਕਾਰਨੀ ਨੇ ਕਿਹਾ ਕਿ ਬਦਲਾ ਲੈਣ ਵਾਲੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵੇਰਵੇ ਦੇਖਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਇਸ ਕਦਮ ਨੂੰ ਅਣਉਚਿਤ ਦੱਸਿਆ ਅਤੇ ਕਿਹਾ ਕਿ ਉਹ ਚੋਣ ਮੁਹਿੰਮ ਛੱਡ ਕੇ ਵੀਰਵਾਰ ਨੂੰ ਓਟਾਵਾ ਜਾਣਗੇ ਜਿੱਥੇ ਉਹ ਅਮਰੀਕੀ ਸਬੰਧਾਂ ਬਾਰੇ ਆਪਣੀ ਕੈਬਨਿਟ ਦੀ ਵਿਸ਼ੇਸ਼ ਕਮੇਟੀ ਦੀ ਪ੍ਰਧਾਨਗੀ ਕਰਨਗੇ।
(For more news apart from America Tarrif Latest News, stay tuned to Rozana Spokesman)