
ਟਰੀਅਲ ਦੇ ਮੇਅਰ ਵਲੋਂ ਸ਼ਹਿਰ 'ਚ ਹੜਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ...
ਮੌਂਟਰੀਅਲ : ਮੌਂਟਰੀਅਲ ਦੇ ਮੇਅਰ ਵਲੋਂ ਸ਼ਹਿਰ 'ਚ ਹੜਾਂ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਲੋੜ ਪੈਣ 'ਤੇ ਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੜਾਂ ਨਾਲ ਜੂਝਣ ਲਈ ਸ਼ਹਿਰ ਦੇ ਮੇਅਰ ਨੇ ਪੂਰੀ ਤਿਆਰੀ ਕਰ ਲਈ ਹੈ। ਸ਼ਹਿਰ ਦੇ ਮੇਅਰ ਵੈਲਰੀ ਪਲਾਂਟੇ ਨੇ ਇਸ ਦਾ ਐਲਾਨ ਸ਼ੁੱਕਰਵਾਰ ਨੂੰ ਪ੍ਰੈਸ ਕਾਂਨਫ਼ਰੰਸ ਦੇ ਜ਼ਰੀਏ ਕੀਤਾ ਅਤੇ ਸ਼ਹਿਰ 'ਚ ਫ਼ਾਇਰ ਵਿਭਾਗਾਂ, ਫ਼ੌਜੀ ਦਸਤਿਆਂ ਨੂੰ ਤਾਇਨਾਤ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ।
And here they go... #flood2019 #Inondations2019 pic.twitter.com/pIZCs1nqHP
— Jay Turnbull (@TurnbullJay) April 26, 2019
ਇਸ ਤੋਂ ਇਲਾਵਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਪ੍ਰਬੰਧ ਅਤੇ ਘਰਾਂ ਨੂੰ ਬਚਾਉਣ ਲਈ ਵੀ ਹੋਰ ਸਾਧਨ ਮੁਹੱਈਆ ਕਰਵਾਏ ਜਾਣ ਦੇ ਆਦੇਸ਼ ਦਿੱਤੇ ਹਨ। ਮੇਅਰ ਨੇ ਦੱਸਿਆ ਕਿ ਭਾਵੇਂ ਪੈਰੇਫ਼ਾਊਂਡ, ਈ ਬੀਜ਼ਾਰਡ ਆਦਿ ਇਲਾਕਿਆਂ 'ਚ ਸਥਿਤੀ ਕੰਟਰੋਲ 'ਚ ਹੈ ਪਰ ਆਉਣ ਵਾਲੇ ਦਿਨਾਂ 'ਚ ਲਗਾਤਾਰ ਪੈਂਦੇ ਮੀਂਹ ਕਾਰਨ ਪਾਣੀ ਦਾ ਪੱਧਰ ਵੱਧਣ ਦੇ ਆਸਾਰ ਹਨ ਜਿਸ ਕਾਰਨ ਹੜ ਆਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਤਾਂ ਜੋ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ ਜਾ ਸਕੇ।
Montreal
ਉਨਾਂ ਨੇ ਦੱਸਿਆ ਕਿ ਪਲ ਪਲ ਦੀ ਵਾਤਾਵਰਨ ਦੀ ਸਥਿਤੀ 'ਤੇ ਨਿਗਾ ਰੱਖੀ ਗਈ ਹੈ ਅਤੇ ਜਿਵੇਂ ਹੀ ਖ਼ਤਰੇ ਦਾ ਕੋਈ ਸੰਕੇਤ ਮਿਲਦਾ ਹੈ ਤਾਂ ਇਲਾਕੇ ਨੂੰ ਖਾਲੀ ਕਰਨ ਦਾ ਹੁਕਮ ਸੁਣਾ ਦਿੱਤਾ ਜਾਵੇਗਾ। ਮੇਅਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਸ਼ਹਿਰ 'ਚ ਅਜਿਹੀ ਸਥਿਤੀ ਬਣੀ ਸੀ ਜਿਸ ਕਾਰਨ ਹੜ ਆਏ ਅਤੇ 400 ਤੋਂ ਜ਼ਿਆਦਾ ਘਰ ਹੜ ਦੇ ਪਾਣੀ 'ਚ ਵਹਿ ਗਏ ਸਨ ਅਤੇ 100 ਤੋਂ ਜ਼ਿਆਦਾ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਸੀ।
This is the type of balloon city workers will be stuffing inside a drain pipe in Pierrefonds to block RDP from flooding streets near Pfonds blvd and St-Jean. pic.twitter.com/3sOj4ckZno
— Jay Turnbull (@TurnbullJay) April 26, 2019
ਉਨਾਂ ਨੇ ਕਿਹਾ ਕਿ ਇਸੇ ਨੂੰ ਧਿਆਨ 'ਚ ਰੱਖਦਿਆਂ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਅਸੀਂ ਕਿਸੇ ਤਰਾਂ ਦਾ ਖ਼ਤਰਾ ਨਹੀਂ ਲੈਣਾ ਚਾਹੁੰਦੇ। ਸਾਡੇ ਲਈ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਪਹਿਲੇ ਨੰਬਰ 'ਤੇ ਹੈ।