
ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ...
ਇਸਲਾਮਾਬਾਦ : ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ 21 ਮਈ ਨੂੰ ਰਾਸ਼ਟਰਪਤੀ ਨੂੰ ਭੇਜੇ ਪੱਤਰ ਵਿਚ ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀ ਦੇ ਲਈ 25 ਜੁਲਾਈ ਤੋਂ 27 ਜੁਲਾਈ ਦੇ ਵਿਕਚਾਰ ਚੋਣ ਕਰਵਾਉਣ ਦਾ ਪ੍ਰਸਤਾਵ ਦਿਤਾ ਸੀ।
Pakistan election ecp
ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀਆਂ ਨੇ ਦਸਿਆ ਕਿ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਆਮ ਚੋਣਾਂ ਅਤੇ ਸੂਬਾਈ ਚੋਣਾਂ ਦੇ ਲਈ 25 ਜੁਲਾਈ ਦੀ ਤਰੀਕ ਨੂੰ ਸਨਿਚਰਵਾਰ ਨੂੰ ਮਨਜ਼ੂਰੀ ਦਿਤੀ ਸੀ। ਆਮ ਚੋਣਾਂ ਵਿਚ ਇਮਰਾਨ ਖ਼ਾਨ ਦੀ ਪਾਕਸਿਤਾਨ ਤਹਿਰੀਕ ਏ ਇਨਸਾਫ਼ ਸੱਤਾਧਾਰੀ ਦਲ ਦੀ ਮੁੱਖ ਵਿਰੋਧੀ ਹੋਵੇਗੀ।
Imran Khan Pakistan
ਵਰਤਮਾਨ ਸਰਕਾਰ ਦਾ ਕਾਰਜਕਾਲ 10 ਮਈ ਨੂੰ ਪੂਰਾ ਹੋਵੇਗਾ ਅਤੇ ਕਾਰਜਕਾਰੀ ਇਕ ਜੂਨ ਤੋਂ ਅਤੇ ਨਵੀਂ ਸਰਕਾਰ ਦੇ ਗਠਨ ਤਕ ਕੰਮਕਾਜ ਸੰਭਾਲੇਗੀ। ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਅਤੇ ਵਿਰੋਧੀ ਧਿਰ ਦੇ ਨੇਤਾ ਖ਼ੁਰਸ਼ੀਦ ਸ਼ਾਹ ਦੇ ਵਿਚਕਾਰ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਨਾਮ 'ਤੇ ਹੁਣ ਤਕ ਸਹਿਮਤੀ ਨਹੀਂ ਬਣ ਸਕੀ ਹੈ। ਏਜੰਸੀ