
ਇਹਨਾਂ ਵਿਚੋਂ ਕਈ ਇਮੀਗ੍ਰੈਂਟ ਡੋਂਕੀ ਲਾ ਕੇ, ਸੁਰੰਗਾਂ ਰਾਹੀਂ ਅਤੇ ਜੰਗਲਾਂ ਰਾਹੀਂ ਬਾਰਡਰ ਟੱਪ ਕੇ ਅਮਰੀਕਾ ਪਹੁੰਚਦੇ ਹਨ।
ਵਾਸ਼ਿੰਗਟਨ: ਹੁਣ ਅਮਰੀਕਾ ਕਿਸੇ ਹੋਰ ਦੇਸ਼ ਦੇ ਜ਼ਰੀਏ ਸਰਹੱਦ ਤੇ ਪਹੁੰਚੇ ਲੋਕਾਂ ਨੂੰ ਪਨਾਹ ਦੇਣ ਤੋਂ ਇਨਕਾਰ ਨਹੀਂ ਕਰ ਪਾਵੇਗਾ। ਇਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਇਸ ਸਬੰਧ ਵਿਚ ਲਾਗੂ ਕੀਤੀ ਗਈ ਨੀਤੀ ਵਿਰੁਧ ਬੁੱਧਵਾਰ ਨੂੰ ਹੁਕਮ ਸੁਣਾਇਆ। ਜੱਜ ਦਾ ਇਹ ਹੁਕਮ ਮੈਕਸੀਕੋ ਤੋਂ ਆਉਣ ਵਾਲੇ ਇਮੀਗ੍ਰੈਂਟਾਂ ਨੂੰ ਰੋਕਣ ਲਈ ਰਾਸ਼ਟਰਪਤੀ ਦੇ ਯਤਨਾਂ ਦੀ ਕਾਨੂੰਨੀ ਹਾਰ ਜਾਪਦਾ ਹੈ।
Photo
ਸੈਨ ਫਰਾਂਸਿਸਕੋ ਵਿਚ ਅਮਰੀਕੀ ਜ਼ਿਲ੍ਹਿ ਜੋਨ ਟਾਈਗਰ ਦਾ ਇਹ ਆਦੇਸ਼ ਵਾਸ਼ਿੰਗਟਨ ਡੀਸੀ ਵਿਚ ਫੈਡਰਲ ਜੱਜ ਦੇ ਉਸ ਆਦੇਸ਼ ਤੋਂ ਬਾਅਦ ਆਇਆ ਹੈ ਜਿਸ ਵਿਚ ਉਹਨਾਂ ਨੇ 9 ਦਿਨਾਂ ਦੀ ਪੁਰਾਣੀ ਨੀਤੀ ਨੂੰ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ। ਨਵੀਂ ਨੀਤੀ ਅਮਰੀਕਾ ਦੇ ਰਸਤੇ ਵਿਚ ਪੈਣ ਵਾਲੇ ਕਿਸੇ ਦੇਸ਼ ਵਿਚੋਂ ਲੰਘ ਕੇ ਆਉਣ ਵਾਲੇ ਅਜਿਹੇ ਇਮੀਗ੍ਰੈਂਟਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦੀ ਹੈ ਜਿਸ ਨੇ ਉੱਥੇ ਸੁਰੱਖਿਆ ਦੀ ਮੰਗ ਨਾ ਕੀਤੀ ਹੋਵੇ।
Border
ਮੈਕਸੀਕੋ ਸਰਹੱਦ ਨੂੰ ਪਾਰ ਕਰ ਕੇ ਆਉਣ ਵਾਲੇ ਜ਼ਿਆਦਾ ਇਮੀਗ੍ਰੈਟ ਮੱਧ ਅਮਰੀਕਾ ਤੋਂ ਹੁੰਦੇ ਹਨ ਪਰ ਇਹ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਵਿਚ ਛੋਟ ਹੈ। ਦਸ ਦਈਏ ਕਿ ਇਹਨਾਂ ਵਿਚੋਂ ਕਈ ਇਮੀਗ੍ਰੈਂਟ ਡੋਂਕੀ ਲਾ ਕੇ, ਸੁਰੰਗਾਂ ਰਾਹੀਂ ਅਤੇ ਜੰਗਲਾਂ ਰਾਹੀਂ ਬਾਰਡਰ ਟੱਪ ਕੇ ਅਮਰੀਕਾ ਪਹੁੰਚਦੇ ਹਨ। ਇਸ ਤੇ ਵੱਖ ਵੱਖ ਖ਼ਬਰਾਂ ਆ ਰਹੀਆਂ ਸਨ ਕਿ ਅਮਰੀਕੀ ਇਮੀਗ੍ਰੇਸ਼ਨ ਏਜੰਸੀਆਂ ਇਸ ਨੂੰ ਲਾਗੂ ਕਰ ਰਹੀਆਂ ਹਨ ਜਾਂ ਨਹੀਂ।
ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਇਮੀਗ੍ਰੈਂਟ ਅਪਣਾ ਦੇਸ਼ ਛੱਡਣ ਤੋਂ ਝਿਜਕਣਗੇ। ਜੱਜ ਟਾਈਗਰ ਨੇ ਕਿਹਾ ਹੈ ਕਿ ਇਹ ਨੀਤੀ ਇਮੀਗ੍ਰੈਟਾਂ ਨੂੰ ਹਿੰਸਾ ਅਤੇ ਉਤਪੀੜਣ ਦੇ ਦਲ ਵਿਚ ਲਿਆ ਸਕਦੀ ਹੈ, ਅੰਤਰਰਾਸ਼ਟਰੀ ਕਾਨੂੰਨ ਤਹਿਤ ਉਹਨਾਂ ਦੇ ਅਧਿਕਾਰਾਂ ਤੋਂ ਉਹਨਾਂ ਨੂੰ ਦੂਰ ਕਰ ਸਕਦੀ ਹੈ ਅਤੇ ਉਹਨਾਂ ਨੂੰ ਉਸ ਦੇਸ਼ ਵਿਚ ਭੇਜ ਸਕਦੀ ਹੈ ਜਿੱਥੋਂ ਉਹ ਭੱਜੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।